Home ਗਿਆਨ Beautiful park Angrignon | ਐਨਗ੍ਰਿਗਨੋਨ ਸਟੇਸ਼ਨ ਪਾਰਕ

Beautiful park Angrignon | ਐਨਗ੍ਰਿਗਨੋਨ ਸਟੇਸ਼ਨ ਪਾਰਕ

0
Beautiful park Angrignon | ਐਨਗ੍ਰਿਗਨੋਨ ਸਟੇਸ਼ਨ ਪਾਰਕ

ਆਓ ਅੱਪਾਂ ਐਨਗ੍ਰਿਗਨੋਨ ਸਟੇਸ਼ਨ ਤੇ ਬਣੇ ਪਾਰਕ ਵਿਚ ਚਲਦੇ ਹਾਂ | ਇਸ ਪਾਰਕ ਦੀ ਖ਼ੂਬਸੂਰਤੀ ਓਥੇ ਜਾਣ ਨਾਲ ਹੀ ਪਤਾ ਲੱਗਦੀ ਹੈ | ਸਰਦੀਆਂ ਵਿਚ ਇਹ ਜਿਥੇ ਸਨੋ ਸਕੇਟਿੰਗ ਤੇ ਸਨੋ ਬੋਰਡਿੰਗ ਨਾਲ ਭਰਿਆ ਹੁੰਦਾ ਹੈ ਓਥੇ ਹੀ ਜਦੋਂ ਗਰਮੀਆਂ ਆਉਂਦੀਆਂ ਹਨ ਤਾ ਇਹ ਹਾਰਿਆ ਭਰਿਆ ਪਾਰਕ ਸਭ ਦੇ ਦਿਲ ਵਿਚ ਖੇੜਾ ਬਣ ਜਾਂਦਾ ਹੈ |

[smartslider3 slider=”2″]

ਇਹ ਪਾਰਕ 97 ਹੈਕਟੇਅਰ ਮਤਲਬ 242.5 ਕਿੱਲੇ ਚ ਬਣਿਆ ਹੋਇਆ ਹੈ (2.5 ਕਿੱਲੇ = 1 ਹੈਕਟੇਅਰ) | ਮਤਲਬ ਕੇ ਇਹ ਪਾਰਕ ਭੁੱਲਰ ਪਿੰਡ ਜੇੜਾ ਕਿ ਫਿਲੌਰ ਲਾਗੇ ਹੈ ਉਸ ਜਿਡਾ ਹੋਇਆ | ਇਸ ਵਿੱਚ 1.1 ਕਿਲੋਮੀਟਰ ਲੰਬੀ ਝੀਲ ਵੀ ਹੈ ਜਿਸ ਵਿਚ ਵੱਖੋ ਵੱਖਰੇ ਜਾਨਵਰ ਚਿੜੀਆਂ ਜਨੌਰ ਵੇਖੇ ਜਾ ਸਕਦੇ ਹਨ।

ਪਾਰਕ ਦਾ ਨਾਮ ਜੀਨ-ਬੈਪਟਿਸਟ ਐਂਗਰੀਗਨਨ (1875-1948) ਲਈ ਰੱਖਿਆ ਗਿਆ ਸੀ, ਜੋ 1921 ਤੋਂ 1934 ਤੱਕ ਕੋਟ ਸੇਂਟ-ਪਾਲ ਵਿੱਚ ਇੱਕ ਐਲਡਰਮੈਨ ਸੀ। 1927 ਤੋਂ ਪਹਿਲਾਂ, ਇਸ ਦਾ ਨਾਂ ਕ੍ਰਾਫੋਰਡ ਪਾਰਕ ਸੀ।

ਪਾਰਕ 19ਵੀਂ ਸਦੀ ਦੇ ਅੰਗਰੇਜ਼ੀ ਬਗੀਚਿਆਂ ਦੇ ਡਿਜ਼ਾਈਨ ਤੋਂ ਪ੍ਰੇਰਿਤ ਸੀ। ਇਸਦਾ ਡਿਜ਼ਾਈਨ ਬ੍ਰਿਟਿਸ਼ ਪਾਰਕਾਂ ਨੂੰ ਵੇਖ ਕ ਬਣਾਇਆ ਗਿਆ ਸੀ | ਪਾਰਕ ਵਿੱਚ 20,000 ਰੁੱਖ, ਘੁੰਮਣ ਵਾਲੇ ਰਸਤੇ ਅਤੇ ਕੈਟੇਲਾਂ ਨਾਲ ਘਿਰਿਆ ਇੱਕ ਤਲਾਅ ਹੈ ਜੋ ਸਭ ਤੋਂ ਵੱਧ ਖਿੱਚ ਦਾ ਕਾਰਨ ਹੈ।

7 ਦਸੰਬਰ, 2020 ਨੂੰ, ਮਾਂਟਰੀਅਲ ਸ਼ਹਿਰ ਨੇ ਪਾਰਕ ਅਤੇ ਬੋਇਸ-ਡੀ-ਸਾਰਗੁਏ ਨੇਚਰ ਪਾਰਕ ਦੇ ਵਿਚਕਾਰ ਇੱਕ ਗ੍ਰੀਨ ਕੋਰੀਡੋਰ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ। ਯੋਜਨਾਵਾਂ ਵਿੱਚ ਇੱਕ ਪੈਦਲ ਮਾਰਗ, ਇੱਕ ਸਾਈਕਲ ਲਿੰਕ, ਅਤੇ ਲੈਂਡਸਕੇਪਿੰਗ ਸ਼ਾਮਲ ਸੀ।

ਗਰਮੀਆਂ ਵਿਚ ਲੋਕ ਇਥੇ ਪਿਕਨਿੱਕ ਮਨਾਉਣ ਆਓਂਦੇ ਹਨ | ਬਚਿਆ ਨੂੰ ਇਹ ਬੜਾ ਵਧੀਆ ਲੱਗਦਾ ਕਿਉਂਕਿ ਏਸ ਮਾਹੌਲ ਵਿਚ ਆਪਣੇ ਕਮਰਿਆਂ ਦੀਆਂ ਚਾਰ ਦੀਵਾਰਾਂ ਤੋਂ ਬਾਹਰ ਨਿੱਕਲ ਕੇ ਇਕ ਖੁੱਲੀ ਹਵਾ ਵਿੱਚ ਜਦੋਂ ਕੋਈ ਸਾਹ ਲੈਂਦਾ ਤਾ ਸਭ ਦਾ ਦਿਲ ਬਾਗੋ ਬਾਗ ਹੋ ਉੱਠਦਾ |

ਜਦੋਂ ਕਦੇ ਵੀ ਤੁਸੀਂ ਇਸ ਸਟੇਸ਼ਨ ਤੇ ਆਵੋ ਤਾ ਘੜੀ ੨ ਘੜੀ ਇਥੇ ਬਹਿ ਕ ਜਰੂਰ ਜਾਓ | ਇਕ ਤਾਂ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਰਾਮ ਮਿਲੁ ਤੇ ਦੂਜਾ ਕੁਦਰਤ ਨਾਲ ਬੈਠਣ ਦਾ ਮੌਕਾ |

LEAVE A REPLY

Please enter your comment!
Please enter your name here