Home ਗਿਆਨ Lasalle Nagar Kirtan | ਨਗਰਕੀਰਤਨ, ਲਸਾਲ, ਮੌਂਟਰੀਅਲ

Lasalle Nagar Kirtan | ਨਗਰਕੀਰਤਨ, ਲਸਾਲ, ਮੌਂਟਰੀਅਲ

0
Lasalle Nagar Kirtan | ਨਗਰਕੀਰਤਨ, ਲਸਾਲ, ਮੌਂਟਰੀਅਲ

ਅੱਜ 21 ਮਈ ਨੂੰ ਲਸਾਲ ਗੁਰੂ ਘੱਰ ਗੁਰਦਵਾਰਾ ਗੁਰੂ ਨਾਨਕ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਕੱਡਿਆ ਗਿਆ | ਇਹ ਨਗਰ ਕੀਰਤਨ ਹਰ ਸਾਲ ਵੇਖੋ ਵੱਖਰੀ ਸਟੇਟ ਚੋਂ ਵੇਖੋ ਵੱਖਰੀ ਤਰੀਕ ਤੇ ਕੱਡਿਆ ਜਾਂਦਾ ਹੈ | ਤੇ ਇਸ ਵਾਰੀ ਮੌਂਟਰੀਅਲ ਦੇ ਲਸੱਲੇ ਵਿਖੇ ਇਹ ਨਗਰ ਕੀਰਤਨ ਸੰਗਤਾਂ ਦੇ ਇਕੱਠ ਨਾਲ ਸ਼ਰਧਾ ਨਾਲ ਮਨਾਇਆ ਗਿਆ |

ਇਹ ਨਗਰ ਕੀਰਤਨ 1699 ਦੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿੱਤ ਸੀ | 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਪੰਥ ਨੂੰ ਸੰਤ ਤੇ ਸਿਪਾਹੀ ਹੋ ਕੇ ਲੋਕ ਭਲਾਈ ਤੇ ਪੰਥ ਦੇ ਕਾਰਜਾਂ ਨੂੰ ਚੜ-ਦੀ-ਕਲਾ ਵਿਚ ਰਹਿ ਕੇ ਕਿਰਤ ਕਰੋ ਨਾਮ ਜਪੋ ਤੇ ਵੰਡ ਸ਼ਕੋ ਦਾ ਹੁਕਮ ਦਿੱਤਾ |

ਨਗਰ ਕੀਰਤਨ ਵਿਚ ਸਾਰੀਆਂ ਸੰਗਤਾਂ ਨੇ ਬੜੇ ਚਾਅ ਅਤੇ ਸ਼ਰਦਾਹ ਨਾਲ ਗੁਰੂ ਕੇ ਸੋਹਿਲੇ ਗਏ ਤੇ ਕੀਰਤਨ ਦਾ ਅਨੰਦ ਮਾਣਿਆ | ਇਥੇ ਅਸੀਂ ਸਾਰੇ ਵੀਰਾਂ ਤੇ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਅਤੇ ਵੱਖਰੇ ਵੱਖਰੇ ਸਟਾਲ ਲਾ ਕੇ ਅਟੁੱਟ ਲੰਗਰ ਵਰਤਾਇਆ | ਅਸੀਂ ਆਪਣੇ ਸਾਰੇ ਸੇਵਾਦਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨਾਂ ਦੀ ਮੇਹਨਤ ਸਦਕਾ ਅਤੇ ਗੁਰੂ ਮਹਾਰਾਜ ਜੀ ਦੀ ਮੇਹਰ ਸਦਕਾ ਇਹ ਨਗਰ ਕੀਰਤਨ ਸਫਲ ਹੋ ਸਕਿਆ |

ਮਹਾਰਾਜ ਪੰਥ ਅਤੇ ਪੰਜਾਬ ਨੂੰ ਚੜ-ਦੀ-ਕਲਾ ਵਿੱਚ ਰੱਖੇ |

ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰੋਗ੍ਰਾਮਾਂ ਬਾਰੇ ਲਿੱਖਦੇ ਰਹਾਂਗੇ |
ਸਤਿ ਸ੍ਰੀ ਅਕਾਲ, ਧੰਨਵਾਦ |

LEAVE A REPLY

Please enter your comment!
Please enter your name here