Home ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਔਰੰਗਜ਼ੇਬ ਦਾ ਰਾਜ The Tale of Guru Teg Bahadur and Aurangzeb, Part-11

ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਔਰੰਗਜ਼ੇਬ ਦਾ ਰਾਜ The Tale of Guru Teg Bahadur and Aurangzeb, Part-11

0
ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਔਰੰਗਜ਼ੇਬ ਦਾ ਰਾਜ The Tale of Guru Teg Bahadur and Aurangzeb, Part-11

ਹੁੱਣ ਤੱਕ ਆਪਾ ਜਿੰਨੇ ਵੀ ਰਾਜੇ ਪੜੇ ਹਨ ਉਹਨਾਂ ਨੇ ਕਦੇ ਔਰੰਗਜ਼ੇਬ ਜਿੰਨੀ ਕੱਟੜਤਾ ਨਹੀਂ ਸੀ ਵਿਖਾਈ. ਜਦੋਂ ਔਰੰਗਜ਼ੇਬ ਰਾਜਾ ਬਣਿਆ ਤਾਂ ਇਹ ਇੱਕ ਸੋਚ ਲੈ ਕੇ ਰਾਜ ਗੱਦੀ ਤੇ ਬੈਠਾ ਸੀ ਕੇ ਸਾਰੇ ਹਿੰਦੋਸਤਾਨ ਨੂੰ ਇਸਲਾਮ ਧਰਮ ਵਿੱਚ ਬਦਲ ਦੇਣਾ ਹੈ. ਇਸਨੇ ਆਪਣੇ ਤੱਖਤ ਤੋਂ ਫੁਰਮਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਸੀ. ਪਰਜਾ ਨੂੰ ਦੁੱਖੀ ਕਰਨਾ ਸ਼ੁਰੂ ਕਰ ਦਿੱਤਾ ਸੀ. ਇਸਦੇ ਏਸੇ ਰਵਈਏ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਦੀ ਜੱੜ ਪੱਟ ਦਿੱਤੀ ਸੀ.

ਆਓ ਇਸ blog ਵਿੱਚ ਪੜ ਦੇ ਹਾਂ ਕੇ ਗੁਰੂ ਤੇਗ ਬਹਾਦਰ ਜੀ ਨੂੰ ਇਸਨੇ ਕਿਉਂ ਸ਼ਹੀਦ ਕਰਵਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਉਂ ਜੰਗਾਂ ਲੜਨੀਆਂ ਸ਼ੁਰੂ ਕਰ ਦਿਤੀਆਂ ਸੀ?

ਔਰੰਗਜ਼ੇਬ ਕਿਵੇਂ ਬਣਿਆ ਰਾਜਾ Aurangzeb

ਪਿਓ ਸ਼ਾਹਜਹਾਂ ਔਰੰਗਜ਼ੇਬ ਨੂੰ ਬਾਦਸ਼ਾਹ ਨਹੀਂ ਸੀ ਬਨਾਉਣਾ ਚਾਓਂਦਾ. ਇਸਨੇ 1658 ਤੋਂ 1707 ਤਕਰੀਬਨ 50 ਸਾਲ ਤੱਕ ਰਾਜ ਕੀਤਾ. ਇਹ ਮੁਗ਼ਲ ਰਾਜ ਦਾ ਆਖਰੀ ਰਾਜਾ ਸੀ ਜਿਸਨੇ ਨੇ ਸਭ ਤੋਂ ਵੱਧ ਸਮੇ ਤੱਕ ਰਾਜ ਕੀਤਾ. ਸ਼ਾਹਜਹਾਂ ਦਾ ਤੀਜਾ ਪੁੱਤਰ ਸੀ ਔਰੰਗਜ਼ੇਬ। ਇਤਿਹਾਸ ਕਹਿੰਦਾ ਹੈ ਕੇ ਸ਼ਾਹ ਜਹਾਨ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਅਕਬਰ ਦੇ ਨਕਸ਼ੇ ਕਦਮਾਂ ‘ਤੇ ਚੱਲਣ ਲਈ ਪ੍ਰੇਰਿਤ ਕਰਦਾ ਸੀ। ਦਾਰਾ ਸ਼ਿਕੋਹ ਇੱਕ ਕਵੀ ਅਤੇ ਸਭ ਧਰਮਾਂ ਜੀ ਜਾਣਕਾਰੀ ਰੱਖਦਾ ਸੀ. ਇਸੇ ਕਰਕੇ ਸ਼ਾਹ ਜਹਾਨ ਚਾਓਂਦਾ ਸੀ ਕੇ ਅਗਲਾ ਰਾਜਾ ਦਾਰਾ ਸ਼ਿਕੋਹ ਬਣੇ.

ਅਸਲ ਵਿਚ ਸ਼ਾਹ ਜਹਾਨ ਦੇ 4 ਪੁੱਤਰ ਸਨ: ਦਾਰਾ ਸ਼ਿਕੋਹ, ਸ਼ਾਹ ਸ਼ੁਜਾ, ਔਰੰਗਜ਼ੇਬ ਤੇ ਮੁਰਾਦ ਬਕਸ਼. ਦਾਰਾ ਸ਼ਿਕੋਹ ਸਭ ਤੋਂ ਵੱਡਾ ਸੀ. ਸ਼ਾਹ ਜਹਾਨ ਚਾਓਂਦਾ ਸੀ ਕੇ ਦਾਰਾ ਸ਼ਿਕੋਹ ਸਾਰੇ ਧਰਮਾਂ ਨਾਲ ਰੱਲ ਕੇ ਚੱਲਣ ਵਾਲਾ ਹੈ ਤੇ ਉਹ ਸ਼ਾਹ ਜਹਾਨ ਦਾ ਸੱਭ ਤੋਂ ਲਾਡਲਾ ਪੁੱਤਰ ਸੀ.

ਦਾਰਾ ਸ਼ਿਕੋਹ

ਜਦੋਂ ਸ਼ਾਹ ਜਹਾਨ ਬਿਮਾਰ ਹੋਗਿਆ ਤਾਂ ਇਤਿਹਾਸਕਾਰ ਕਹਿੰਦੇ ਹਨ ਉਹ ਦਾਰਾ ਸ਼ਿਕੋਹ ਨੂੰ ਗੱਦੀ ਦੇ ਗਿਆ.

ਅਸਲ ਵਿੱਚ ਦਾਰਾ ਸ਼ਿਕੋਹ ਬਾਕੀਆਂ ਨਾਲੋਂ ਸੁਲਜਿਆ ਪੁੱਤਰ ਸੀ. ਉਹ ਬਾਕੀ ਧਰਮਾਂ ਦੇ ਲੋਕਾਂ ਨਾਲ ਬੈਠ ਕੇ ਮਸਲਿਆਂ ਤੇ ਗੱਲਾਂ ਕਰਦਾ ਸੀ, ਉਹਨਾਂ ਦੇ ਰੀਤੀ ਰਿਵਾਜਾਂ ਨੂੰ ਜਾਣਦਾ ਸੀ. ਅਕਸਰ ਹੀ ਉਹ ਹਿੰਦੂ ਪੰਡਤਾਂ ਨਾਲ ਤੇ ਮੌਲਵੀਆਂ ਨਾਲ ਬੈਠ ਕੇ ਗੱਲਾਂ ਕਰਦਾ ਸੀ. ਏਸੇ ਕਰਕੇ ਉਸਨੂੰ ਯੁੱਧ ਕਰਨ ਦਾ ਜਿਆਦਾ ਤਜੁਰਬਾ ਨਹੀਂ ਸੀ, ਜਿਸ ਕਰਕੇ ਉਸਨੂੰ ਬਾਅਦ ਵਿੱਚ ਬਹੁੱਤ ਮੁਸ਼ਕਲ ਹੋਈ. ਔਰੰਗਜ਼ੇਬ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੇ ਰਾਜ ਗੱਦੀ ਤੇ ਬੈਠਣ ਲਈ ਇਸ ਨਾਲ ਜੰਗ ਵੀ ਕੀਤਾ.

ਸ਼ਾਹ ਸ਼ੁਜਾ Shah Shuja

ਜਦੋਂ ਸ਼ਾਹਜਹਾਂ ਬੀਮਾਰ ਹੋ ਗਿਆ ਤਾਂ ਸ਼ੁਜਾ ਨੇ ਤੁਰੰਤ ਆਪਣੇ ਆਪ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ. ਉਸਨੇ ਦਾਰਾ ਸ਼ਿਕੋਹ ਨੂੰ ਹਰਾਕੇ ਦਿੱਲੀ ਦੇ ਤੱਖਤ ਨੂੰ ਹੇਠ ਪਾਉਣ ਲਈ ਗੰਗਾ ਨਦੀ ਵਿੱਚ ਬਹੁਤ ਸਾਰੀਆਂ ਜੰਗੀ ਬੇੜੀਆਂ ਦੀ ਸਹਾਇਤਾ ਨਾਲ ਇੱਕ ਵੱਡੀ ਫੌਜ ਦੇ ਨਾਲ ਹਮਲਾ ਕੀਤਾ. ਪਰ ਬਨਾਰਸ ਦੇ ਨੇੜੇ ਬਹਾਦੁਰਪੁਰ ਦੀ ਲੜਾਈ ਵਿੱਚ ਦਾਰਾ ਸ਼ਿਕੋਹ ਦੀ ਫੌਜ ਨੇ ਉਸਨੂੰ ਹਰਾ ਦਿੱਤਾ. ਉਸਨੇ ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਨਾਲ ਇੱਕ ਸੰਧੀ ਕੀਤੀ, ਜਿਸ ਨਾਲ ਉਸਨੂੰ ਬੰਗਾਲ, ਉੜੀਸਾ ਅਤੇ ਬਿਹਾਰ ਦਾ ਰਾਜ ਮਿਲਗਿਆ.

ਇਸ ਦੌਰਾਨ, ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਦੋ ਵਾਰ (ਧਰਮਤ ਅਤੇ ਸਮੂਗੜ੍ਹ ਵਿਖੇ) ਹਰਾਇਆ, ਉਸਨੂੰ ਫੜ ਲਿਆ, ਉਸਨੂੰ ਧਰਮ ਦੇ ਦੋਸ਼ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਗੱਦੀ ‘ਤੇ ਬੈਠ ਗਿਆ. ਜਦੋ ਸ਼ਾਹ ਸ਼ੁਜਾ ਨੂੰ ਪਤਾ ਲੱਗਾ ਤਾਂ ਉਸਨੇ ਇਸ ਵਾਰ ਔਰੰਗਜ਼ੇਬ ਦੇ ਵਿਰੁੱਧ ਮੁੜ ਰਾਜਧਾਨੀ ਵੱਲ ਹਮਲਾ ਕਰ ਦਿੱਤਾ. 5 ਜਨਵਰੀ 1659 ਨੂੰ ਖਾਜਵਾ (ਫਤਿਹਪੁਰ ਜ਼ਿਲ੍ਹਾ, ਉੱਤਰ ਪ੍ਰਦੇਸ਼) ਵਿੱਚ ਇੱਕ ਲੜਾਈ ਹੋਈ, ਜਿੱਥੇ ਸ਼ੁਜਾ ਹਾਰ ਗਿਆ.

ਆਪਣੀ ਹਾਰ ਤੋਂ ਬਾਅਦ ਸ਼ੁਜਾ ਬੰਗਾਲ ਵੱਲ ਪਿੱਛੇ ਹਟ ਗਿਆ। ਮੀਰ ਜੁਮਲਾ ਦੇ ਅਧੀਨ ਸ਼ਾਹੀ ਫੌਜ ਨੇ ਉਸਦਾ ਪਿੱਛਾ ਕੀਤਾ। ਸ਼ੁਜਾ ਨੇ ਉਨ੍ਹਾਂ ਦੇ ਵਿਰੁੱਧ ਚੰਗੀ ਲੜਾਈ ਲੜੀ. ਹਰ ਹਾਰ ਤੋਂ ਬਾਅਦ, ਉਸਨੂੰ ਆਪਣੀ ਹੀ ਫੌਜ ਛੱਡ ਕੇ ਜਾਂ ਲੱਗ ਪਈ. ਜਦੋਂ ਉਸਨੇ ਦੇਖਿਆ ਕਿ ਫੌਜ ਦਾ ਪੁਨਰਗਠਨ ਹੁਣ ਸੰਭਵ ਨਹੀਂ ਹੈ, ਤਾਂ ਉਸਨੇ ਬੰਗਾਲ ਛੱਡ ਦਿੱਤਾ ਅਤੇ ਅਰਾਕਾਨ (Myanmar)ਵਿੱਚ ਚਲਿਆ ਗਿਆ.

ਮੁਰਾਦ ਬਖ਼ਸ਼ Murad Baksh

ਇਹ ਸੱਭ ਚਲ ਰਿਹਾ ਸੀ ਕੇ ਮੁਰਾਦ ਬਖ਼ਸ਼ ਨੇ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਿਖੋਹ ਨੂੰ ਹਰਾਉਣ ਲਈ ਔਰੰਗਜ਼ੇਬ ਨਾਲ ਹੱਥ ਮਿਲਾਇਆ.

ਮੁਰਾਦ ਬਖ਼ਸ਼ ਅਤੇ ਉਸਦੇ ਘੋੜ ਸਵਾਰਾਂ ਦੀ ਅਗਵਾਈ ਵਿੱਚ ਸਮੂਗੜ੍ਹ ਦੀ ਲੜਾਈ ਔਰੰਗਜ਼ੇਬ ਦੇ ਹੱਕ ਵਿੱਚ ਬਦਲ ਦਿੱਤੀ. ਜਦੋਂ ਉਹ ਆਪਣੇ ਭਰਾ ਔਰੰਗਜ਼ੇਬ ਨਾਲ ਤੰਬੂ ਵਿੱਚ ਸੀ, ਉਹ ਨਸ਼ੇ ਵਿੱਚ ਸੀ, ਗੁਪਤ ਰੂਪ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ. ਉਸਨੂੰ ਇੱਕ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਉਸਨੂੰ 1661 ਵਿੱਚ ਅਲੀ ਨਕੀ ਨਾਮ ਦੇ ਸਾਬਕਾ ਦੀਵਾਨ clerk ਦਾ ਕਤਲ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ.

ਔਰੰਗਜ਼ੇਬ ਇਸਲਾਮ ਵਿੱਚ ਬਹੁੱਤ ਹੀ ਕੱਟੜ ਸੀ. ਇਤਿਹਾਸ ਕਹਿੰਦਾ ਹੈ ਕੇ ਉਸਨੇ ਕਈ ਸੈਨਿਕ ਇਹ ਕਹਿ ਕੇ ਆਪਣੇ ਵੱਲ ਕਰ ਲਏ ਸਨ ਕੇ ਦਾਰਾ ਸ਼ਿਕੋਹ ਤਾਂ ਬਾਕੀ ਧਰਮਾਂ ਵਾਲਿਆਂ ਨਾਲ ਰਹਿੰਦਾ ਹੈ. ਉਹਨਾਂ ਦੇ ਰੀਤੀ ਰਿਵਾਜ ਸਿੱਖਦਾ ਹੈ ਤਾਂ ਉਹ ਇਸਲਾਮ ਨੂੰ ਕਿਵੇਂ ਚੰਗੀ ਤਰਾਂ ਚਲਾ ਸਕੇ ਗਾ? ਉਸਨੇ ਆਪਣੇ ਹੀ ਪਿਓ ਨੂੰ ਕੈਦ ਕਰਵਾ ਦਿੱਤਾ ਤੇ ਓਸੇ ਕੈਦ ਵਿੱਚ ਹੀ ਸ਼ਾਹ ਜਹਾਨ ਦੀ ਮੌਤ ਹੋ ਗਈ. ਇਸ ਤਰਾਂ ਉਹ ਆਪਣੇ ਪਿਓ ਨੂੰ ਕੈਦ ਕਰਕੇ ਤੇ ਆਪਣੇ ਭਰਾਵਾਂ ਨੂੰ ਮਰਵਾ ਕੇ ਰਾਜਾ ਬਣਿਆ .

ਗੁਰੂ ਤੇਗ ਬਹਾਦਰ ਜੀ Guru Teg Bahadur Ji

ਜਦੋਂ ਔਰੰਗਜ਼ੇਬ ਤੱਖਤ ਤੇ ਬੈਠਾ ਤਾਂ ਉਸਨੇ ਇਸਲਾਮ ਧਰਮ ਦਾ ਐਲਾਨ ਕਰ ਦਿੱਤਾ. ਇਹ ਮੁਗ਼ਲ ਰਾਜ ਦਾ ਸੱਭ ਤੋਂ ਪਹਿਲਾ ਰਾਜਾ ਸੀ ਜਿਸਨੇ ਇਸਲਾਮ ਧਰਮ ਵਿੱਚ ਆਉਣ ਲਈ ਸ਼ਰੇਆਮ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ. ਇਸਨੇ ਆਪਣੇ ਰਾਜ ਕਾਲ ਵਿੱਚ ਬਹੁੱਤ ਸਾਰੀਆਂ ਮਸਜਿਦਾਂ ਬਣਵਾਈਆਂ ਸਨ. ਔਰੰਗਜ਼ੇਬ ਇਸਲਾਮ ਨੂੰ ਪੂਰੇ ਦੇਸ਼ ਵਿੱਚ ਫੈਲਾਉਣਾ ਚਾਹੁੰਦਾ ਸੀ ਇਸੇ ਕਰਕੇ ਇਸਨੇ ਸੋਚਿਆ ਕੇ ਲੋਕਾਂ ਨੂੰ ਮਜਬੂਰ ਕਰਨ ਨਾਲੋਂ ਤਾਂ ਉਹਨਾਂ ਦੇ ਆਗੂਆਂ ਦਾ ਹੀ ਧਰਮ ਬਦਲ ਦਿੱਤਾ ਜਾਵੇ, ਲੋਕ ਤਾਂ ਆਪੇ ਹੀ ਬਦਲ ਲੈਣ ਗੇ.

ਇਤਿਹਾਸਕਾਰ ਕਹਿੰਦੇ ਹਨ ਕੇ ਉਸ ਵੇਲੇ ਕਸ਼ਮੀਰੀ ਪੰਡਤ ਹਿੰਦੂ ਧਰਮ ਦੇ ਮੁੱਡ਼ ਸਨ. ਔਰੰਗਜ਼ੇਬ ਨੇ ਇਹਨਾਂ ਨੂੰ ਇਸਲਾਮ ਵਿੱਚ ਆਉਣ ਲਈ ਕਿਹਾ. ਕਸ਼ਮੀਰੀ ਪੰਡਤਾਂ ਨੇ ਉਸਤੋਂ ਸੋਚਣ ਲਈ ਕੁੱਝ ਸਮਾਂ ਮੰਗਿਆ. ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਫਰਿਆਦ ਕੀਤੀ ਕੇ ਸਾਡਾ ਧਰਮ ਖ਼ਤਰੇ ਵਿੱਚ ਹੈ ਤੇ ਤੁਸੀਂ ਹੀ ਹਿੰਦ ਦੀ ਚਾਦਰ ਬਣੋ ਤੇ ਔਰੰਗਜ਼ੇਬ ਨੂੰ ਜਵਾਬ ਦਵੋ.

ਉਸ ਵੇਲੇ ਗੁਰੂ ਗੋਬਿੰਦ ਜੀ ਜੋ ਕਿ ਗੋਬਿੰਦ ਰਾਇ ਜੀ ਸਨ ਉਹਨਾਂ ਨੇ ਕਿਹਾ ਕਿ ਪਿਤਾ ਜੀ ਆਪ ਜੀ ਤੋਂ ਬਗੈਰ ਹੋਰ ਕੌਣ ਧਰਮ ਦੀ ਰਖਵਾਲੀ ਕਰ ਸਕਦਾ ਹੈ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕੇ ਤੁਸੀਂ ਜਾਕੇ ਔਰੰਗਜ਼ੇਬ ਨੂੰ ਕਹੋ ਕੇ ਜੇ ਉਹ ਤੇਗਬਹਾਦੁਰ ਨੂੰ ਇਸਲਾਮ ਵਿੱਚ ਲੈ ਆਉਣ ਤਾਂ ਉਹ ਸਾਰੇ ਵੀ ਇਸਲਾਮ ਵਿੱਚ ਆ ਜਾਣਗੇ. ਜਦੋਂ ਗੁਰੂ ਜੀ ਨੇ ਦਿੱਲੀ ਜਾਣ ਦੀ ਤਿਆਰੀ ਸ਼ੁਰੂ ਕਰ ਲਈ ਤਾਂ ਉਹਨਾਂ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵੀ ਸਨ.

ਭਾਈ ਮਤੀ ਦਾਸ ਜੀ

ਜਦੋਂ ਗੁਰੂ ਜੀ ਨਾਲ ਸਿੱਖ ਦਿੱਲੀ ਪੌਂਚੇ. ਇੱਕ ਪਿੰਜਰਾ ਬਣਾਇਆ ਸੀ ਜਿਸ ਨੂੰ ਤਿੱਖੇ ਸੂਲ ਲੱਗੇ ਸਨ ਜਿਸ ਵਿੱਚ ਹਿਲ ਜੁੱਲ ਕਰਨ ਨਾਲ ਉਹ ਚੁਬਦੇ ਸਨ.

ਗੁਰੂ ਤੇਗਬਹਾਦੁਰ ਜਿ ਨੂੰ ਉਸ ਵਿੱਚ ਕੈਦ ਕਰ ਦਿੱਤਾ ਗਿਆ. ਭਾਈ ਮਤੀ ਦਾਸ ਜੀ ਨੂੰ ਇਸਲਾਮ ਕਬੂਲਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਤਾਂ ਕਾਜੀ ਨੇ ਫੁਰਮਾਨ ਸੁਣਾਇਆ ਸੀ ਕੇ ਇਹਨਾਂ ਨੂੰ ਆਰੇ ਨਾਲ ਚੀਰ ਕੇ ਦੋ ਫਾੜ ਕਰ ਦਿੱਤਾ ਜਾਵੇ. ਜਿਵੇ ਜਿਵੇ ਆਰਾ ਚਲਦਾ ਗਿਆ ਓਵੇ ਓਵੇ ਹੀ ਜਪੁਜੀ ਸਾਹਿਬ ਜੀ ਦੀ ਅਵਾਜ ਆਓਂਦੀ ਗਈ. ਦੋ ਫੜ ਹੋਏ ਸ਼ਰੀਰ ਵਿੱਚੋਂ ਵੀ ਜਪੁਜੀ ਸਾਹਿਬ ਜੀ ਦੀ ਬਾਣੀ ਸੁਣਦੀ ਰਹੀ.

ਭਾਈ ਸਤੀ ਦਾਸ ਜੀ

ਭਾਈ ਮਤੀ ਦਾਸ ਜੀ ਤੋਂ ਬਾਅਦ ਭਾਈ ਸਤੀ ਦਾਸ ਜੀ ਨੂੰ ਇਸਲਾਮ ਕਬੂਲਣ ਲਈ ਕਿਹਾ ਗਿਆ.

ਪਰ ਉਹਨਾਂ ਨੇ ਵੀ ਸਾਫ ਇਨਕਾਰ ਕਰ ਦਿੱਤਾ. ਉਹਨਾਂ ਨੇ ਗੁਰੂ ਸਾਹਿਬ ਜੀ ਤੋਂ ਅਸ਼ੀਰਵਾਦ ਲਿਆ ਕਿ ਮੇਰਾ ਸਿੱਖੀ ਸਿਦਕ ਨਾ ਜਾਵੇ. ਕਾਜੀ ਨੇ ਫੁਰਮਾਨ ਸੁਣਾਇਆ ਕੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਜਿਓਂਦਿਆਂ ਅੱਗ ਲਾ ਕੇ ਸਾੜ ਦਿੱਤਾ ਜਾਵੇ. ਗੁਰੂ ਸਾਹਿਬ ਜੀ ਦੇ ਸਾਹਮਣੇ ਉਹਨਾਂ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਤੇ ਜਿਉਂਦਿਆਂ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ.

ਭਾਈ ਦਿਆਲਾ ਜੀ

ਭਾਈ ਦਿਆਲ ਦਾਸ ਜੀ ਜਿਹਨਾਂ ਨੂੰ ਭਾਈ ਦਿਆਲਾ ਜੀ ਕਿਹਾ ਜਾਦਾ, ਉਹਨਾਂ ਨੂੰ ਕਾਜ਼ੀ ਨੇ ਪੁੱਛਿਆ ਕੇ ਤੂੰ ਕਿਉਂ ਆਪਣੇ ਭਰਾਵਾਂ ਵਾਂਗ ਮਰਨਾ ਹੈ ਇਸਲਾਮ ਕਬੂਲ ਕਰ ਲੈ.

ਤਾਂ ਭਾਈ ਦਿਆਲਾ ਜੀ ਨੇ ਕਿਹਾ ਕੇ ਜੇ ਮੇਰੇ ਭਰਾ ਨੀ ਡੋਲੇ ਤਾਂ ਮੈ ਕਿਵੇਂ ਡੋਲ ਸੱਕਦਾ ਹਾਂ ਤਾਂ ਕਾਜੀ ਨੇ ਉਹਨਾਂ ਨੂੰ ਉਬਲਦੇ ਪਾਣੀ ਦੇ ਡੇਗੇ ਅੰਦਰ ਸ਼ਹੀਦ ਕਰਨ ਦਾ ਫੁਰਮਾਨ ਸੁਣਾ ਦਿੱਤਾ. ਭਾਈ ਸਾਹਿਬ ਜੀ ਲਈ ਪਾਣੀ ਗਰਮ ਕੀਤਾ ਗਿਆ. ਉਹਨਾਂ ਨੂੰ ਬਿਠਾਇਆ ਗਿਆ ਤੇ ਉਪਰੋਂ ਡੇਗੇ ਦਾ ਮੂੰਹ ਢੱਕਣ ਨਾਲ ਬੰਦ ਕਰਕੇ ਸ਼ਹੀਦ ਕਰ ਦਿੱਤਾ.

ਜਦੋਂ ਨਾਲ ਆਏ ਸਿੱਖ ਸ਼ਹੀਦ ਹੋ ਗਏ ਤਾਂ ਔਰੰਗਜ਼ੇਬ ਨੂੰ ਲੱਗਦਾ ਸੀ ਕਿ ਐਨਾ ਜਬਰ ਦੇਖ ਕੇ ਗੁਰੂ ਤੇਗਬਹਾਦੁਰ ਜੀ ਇਸਲਾਮ ਕਬੂਲ ਕਰ ਲੈਣਗੇ. ਪਰ ਉਸਨੂੰ ਕਿ ਪਤਾ ਸੀ ਕੇ ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਗੁਰੂ ਹਰਗੋਬਿੰਦ ਜੀ ਨਾਲ ਜੰਗ ਦੇ ਮੈਦਾਨ ਅੰਦਰ ਤੇਗ ਵਾਹ ਕੇ ਦੁਸ਼ਮਣਾਂ ਦੇ ਅਹੁ ਲਾਹੇ ਸਨ ਤੇ ਸਮਾਂ ਆਉਣ ਤੇ ਉਹ ਦੁਜੇ ਧਰਮ ਦੀ ਰਾਖੀ ਲਈ ਆਪਣਾ ਸ਼ਰੀਰ ਵੀ ਤਿਆਗ ਸਕਦੇ ਹਨ. ਗੁਰੂ ਜੀ ਨੂੰ ਫੁਰਮਾਨ ਸੁਣਾ ਕੇ ਉਹਨਾਂ ਨੂੰ ਚਾਂਦਨੀ ਚੋਂਕ ਅੰਦਰ ਸੀਸ ਧੜ ਤੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ ਗਿਆ. ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਗਏ ਤੇ ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਵਣਜਾਰੇ ਨੇ ਚੁੱਕ ਲਿਆ ਤੇ ਆਪਣੇ ਘੱਰ ਵਿੱਚ ਲਜਾ ਕੇ ਘੱਰ ਨੂੰ ਅੱਗ ਲਾ ਕੇ ਸਸਕਾਰ ਕਰ ਦਿੱਤਾ.

ਜਦੋਂ ਗੁਰੂ ਜੀ ਕੋਲ ਭਾਈ ਜੈਤਾ ਜੀ ਸੀਸ ਲੈ ਕੇ ਪੌਂਚੇ ਤੇ ਉਹਨਾਂ ਦੇ ਸੀਸ ਦਾ ਸਸਕਾਰ ਕਰਨ ਤੋਂ ਬਾਅਦ ਗੁਰੂ ਜੀ ਨੇ ਸਿੰਘਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਔਰੰਗਜ਼ੇਬ ਨੂੰ ਸਿੰਘਾਂ ਨੇ ਕਰਾਰੇ ਜਵਾਬ ਦਿੱਤੇ. ਆਪਾਂ ਅਗਲੇ blog ਵਿੱਚ ਪੜਾਂਗੇ ਕਿ ਔਰੰਗਜ਼ੇਬ ਗੁਰੂ ਗੋਬਿੰਦ ਜੀ ਨਾਲ ਕਿੰਨੀਆਂ ਜੰਗਾਂ ਲੜੀਆਂ ਤੇ ਨਾਲ ਹੀ ਆਪਾਂ ਬਾਕੀ ਮੁਗ਼ਲ ਰਾਜਿਆਂ ਬਾਰੇ ਪੜਾਂਗੇ.

ਔਰੰਗਜ਼ੇਬ ਨੂੰ ਲੋਕ ਬੇਰਹਿਮ ਮੁਗ਼ਲ ਬਾਦਸ਼ਾਹ ਕਿਉਂ ਕਹਿੰਦੇ ਹਨ? Why was Aurangzeb so cruel?

ਔਰੰਗਜ਼ੇਬ ਸ਼ੁਰੂ ਤੋਂ ਹੀ ਬਹੁੱਤ ਕੱਟੜ ਸੀ. ਉਹ ਲੋਕਾਂ ਨੂੰ ਡਰਾ ਧਮਕਾ ਕੇ ਯਾ ਤਾਂ ਇਸਲਾਮ ਕਬੂਲਣ ਲਈ ਕਹਿੰਦਾ ਸੀ ਨਹੀਂ ਤਾਂ ਮਾਰ ਦਿੰਦਾ ਸੀ.

ਸ਼ਾਹ ਜਹਾਨ ਕਿਵੇਂ ਮਰਿਆ ? How Shah Jahan Died?

ਔਰੰਗਜ਼ੇਬ ਨੇ ਸ਼ਾਹ ਜਹਾਨ ਨੂੰ ਬਿਮਾਰੀ ਵਿੱਚ ਆਗਰਾ ਦੇ ਕਿਲੇ ਅੰਦਰ ਕੈਦ ਕਰ ਲਿਆ ਸੀ. ਜਿਥੇ ਉਸਦੀ ਬਿਮਾਰੀ ਕਾਰਨ ਮੌਤ ਹੋ ਗਈ. ਇਤਿਹਾਸ ਵਿੱਚ ਉਸਦੀ ਮੌਤ ਦਾ ਕਾਰਨ ਔਰੰਗਜ਼ੇਬ ਨੂੰ ਮੰਨਦੇ ਹਨ.

ਜਦੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਸਾਲ ਦੇ ਸਨ? When did Guru Gobind Singh became a Guru?

ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸਨ ਜਦੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਸ਼ਹੀਦ ਹੋਏ ਤੇ ਉਹਨਾਂ ਨੇ ਸ਼ਹੀਦ ਹੋਣ ਤੋਂ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਗਲਾ ਗੁਰੂ ਥਾਪ ਦਿੱਤਾ ਸੀ.

ਹੋਰ ਪੜਨ ਲਈ ਤੁਸੀਂ ਹੇਠਾਂ ਦਿੱਤੇ link ਤੇ ਕਲਿੱਕ ਕਰ ਸਕਦੇ ਹੋ

https://www.sikhiwiki.org/index.php/Guru_Tegh_Bahadur

https://www.sikhiwiki.org/index.php/Bhai_Sati_Das

ਬਾਕੀ blog ਵੀ ਪੜੋ

https://pbmaple.com/aurangzeb-guru-har-rai-ji-guru-arkrishan-ji/

https://pbmaple.com/painde-khan-guru-hargobind-ji-bidhi-chand-ji-part-9/

LEAVE A REPLY

Please enter your comment!
Please enter your name here