Home ਇਤਿਹਾਸ Guru Amar Das Ji and Mughal Emperor Akbar | ਅਕਬਰ ਕਿਉਂ ਆਇਆ ਸੀ ਗੁਰੂ ਅਮਰ ਦਾਸ ਜੀ ਨੂੰ ਮਿੱਲਣ ? Part-3

Guru Amar Das Ji and Mughal Emperor Akbar | ਅਕਬਰ ਕਿਉਂ ਆਇਆ ਸੀ ਗੁਰੂ ਅਮਰ ਦਾਸ ਜੀ ਨੂੰ ਮਿੱਲਣ ? Part-3

0
Guru Amar Das Ji and Mughal Emperor Akbar | ਅਕਬਰ ਕਿਉਂ ਆਇਆ ਸੀ ਗੁਰੂ ਅਮਰ ਦਾਸ ਜੀ ਨੂੰ ਮਿੱਲਣ ? Part-3

ਹਿੰਦੋਸਤਾਂ ਦੀ ਧੱਰਤੀ ਤੇ ਮੁਗ਼ਲ ਰਾਜ ਕਾਫੀ ਸਾਲ ਕਾਇਮ ਰਿਹਾ | ਆਪਾਂ ਇੱਕ blog ਦੀ series ਸ਼ੁਰੂ ਕੀਤੀ ਹੈ ਜਿਸ ਵਿੱਚ ਆਪਾਂ ਪੜ ਰਹੇ ਹਾਂ ਕਿ ਗੁਰੂ ਕਾਲ ਸਮੇਂ ਵਿੱਚ ਕਿਹੜੇ ਰਾਜੇ ਦਾ ਕਿਵੇਂ ਦਾ ਰਾਜ ਹੁੰਦਾ ਸੀ ? ਆਓ ਆਪਾਂ ਇਸ Blog ਵਿਚ ਪੱੜਦੇ ਹਾਂ ਕਿ ਗੁਰੂ ਅਮਰ ਦਾਸ ਜੀ ਦੇ ਸਮੇਂ ਵਿੱਚ ਅਕਬਰ ਦਾ ਰਾਜ ਕਿਵੇਂ ਦਾ ਸੀ ਤੇ ਉਹ ਗੁਰੂ ਅਮਰ ਦਾਸ ਜੀ ਨੂੰ ਕਿਉਂ ਮਿਲਣਾ ਚਾਉਂਦਾ ਸੀ ?

ਅਕਬਰ ਕੌਣ ਸੀ ?

Jalal-ud-din Muhammad Akbar ਜਿਸ ਨੂੰ ਅਸੀਂ “ਅਕਬਰ” ਵੀ ਕਹਿ ਦਿੰਦੇ ਹਾਂ ਇਹ Humayun ਦਾ ਪੁੱਤਰ ਸੀ | Humayun ਜਦੋਂ Sher-Shah-Suri ਤੋਂ ਲੜਾਈ ਵਿੱਚ ਹਾਰ ਕੇ ਵਾਪਸ ਚਲਾ ਗਿਆ ਤਾਂ ਇਸ ਨੇ Sindh ਜੋ ਕਿ Pakistan ਵਿੱਚ ਹੈ, ਜਾਕੇ ਵਿਆਹ ਕਰਵਾਇਆ ਸੀ | ਉਸ ਪਤਨੀ ਦਾ ਨਾਮ ਸੀ Hamida Banu Begum ਜਿਸ ਤੋਂ ਅਕਬਰ ਦਾ ਜਨਮ ਹੋਇਆ | Humayun ਦੇ ਮਰਨ ਪਿੱਛੋਂ ਹੀ ਅਕਬਰ ਦਾ ਰਾਜ ਤਿੱਲਕ ਕੱਰ ਦਿੱਤਾ ਗਿਆ ਸੀ | ਉਮਰ ਛੋਟੀ ਹੋਣ ਕਰਕੇ ਇਹ ਜਿਆਦਾ ਪੜਿਆ ਲਿਖਿਆ ਤਾ ਨਹੀਂ ਸੀ ਪੱਰ ਤਜੁਰਬੇ ਕਰਕੇ ਇਹ ਕਾਫੀ ਸਮਝਦਾਰ ਤੇ ਸੂਜਵਾਨ ਬਣ ਗਿਆ |

ਅਕਬਰ ਹਿੰਦੋਸਤਾਨ ਦਾ ਤੀਜਾ(3) ਮੁਗ਼ਲ ਬਾਦਸ਼ਾਹ ਸੀ ਜੋ ਕਿ 14 ਸਾਲ ਦੀ ਉਮਰ ਵਿੱਚ ਰਾਜ ਗੱਦੀ ਤੇ ਬਹਿ ਗਿਆ ਸੀ | ਇਹ ਗੁਰੂ ਅਮਰ ਦਾਸ ਜੀ ਦੇ ਸਮੇਂ ਵਿੱਚ ਰਾਜ ਗੱਦੀ ਤੇ ਬੈਠਾ ਸੀ | ਇਸ ਨੇ ਮੁਗ਼ਲ ਰਾਜ ਨੂੰ ਫੌਜ, ਪੈਸੇ ਅਤੇ ਆਪਣੇ ਮੁਗਲਈ ਵਿਰਸੇ ਨਾਲ ਹਰ ਪਾਸਿਆਂ ਤੋਂ ਮਜਬੂਤ ਕੀਤਾ | ਇਸਦੇ ਰਾਜ ਵਿੱਚ ਲੋਕ ਬਾਕੀ ਮੁਗ਼ਲ ਰਾਜਿਆਂ ਨਾਲੋਂ ਜਿਆਦਾ ਸੁਖੀ ਸਨ | ਇਸਨੇ ਆਪਣੇ ਰਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਬਾਕੀ ਜਾਤੀ ਤੇ ਧਰਮ ਦੇ ਲੋਕਾਂ ਨੂੰ ਕੰਮ ਕਰਨ ਦੀ ਆਜ਼ਾਦੀ ਦਿੱਤੀ ਤੇ ਆਪਣੀ ਫੌਜ ਵਿੱਚ ਵੀ ਸ਼ਾਮਿਲ ਕੀਤਾ | ਇਹ ਗੁਰੂ ਘਰ ਦਾ ਵੀ ਸ਼ਰਧਾਲੂ ਸੀ | ਇਸਨੇ ਗੁਰੂ ਘਰ ਦੀ ਮਰਿਆਦਾ ਨੂੰ ਖਿੜੇ ਮੱਥੇ ਮਨ ਕੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਸ਼ਕਿਆ ਤੇ ਗੁਰੂ ਅਰਜਨ ਦੇਵ ਦਾ ਸ਼ਰਧਾਲੂ ਬਣ ਗਿਆ |

ਗੁਰੂ ਅਮਰ ਦਾਸ ਜੀ ਨੇ ਕਿਹੜਾ ਬਦਲਾਅ ਲਿਆਂਦਾ?

ਗੁਰੂ ਅਮਰ ਦਾਸ ਜੀ ਨੇ ਬਾਉਲੀ ਸਾਹਿਬ ਬਣਵਾਈ ਤੇ ਕੱਠਿਆਂ ਬੈਠ ਕੇ ਲੰਗਰ ਸ਼ਕਣ ਦੀ ਪ੍ਰਥਾ ਚਲਾਈ | ਗੁਰੂ ਅਮਰ ਦਾਸ ਜੀ ਨੇ ਬਾਉਲੀ ਸਾਹਿਬ ਬਣਵਾਈ ਤੇ ਕੱਠਿਆਂ ਬੈਠ ਕੇ ਲੰਗਰ ਸ਼ਕਣ ਦੀ ਪ੍ਰਥਾ ਚਲਾਈ | ਗੁਰੂ ਅਮਰਦਾਸ ਜੀ ਦੇ ਸਮੇਂ ਵਿੱਚ ਜਾਤ ਪਾਤ ਨੂੰ ਕਾਫੀ ਜਿਆਦਾ ਮੰਨਿਆ ਜਾਂਦਾ ਸੀ | ਜਿਸ ਕਰਕੇ ਨੀਵੀਂ ਜਾਤੀ ਵਾਲਿਆਂ ਨੂੰ ਕਾਫੀ ਮਾੜਾ ਸਮਝਦੇ ਸਨ | ਇਸ ਜਾਤ ਪਾਤ ਨੂੰ ਖੱਤਮ ਕਰਨ ਵਾਸਤੇ ਗੁਰੂ ਜੀ ਨੇ ਬਾਉਲੀ ਸਾਹਿਬ ਬਣਵਾਈ |

ਬਾਉਲੀ ਸਾਹਿਬ

ਗੁਰੂ ਅਮਰ ਦਾਸ ਜੀ ਨੇ Goindwal ਸਾਹਿਬ ਵਿੱਚ ਬਾਉਲੀ ਸਾਹਿਬ ਬਣਵਾਈ | ਬਾਉਲੀ ਸਾਹਿਬ ਦੀਆ 84 ਪੌੜੀਆਂ ਦਾ ਮੱਤਲਬ ਹੈ ਕਿ 84 ਲੱਖ ਜੂਨਾਂ ਤੋਂ ਉਧਾਰ ਕਰਨਾ | ਇਸ ਦੀ ਉਸਾਰੀ ਗੁਰੂ ਜੀ ਨੇ 1956 ਵਿੱਚ ਸ਼ੁਰੂ ਕਰਵਾਈ ਸੀ ਤੇ 1559 ਵਿੱਚ ਪੂਰੀ ਹੋਈ ਸੀ | ਗੁਰੂ ਸਾਹਿਬ ਜੀ ਨੇ ਜਾਤ ਪਾਤ ਦਾ ਰੋਗ ਕੱਢਣ ਵਾਸਤੇ ਇਹ ਬਾਉਲੀ ਬਣਵਾਈ ਸੀ | ਇਸ ਬਾਉਲੀ ਤੇ ਆਕੇ ਕੋਈ ਵੀ ਜਾਤ ਦਾ ਹੋਵੇ ਚਾਹੇ ਉਹ ਉੱਚੀ ਜਾਤ ਦਾ ਭਾਵੇਂ ਨੀਵੀਂ ਜਾਤ ਦਾ ਹੋਵੇ ਸਾਰੇ ਹੀ ਇਸ ਬਾਉਲੀ ਦੇ ਪਾਣੀ ਵਿੱਚ ਇਸ਼ਨਾਨ ਕਰਨਗੇ | ਕਿਉਂਕਿ ਉਸ ਸਮੇਂ ਵਿੱਚ ਉੱਚੀ ਜਾਤ ਵਾਲੇ ਨੀਵੀਂ ਜਾਤ ਵਾਲਿਆਂ ਦੇ ਕੋਲ ਦੀ ਵੀ ਲੰਗਣਾ ਪਸੰਦ ਨਹੀਂ ਸਨ ਕਰਦੇ | ਓਹਨਾ ਕੋਲੋਂ ਉਪਰ ਹੋਕੇ ਬੈਠਦੇ ਸਨ | ਸਭ ਦੇ ਮਨਾਂ ਵਿਚੋਂ ਇਹ ਜਾਤ ਪਾਤ ਦਾ ਭਰਮ ਕੱਡਣ ਲਈ ਗੁਰੂ ਅਮਰਦਾਸ ਜੀ ਨੇ ਇਹ ਬਾਉਲੀ ਸਾਹਿਬ ਬਣਵਾਈ ਸੀ |

ਪੰਗਤ ਪ੍ਰਥਾ: “ਪਹਿਲਾਂ ਪੰਗਤ ਫਿਰ ਸੰਗਤ”

ਗੁਰੂ ਅਰਜਨ ਦੇ ਜੀ ਨੇ ਪੰਗਤ ਪ੍ਰਥਾ ਚਲਾਈ | ਓਹਨਾ ਨੇ ਕਿਹਾ ਕੇ ਜਿਹੜਾ ਕੋਈ ਵੀ ਸਾਡੇ ਦਰਸ਼ਨਾਂ ਲਈ ਆਓਂਦਾ ਹੈ ਉਹ ਪਹਿਲਾ ਲੰਗਰ ਸ਼ਕੇ ਤੇ ਫਿਰ ਸਾਡੇ ਕੋਲ ਆਵੇ | ਇੱਕੋ ਪੰਗਤ ਵਿੱਚ ਵੱਡੇ ਵੱਡੇ ਠੇਕੇਦਾਰ, ਧਨਾਟ ਬੈਠੇ ਹੁੰਦੇ ਸਨ ਤੇ ਓਹਨਾ ਨਾਲ ਹੀ ਓਹਨਾ ਦੇ ਨੌਕਰ ਵੀ ਓਥੇ ਬੈਠ ਕੇ ਲੰਗਰ ਸ਼ਕਦੇ ਸਨ |

ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ, ਸਿੱਖਾਂ ਲਈ ਲੰਗਰ ਦਾ ਸੰਕਲਪ ਰਚਿਆ, ਧਰਮ, ਜਾਤ, ਲਿੰਗ, ਨਸਲ, ਰੁਤਬੇ ਆਦਿ ਦੀ ਪਰਵਾਹ ਕੀਤੇ ਬਿਨਾਂ, ਸਾਰਿਆਂ ਲਈ ਇੱਕ ਮੁਫਤ ਭਾਈਚਾਰਕ ਲੰਗਰ ਲਾਇਆ ਗਿਆ , ਜੋ ਸਾਰਿਆਂ ਨੂੰ ਇਕਜੁੱਟ ਕਰਨ ਅਤੇ ਇਹ ਦਰਸਾਉਣ ਲਈ ਕਿ ਹਰ ਕੋਈ ਪਰਮਾਤਮਾ (ਵਾਹਿਗੁਰੂ ਜੀ) ਦੀਆਂ ਨਜ਼ਰਾਂ ਵਿੱਚ ਬਰਾਬਰ ਹੈ। ਇਸ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਨੂੰ ਭੋਜਨ ਖਾਣਾ ਅਤੇ ਇੱਕੋ ਪੱਧਰ ‘ਤੇ ਇਕੱਠੇ ਬੈਠਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਗੁਰੂ ਜੀ ਨੇ ਜ਼ੋਰ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਲੰਗਰ ਤਿਆਰ ਕਰਨ ਵਿਚ ਸੇਵਾ ਵੀ ਕਰਨੀ ਚਾਹਿਦੀ ਹੈ। ਗੁਰੂ ਜੀ ਨੇ ਗੁਰੂ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛਕਣ ਦੀ ਵਕਾਲਤ ਕੀਤੀ।

ਜਦੋਂ ਮੁਗ਼ਲ ਰਾਜੇ ਅਕਬਰ ਨੇ ਵੀ ਇੱਕੋ ਪੰਗਤ ਵਿੱਚ ਲੰਗਰ ਸ਼ਕਿਆ

ਜਦੋਂ ਗੁਰੂ ਜੀ ਨੇ ਇਹ ਪ੍ਰਥਾ ਚਲਾਈ ਤਾਂ ਅਕਬਰ ਦੇ ਵਜ਼ੀਰ ਤੇ ਧਰਮ ਦੇ ਠੇਕੇਦਾਰਾਂ ਤੋਂ ਇਹ ਗੱਲਾਂ ਬਰਦਾਸ਼ਤ ਨਹੀਂ ਹੋਈਆਂ | ਓਹਨਾ ਨੇ ਅਕਬਰ ਕੋਲ ਜਾਕੇ ਸ਼ਿਕਾਇਤ ਕੀਤੀ ਕੇ ਗੁਰੂ ਜਾਤ ਪਾਤ ਨੂੰ ਮੁਕਾ ਕੇ ਸਾਡਾ ਆਦਰ ਸਨਮਾਨ ਘਟਾ ਰਿਹਾ ਹੈ | ਸਾਨੂੰ ਸੱਭ ਨੂੰ ਇੱਕ ਸਮਾਨ ਕਰ ਰਿਹਾ ਹੈ | ਤਾਂ ਅਕਬਰ ਨੇ ਰਾਜਾ ਹੋਣ ਕਰਕੇ ਗੱਲਾਂ ਸੁਣੀਆਂ ਤੇ ਗੁਰੂ ਅਮਰ ਦਾਸ ਜੀ ਨੂੰ ਦਰਬਾਰ ਵਿੱਚ ਆਉਣ ਲਈ ਕਿਹਾ |

ਪਰ ਗੁਰੂ ਜੀ ਨੇ ਉਸ ਵੇਲੇ ਭਾਈ ਜੇਠਾ ਜੀ ਜੋ ਕਿ ਬਾਅਦ ਵਿੱਚ ਰਾਮ ਦਾਸ ਜੀ ਬਣੇ, ਓਹਨਾ ਨੂੰ ਭੇਜਿਆ | ਜੇਠਾ ਜੀ ਨੇ ਅਕਬਰ ਦੇ ਦਰਬਾਰ ਵਿੱਚ ਜਾਕੇ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਤੇ ਅਕਬਰ ਨੂੰ ਸਿੱਖੀ ਬਾਰੇ ਸਮਝਾਇਆ | ਅਕਬਰ ਬੜਾ ਪ੍ਰਭਾਵਿਤ ਹੋਇਆ ਤੇ ਕਿਹਾ ਕੇ ਮੈਂ ਗੁਰੂ ਸਾਹਿਬ ਨੂੰ ਮਿਲਣਾ ਚਾਹੁਨਾ ਤਾਂ ਉਹ ਗੁਰੂ ਜੀ ਕੋਲ Goindwal ਸਾਹਿਬ ਜਾਂਦਾ ਹੈ |

ਓਸਵੇਲੇ ਦਾ ਮੁਗ਼ਲ ਬਾਦਸ਼ਾਹ ਜਦੋਂ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਜਾਂਦਾ ਹੈ ਤਾਂ ਗੁਰੂ ਜੀ ਉਸ ਨੂੰ ਪਹਿਲਾਂ ਇੱਕੋ ਪੰਗਤ ਵਿੱਚ ਬੈਠ ਕਿ ਲੰਗਰ ਸ਼ਕਣ ਲਈ ਕਹਿੰਦੇ ਹਨ | ਉਹ ਬਾਦਸ਼ਾਹ ਆਪਣੇ ਵਜ਼ੀਰਾਂ ਤੇ ਅਹਿਲਕਾਰਾਂ ਨਾਲ ਸਾਰੀ ਸੰਗਤ ਵਿੱਚ ਬੈਠ ਕਿ ਲੰਗਰ ਸ਼ਕਦਾ ਹੈ ਤੇ ਫਿਰ ਗੁਰੂ ਜੀ ਦੇ ਦਰਸ਼ਨ ਕਰਦਾ ਹੈ | ਉਹ ਸਿੱਖੀ ਦੀ ਸੋਚ ਤੋਂ ਬਹੁੱਤ ਪ੍ਰਭਾਵਿਤ ਹੁੰਦਾ ਹੈ ਅਤੇ ਆਪਣਾ ਸੀਸ ਨਿਵਾ ਦਿੰਦਾ ਹੈ |

ਅਕਬਰ ਗੁਰੂ ਅਮਰਦਾਸ ਜੀ , ਗੁਰੂ ਰਾਮ ਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਤੱਕ ਰਾਜਾ ਰਿਹਾ | ਅਕਬਰ ਨੇ ਆਪਣੇ ਰਾਜ ਵਿੱਚ ਲੋਕਾਂ ਤੇ ਰਾਜ ਕਰਨ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ | ਪਰ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਉੱਚਾ ਦੱਸਦੇ ਤੇ ਸਿੱਖੀ ਦੀਆਂ ਸ਼ਿਕਾਇਤਾਂ ਕਰਦੇ | ਗੁਰੂ ਅਰਜਨ ਦੇਵ ਜੀ ਸਮੇਂ ਇਹਨਾਂ ਨੇ ਕਾਫੀ ਸ਼ਿਕਾਇਤਾਂ ਕੀਤੀਆਂ ਕਿ ਆਦਿ ਗਰੰਥ ਵਿੱਚ ਇਹਨਾਂ ਨੇ ਮੁਸਲਮਾਨ ਧਰਮ ਬਾਰੇ ਬਹੁੱਤ ਗ਼ਲਤ ਲਿਖਿਆ ਹੈ | ਇਸ ਲਈ ਉਸਨੇ ਆਪਣੇ ਦਰਬਾਰ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਆਉਣ ਲਈ ਕਿਹਾ |

ਆਪਾ ਅਗਲੇ Blog ਵਿੱਚ ਪੜਾਂਗੇ ਕੇ ਅਕਬਰ ਕੋਲ ਆਦਿ ਗਰੰਥ ਸਾਹਿਬ ਜੀ ਕੌਣ ਲੈਕੇ ਗਏ ਸਨ ਅਤੇ ਚੌਥਾ(4) ਬਾਦਸ਼ਾਂ ਜਹਾਂਗੀਰ ਕਿਵੇਂ ਦਾ ਬਾਦਸ਼ਾਹ ਸੀ ?.

ਇਸ ਬਲਾਗ ਨੂੰ Share ਕਰੋ ਤਾਂਜੋ ਅਸੀਂ ਆਪ ਵੀ ਪੜੀਏ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਈਏ|

ਧੰਨਵਾਦ ਜੀ |

LEAVE A REPLY

Please enter your comment!
Please enter your name here