Home ਇਤਿਹਾਸ ਔਰੰਗਜ਼ੇਬ, ਰਾਮਰਾਇ ਤੇ ਗੁਰੂ ਹਰਿਰਾਇ ਸਾਹਿਬ ਜੀ During the time of Emperor Aurangzeb – Part 10

ਔਰੰਗਜ਼ੇਬ, ਰਾਮਰਾਇ ਤੇ ਗੁਰੂ ਹਰਿਰਾਇ ਸਾਹਿਬ ਜੀ During the time of Emperor Aurangzeb – Part 10

0
ਔਰੰਗਜ਼ੇਬ, ਰਾਮਰਾਇ ਤੇ ਗੁਰੂ ਹਰਿਰਾਇ ਸਾਹਿਬ ਜੀ During the time of Emperor Aurangzeb – Part 10
why aurangzeb was so cruel

ਪਿਛਲੇ Blog ਵਿਚ ਤੁਸੀਂ ਪੜਿਆ ਸੀ ਕਿ ਗੁਰੂ ਹਰਗੋਬਿੰਦ ਜੀ ਨੇ ਸ਼ਾਹ ਜਹਾਨ ਨਾਲ ਜਦੋਂ ਜੰਗਾਂ ਲੜੀਆਂ ਤਾਂ ਉਸਨੂੰ ਕਿਵੇਂ ਹਾਰ ਦਾ ਮੂੰਹ ਵੇਖਣਾ ਪਿਆ. ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਣ ਗੁਰਤਾਗੱਦੀ ਆਪਣੇ ਪੋਤੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਦੇ ਦਿੱਤੀ ਸੀ. ਗੁਰੂ ਹਰਰਾਇ ਸਾਹਿਬ ਜੀ ਨੇ ਉਸ ਵੇਲੇ ਗਰੀਬ ਤੇ ਬਿਮਾਰ ਲੋਕਾਂ ਦੀ ਬਹੁੱਤ ਮੱਦਦ ਕੀਤੀ. ਆਓ ਆਪਾਂ ਇਸ blog ਵਿਚ ਪੜ ਦੇ ਹਾਂ ਕੇ ਔਰੰਗਜ਼ੇਬ ਦੇ ਆਉਣ ਤੇ ਕਿਵੇਂ ਮੁਗ਼ਲ ਰਾਜ ਨੇ ਪਰਜਾ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਰਾਜੇ ਨੇ ਕਿਉਂ ਆਪਣੇ ਹੀ ਭਰਾ ਨੂੰ ਮਰਵਾ ਦਿੱਤਾ ਸੀ ?

ਜਦੋਂ ਔਰੰਗਜ਼ੇਬ ਰਾਜਾ ਬਣਿਆ Emperor Aurangzeb

ਜਦੋਂ ਔਰੰਗਜ਼ੇਬ ਨੇ ਰਾਜਗੱਦੀ ਸਾਂਭੀ ਤਾਂ ਉਹ ਬਾਕੀ ਰਾਜਿਆਂ ਨਾਲੋਂ ਜਿਆਦਾ ਕੱਟੜ ਤੇ ਕੰਨਾਂ ਤੋਂ ਕੱਚਾ ਨਿੱਕਲਿਆ. ਉਸਨੇ ਪਹਿਲਾ ਤਾਂ ਆਪਣੇ ਭਰਾ ਨੂੰ ਮਰਵਾਉਣਾ ਚਾਹਿਆ. ਉਸਨੇ ਜਦੋਂ ਰਾਜ ਹਾਸਲ ਕਰ ਲਿਆ ਤਾਂ ਉਹ ਲੋਕਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕਰਨ ਲੱਗਾ. ਉਹ ਸੋਚਣ ਲੱਗਾ ਕੇ ਜੇ ਗੁਰੂ ਘਰ ਇਸਲਾਮ ਨੂੰ ਮਨ ਲਵੇ ਤਾਂ ਸੱਭ ਨੂੰ ਇਸਲਾਮ ਕਬੂਲ ਕਰਵਾ ਲਵੇਗਾ. ਇਸੇ ਕਰਕੇ ਉਹ ਬਹਾਨੇ ਲੱਭਦਾ ਰਿਹਾ ਤੇ ਗੁਰੂ ਘਰ ਨਾਲ ਮੱਥਾ ਲਾਉਂਦਾ ਰਿਹਾ.

ਗੁਰੂ ਹਰਿਰਾਇ ਸਾਹਿਬ ਜੀ Guru Har Rai Sahib ji

ਗੁਰੂ ਹਰਿਰਾਇ ਸਾਹਿਬ ਜੀ ਨੇ ਆਪ ਕਦੇ ਆਪਣੇ ਜੀਵਨ ਵਿਚ ਜੰਗ ਨਹੀਂ ਲੜੀ ਪਰ ਉਹ ਹਮੇਸ਼ਾ ਤੋਂ ਹੀ ਸਿੱਖ ਯੋਧਿਆਂ ਨੂੰ ਆਪਣੇ ਸ਼ਸਤਰਾਂ ਨਾਲ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਤ ਕਰਦੇ ਰਹੇ ਸਨ.

guru-har-rai-ji-aurangzeb

ਇੱਕ ਵਾਰ ਗੁਰੂ ਸਾਹਿਬ ਮਾਲਵੇ ਅਤੇ ਦੁਆਬੇ ਦੇ ਦੌਰੇ ਤੋਂ ਵਾਪਸ ਆ ਰਹੇ ਸਨ, ਮੁਹੰਮਦ ਯਾਰਬੇਗ ਖਾਂ, (ਮੁਖਲਿਸ ਖਾਂ ਦਾ ਪੁੱਤਰ, ਜੋ ਗੁਰੂ ਹਰਗੋਬਿੰਦ ਜੀ ਦੁਆਰਾ ਇੱਕ ਲੜਾਈ ਵਿੱਚ ਮਾਰਿਆ ਗਿਆ ਸੀ) ਨੇ ਇੱਕ ਹਜ਼ਾਰ ਦੀ ਸੈਨਾ ਦੇ ਨਾਲ ਗੁਰੂ ਸਾਹਿਬ ਦੇ ਕਾਫਲੇ ‘ਤੇ ਹਮਲਾ ਕੀਤਾ. ਇਸ ਹਮਲੇ ਨੂੰ ਗੁਰੂ ਸਾਹਿਬ ਦੇ ਕੁਝ ਸੌ ਸੰਤ ਸਿਪਾਹੀਆਂ ਨੇ ਬੜੀ ਦਲੇਰੀ ਅਤੇ ਬਹਾਦਰੀ ਨਾਲ ਨਾਕਾਮ ਕਰ ਦਿੱਤਾ. ਮੁਗਲਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਅਤੇ ਮੌਕੇ ਤੋਂ ਭੱਜ ਗਏ। ਗੁਰੂ ਸਾਹਿਬ ਨੇ ਓਹਨਾ ਸਿੱਖ ਯੋਧਿਆਂ ਨੂੰ ਬਹਾਦਰੀ ਪੁਰਸਕਾਰਾਂ ਨਾਲ ਨਿਵਾਜਿਆ.

ਬਾਬਾ ਰਾਮ ਰਾਇ ਨੇ ਕਿਉਂ ਬਦਲੀ ਗੁਰਬਾਣੀ ਦੀ ਤੁੱਕ? Baba Ram Rai Changed the Gurbani Tukk

ਜਦੋਂ ਔਰੰਗਜ਼ੇਬ ਨੂੰ ਗੱਦੀ ਮਿਲੀ ਤਾ ਉਹ ਬਾਕੀ ਸਾਰੇ ਰਾਜਿਆਂ ਨਾਲੋਂ ਜਿਆਦਾ ਕੱਟੜ ਨਿਕਲਿਆ. ਉਹ ਸਾਰੇ ਗੈਰ ਮੁਸਲਮਾਨ ਨੂੰ ਬਹੁੱਤ ਤੰਗ ਕਰਨ ਲੱਗ ਪਿਆ. ਉਸਨੂੰ ਜਦੋਂ ਗੁਰੂ ਘਰ ਦੀ ਮਹਿਮਾ ਦਾ ਪਤਾ ਲੱਗਿਆ ਤਾਂ ਉਹ ਚਾਹੁੰਦਾ ਸੀ ਕਿ ਕਿਓਨਾ ਗੁਰੂ ਸਾਹਿਬ ਨੂੰ ਇਸਲਾਮ ਵਿੱਚ ਲਿਆਂਦਾ ਜਾਵੇ. ਉਸਨੇ ਬਹਾਨਾ ਬਣਾ ਕੇ ਆਪਣੇ ਭਰਾ ਦੀ ਮੱਦਦ ਕਰਨ ਲਈ ਗੁਰੂ ਸਾਹਿਬ ਜੀ ਨੂੰ ਦਰਬਾਰ ਵਿਚ ਪੇਸ਼ ਹੋਣ ਲਈ ਕਿਹਾ. ਪਰ ਗੁਰੂ ਸਾਹਿਬ ਜੀ ਆਪ ਨਾ ਗਏ ਸਗੋਂ ਬਾਬਾ ਰਾਮ ਰਾਏ ਜੀ ਨੂੰ ਭੇਜ ਦਿੱਤਾ. ਜਦੋਂ ਉਸਨੇ ਰਾਮ ਰਾਏ ਜੀ ਦੀ ਸਿਆਣਪ ਦੇਖੀ ਤਾਂ ਉਹ ਚਾਹੁੰਦਾ ਸੀ ਕਿ ਇਹਨਾਂ ਨੂੰ ਇਸਲਾਮ ਵਿੱਚ ਲਿਆਂਦਾ ਹਜਾਵੇ.

ਉਸਨੇ ਰਾਮ ਰਾਏ ਜੀ ਨੂੰ ਕੁੱਝ ਸਮਾਂ ਆਪਣੇ ਕੋਲ ਰੱਖਿਆ. ਤੇ ਇੱਕ ਦਿਨ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਨੇ ਇਓ ਕਿਉਂ ਲਿਖਿਆ ਹੈ ਕਿ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ, ਤਾ ਬਾਬਾ ਰਾਮ ਰਾਇ ਜੀ ਨੇ ਉਸਨੂੰ ਖੁਸ਼ ਕਰਨ ਲਈ ਕਿਹਾ ਕਿ ਨਹੀਂ ਇਹ ਤਾ ਮਿੱਟੀ ਬੇਈਮਾਨ ਕੀ ਲਿਖਿਆ ਹੈ. ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆ ਤਾ ਉਹਨਾਂ ਨੇ ਬਾਬਾ ਰਾਮ ਰਾਇ ਜੀ ਨੂੰ ਵਾਪਸ ਨਾ ਆਉਣ ਦਾ ਹੁਕਮ ਦਿੱਤਾ ਤੇ ਸਾਰੇ ਸਿੰਘਾਂ ਨੂੰ ਰਾਮ ਰਾਇ ਜੀ ਨਾਲ ਵਰਤਣੋਂ ਮਨਾ ਕਰ ਦਿੱਤਾ.

ਏਸ਼ੀਆ ਦਾ ਸੱਭ ਤੋਂ ਵੱਡਾ ਦਵਾ ਖਾਨਾ Asia’s biggest Medical

ਗੁਰੂ ਹਰਿ ਰਾਇ ਸਾਹਿਬ ਜੀ ਜੋਤਿ ਜੋਤ ਸਮਾਉਣ ਤੋਂ ਪਹਿਲਾ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਦੇ ਗਏ ਸਨ ਜੋ ਕਿ ਉਸ ਵੇਲੇ ਕਰੀਬਨ 5 ਸਾਲ ਦੇ ਸਨ. ਗੁਰੂ ਜੀ ਨੇ ਆਪਣੇ ਜੀਵਨ ਵਿਚ ਬਹੁੱਤ ਸਾਰੇ ਲੋਕਾਂ ਦੇ ਕੱਸ਼ਟ ਕੱਟੇ ਸਨ.

ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਇੱਕ ਆਯੂਰਵੈਦਿਕ ਜੜੀ-ਬੂਟੀਆਂ ਦਾ ਹਸਪਤਾਲ ਖੋਲਿਆ ਸੀ. ਓਹਨਾ ਨੇ ਇੱਕ ਖੋਜ ਕੇਂਦਰ ਵੀ ਸਥਾਪਿਤ ਕੀਤਾ ਸੀ. ਗੁਰੂ ਸਾਹਿਬ ਨਾ ਕੇਵਲ ਗਰੀਬ ਤੇ ਬਿਮਾਰਾਂ ਦਾ ਇਲਾਜ ਕਰਦੇ ਸਨ. ਉਹ ਨਾਲ ਦੀ ਨਾਲ ਜਾਨਵਰਾਂ ਨਾਲ ਵੀ ਬਹੁੱਤ ਪਿਆਰ ਕਰਦੇ ਸਨ. ਇਤਿਹਾਸ ਵਿੱਚ ਕਿਹਾ ਜਾਂਦਾ ਹੈ ਕਿ ਉਹ ਜਦੋਂ ਵੀ ਜੰਗਲ ਵਿੱਚ ਜਾਂਦੇ ਸਨ ਤਾਂ ਜਾਨਵਰਾਂ ਦਾ ਸ਼ਿਕਾਰ ਕਰਨ ਦੀ ਜਗਾਹ ਜ਼ਖਮੀ ਜਾਨਵਰਾਂ ਨੂੰ ਆਪਣੇ ਨਾਲ ਲੈ ਆਇਆ ਕਰਦੇ ਸਨ ਤੇ ਓਹਨਾ ਦਾ ਇਲਾਜ ਕਰਦੇ ਸਨ. ਓਹਨਾ ਨੇ ਇੱਕ ਚਿੱੜੀਆਘੱਰ ਵੀ ਬਣਵਾਇਆ ਸੀ ਜਿੱਥੇ ਉਹ ਇਲਾਜ ਕੀਤੇ ਜਾਨਵਰਾਂ ਨੂੰ ਰੱਖਦੇ ਸਨ.

ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਦੀ ਜਾਨ ਬਚਾਈ Saving life of Dara Shikoh, Shah Jahan’s son

ਔਰੰਗਜ਼ੇਬ ਰਾਜ ਗੱਦੀ ਤੇ ਬੈਠਣਾ ਚਾਹੁੰਦਾ ਸੀ. ਓਹਨੂੰ ਡਰ ਸੀ ਕਿ ਕਿਤੇ ਸ਼ਾਹ ਜਹਾਨ ਉਸਦੇ ਵੱਡੇ ਭਰਾ ਦਾਰਾ ਸ਼ਿਕੋਹ (Dara Shikoh) ਨੂੰ ਗੱਦੀ ਨਾ ਦੇ ਦਵੇ ਇਸ ਲਈ ਰਸੋਈਏ ਨਾਲ ਮਿਲਕੇ ਉਸਨੂੰ ਸ਼ੇਰ ਦੀ ਮੁੱਛ ਦਾ ਵਾਲ ਪਾਕੇ ਖਵਾ ਦਿੱਤਾ ਸੀ ਤੇ ਉਹ ਬਿਮਾਰ ਰਹਿਣ ਲੱਗ ਪਿਆ ਸੀ ਦੇਸ਼-ਵਿਦੇਸ਼ ਦੇ ਕਈ ਡਾਕਟਰਾਂ ਦੀ ਸਲਾਹ ਲਈ ਗਈ, ਪਰ ਕੋਈ ਸੁਧਾਰ ਨਹੀਂ ਹੋਇਆ. ਅੰਤ ਵਿੱਚ ਬਾਦਸ਼ਾਹ ਨੇ ਆਪਣੇ ਪੁੱਤਰ ਦੇ ਇਲਾਜ ਲਈ ਗੁਰੂ ਸਾਹਿਬ ਅੱਗੇ ਨਿਮਰਤਾ ਸਹਿਤ ਬੇਨਤੀ ਕੀਤੀ.

ਉਹ ਸੋਚਦਾ ਸੀ ਕਿ ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗਾਂ ਲੜੀਆਂ ਹਨ. ਗੁਰੂ ਹਰਿ ਕ੍ਰਿਸ਼ਨ ਜੀ ਨੇ ਕੋਈ ਮਦਦ ਨਹੀਂ ਕਰਨੀ. ਪਰ ਗੁਰੂ ਸਾਹਿਬ ਨੇ ਬੇਨਤੀ ਪ੍ਰਵਾਨ ਕਰਦੇ ਹੋਏ, ਕੁਝ ਦੁਰਲੱਭ ਅਤੇ ਯੋਗ ਦਵਾਈਆਂ ਜਿਹੜੀਆਂ ਕੇਵਲ ਗੁਰੂ ਸਾਹਿਬ ਜੀ ਪਾਸ ਹੀ ਸਨ, ਬਾਦਸ਼ਾਹ ਨੂੰ ਭੇਜ ਦਿੱਤੀਆਂ. ਦਾਰਾ ਸ਼ਿਕੋਹ ਦੀ ਜਾਨ ਮੌਤ ਤੋਂ ਬਚ ਗਈ. ਆਪਣੇ ਮੁੰਡੇ ਨੂੰ ਠੀਕ ਹੁੰਦਾ ਵੇਖ ਕੇ ਸ਼ਾਹ ਜਹਾਨ ਨੇ ਦਿਲੋਂ ਧੰਨਵਾਦ ਕੀਤਾ ਅਤੇ ਉਸਨੇ ਗੁਰੂ ਘਰ ਨੂੰ ਜਾਗੀਰ ਦੇਣੀ ਚਾਹੀ, ਪਰ ਗੁਰੂ ਸਾਹਿਬ ਨੇ ਕਦੇ ਸਵੀਕਾਰ ਨਹੀਂ ਕੀਤੀ.

ਔਰੰਗਜ਼ੇਬ ਨੇ ਕਿਉਂ ਬੁਲਾਇਆ ਸੀ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ? Guru Harkrishan ji and Aurangzeb

ਜਦੋਂ ਬਾਬਾ ਰਾਮ ਰਾਇ ਨੂੰ ਪਤਾ ਲੱਗਿਆ ਕੇ ਗੁਰਗੱਦੀ ਗੁਰੂ ਹਰਕ੍ਰਿਸ਼ਨ ਜੀ ਨੂੰ ਮਿਲ ਗਈ ਹੈ ਤਾਂ ਉਸਨੇ ਔਰੰਗਜ਼ੇਬ ਨੂੰ ਕਿਹਾ ਕੇ ਉਹ ਗੁਰਗੱਦੀ ਦਾ ਹੱਕ ਦਾਰ ਹੈ. ਤਾਂ ਆਓਰੰਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਦਰਬਾਰ ਵਿੱਚ ਪੇਸ਼ ਹੋਣ ਲਈ ਕਿਹਾ. ਪਰ ਗੁਰੂ ਜੀ ਨਾ ਗਏ. ਇਤਿਹਾਸਕਾਰ ਕਹਿੰਦੇ ਹਨ ਕੇ ਗੁਰੂ ਹਰਿਰਾਇ ਜੀ ਨੇ ਗੁਰੂ ਜੀ ਨੂੰ ਬਾਦਸ਼ਾਹ ਨੂੰ ਮਿਲਣ ਤੋਂ ਮਨਾ ਕੀਤਾ ਸੀ.

ਗੁਰੂ ਜੀ ਦਿੱਲੀ ਗਏ ਪਰ ਰਾਜੇ ਨੂੰ ਨਾ ਮਿਲੇ. ਉਸ ਵੇਲੇ ਇੱਕ ਬਿਮਾਰੀ ਫੇਲ ਗਈ ਸੀ ਤੇ ਸਾਰੇ ਲੋਕ ਬਿਮਾਰ ਹੋ ਗਏ ਸਨ. ਗੁਰੂ ਜੀ ਉਹਨਾਂ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਰਹਿੰਦੇ ਸਨ. ਕੁੱਝ ਸਮੇ ਬਾਦ ਗੁਰੂ ਜੀ ਆਪ ਬਿਮਾਰ ਹੋ ਗਏ. ਆਪਣਾ ਸ਼ਰੀਰ ਤਿਆਗਣ ਤੋਂ ਪਹਿਲਾ “ਬਾਬਾ ਬਕਾਲੇ” ਦਾ ਬਚਨ ਕਰ ਗਏ ਸਨ. ਮੱਤਲਬ ਸੀ ਕੇ ਅਗਲਾ ਗੁਰੂ ਬਾਬਾ ਬਕਾਲੇ ਵਿੱਚ ਹੈ .

ਔਰੰਗਜ਼ੇਬ ਕਿਉਂ ਚਾਹੁੰਦਾ ਸੀ ਸੱਭ ਨੂੰ ਮੁਸਲਮਾਨ ਬਨਾਉਣਾ Aurangzeb wants to convert everyone to Islam

ਜਦੋਂ ਗੁਰੂ ਹਰਿਰਾਇ ਸਾਹਿਬ ਜੀ ਜੋਤੀ ਜੋਤਿ ਸਮਾਂ ਗਏ ਤਾਂ ਗੁਰੂ ਕੇ ਸਿਖਾਂ ਨੇ ਹੁਣ ਅਗਲੇ ਗੁਰੂ ਸਾਹਿਬ ਜੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀ. ਕਿਉਂਕਿ 8ਵੇਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕੇ “ਬਾਬਾ ਬਸੇ ਗ੍ਰਾਮ ਬਕਾਲੇ”. ਏਧਰ ਔਰੰਗਜ਼ੇਬ ਨੇ ਆਪਣਾ ਕੈਹਰ ਕਰਨਾ ਸ਼ੁਰੂ ਕਰ ਦਿੱਤਾ ਸੀ. ਉਹ ਚਾਹੁੰਦਾ ਸੀ ਕੇ ਗੁਰੂ ਸਾਹਿਬ ਜੀ ਨੂੰ ਬੁਲਾ ਕੇ ਮੈਂ ਜੇ ਮੁਸਲਮਾਨ ਧਰਮ ਕਰ ਲਵਾਨ ਤਾਂ ਬਹੁੱਤ ਲੋਕ ਮੁਸਲਮਾਨ ਬਣ ਜਾਣਗੇ. ਪਰ ਇਹ ਉਸਤੋਂ ਹੋ ਨਾ ਸਕਿਆ.

ਅਸਲ ਵਿੱਚ ਇਸਦੇ ਪਿੱਛੇ ਸੋਚਣੀ ਇਹ ਸੀ ਕੇ ਦੂਜੇ ਧਰਮਾਂ ਦੇ ਆਗੂ ਮੁਸਲਮਾਨ ਧਰਮ ਦਾ ਆਪ ਪ੍ਰਚਾਰ ਕਰਨ ਤਾਂ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਲੋੜ ਹੀ ਨਹੀਂ ਪਵੇਗੀ, ਉਹ ਆਪ ਹੀ ਮੁਸਲਮਾਨ ਬਣ ਜਾਣਗੇ. ਇਸੇ ਕਰਕੇ ਔਰੰਗਜ਼ੇਬ ਨੇ ਹਿੰਦੂ ਬ੍ਰਾਹਮਣਾ ਨੂੰ ਤੇ ਗੁਰੂ ਕੇ ਸਿਖਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ.

FAQs

ਔਰੰਗਜ਼ੇਬ ਦੇ ਪਿਓ ਦਾ ਕੀ ਨਾਂ ਸੀ? Aurangzeb’s father name?

ਔਰੰਗਜ਼ੇਬ ਸ਼ਾਹ ਜਹਾਨ ਦਾ ਤੀਜਾ ਪੁੱਤਰ ਸੀ.

ਗੁਰੂ ਤੇਗ ਬਹਾਦਰ ਜੀ ਗੁਰੂ ਹਰਿਕ੍ਰਿਸ਼ਨ ਜੀ ਕੀ ਲੱਗਦੇ ਸਨ ? Relation between Guru HarKrishan ji and Guru Teg bahadur Sahib Ji

ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ ਗੁਰੂ ਹਰਿਰਾਇ ਜੀ. ਗੁਰੂ ਹਰਿਰਾਇ ਜੀ ਦੇ ਸਪੁੱਤਰ ਸਨ ਗੁਰੂ ਹਰਿ ਕ੍ਰਿਸ਼ਨ ਜੀ. ਗੁਰੂ ਤੇਗ ਬਹਾਦਰ ਜੀ ਬਾਬਾ ਗੁਰਦਿੱਤਾ ਜੀ ਦੇ ਭਰਾ ਸਨ.

ਗੁਰੂ ਹਰਿ ਕ੍ਰਿਸ਼ਨ ਜੀ ਦੀ ਕਿੰਨੀ ਉਮਰ ਸੀ ਜਦੋਂ ਉਹ ਗੁਰੂ ਬਣੇ ? How old was Hare Krishna when he became Sikh Guru?

ਗੁਰੂ ਹਰਿ ਕ੍ਰਿਸ਼ਨ ਜੀ ਉਸ ਵੇਲੇ 5 ਸਾਲ ਦੇ ਸਨ ਜਦੋਂ ਗੁਰਤਾਗੱਦੀ ਤੇ ਬੈਠੇ ਸਨ.

ਅਗਲੇ blog ਵਿੱਚ ਪੜਾਂਗੇ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕਿਵੇਂ ਹੋਈ ਤੇ ਕੀ ਕਾਰਨ ਸਨ? ਔਰੰਗਜ਼ੇਬ ਨੇ ਵੀ ਆਪਣੇ ਜਬਰ ਦੀ ਹੱਦ ਭੁੱਲ ਕੇ ਆਮ ਲੋਕਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ. ਅਗਲੇ blog ਵਿੱਚ ਵਿਸਤਾਰ ਨਾਲ ਪੜਾਂਗੇ.

ਤੁਸੀਂ ਸਾਡੇ ਹੇਠਾਂ ਦਿੱਤੇ ਹੋਰ blog ਵੀ ਪੱੜ ਸੱਕਦੇ ਹੋ.

https://pbmaple.com/painde-khan-guru-hargobind-ji-bidhi-chand-ji-part-9/

https://pbmaple.com/shah-jahan-mughal-family-tree-sikh-mughal-fight/

https://pbmaple.com/jahangir-and-guru-hargobind-sahib-ji/

ਇਸ Blog ਨੂੰ Share ਕਰੋ ਤਾਂਜੋ ਅਸੀਂ ਆਪ ਵੀ ਪੜੀਏ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਈਏ|

ਧੰਨਵਾਦ ਜੀ |

LEAVE A REPLY

Please enter your comment!
Please enter your name here