Home ਇਤਿਹਾਸ ਬਹਾਦਰ ਸ਼ਾਹ ਜ਼ਫਰ, ਮੁਗ਼ਲ ਰਾਜ ਦਾ ਆਖਰੀ ਬਾਦਸ਼ਾਹ ਤੇ ਕਿਵੇਂ ਮੁਗ਼ਲ ਰਾਜ ਹੋਇਆ ਖਤਮ ? Bahadur Shah Zafar and End of Mughal Empire Part – 13

ਬਹਾਦਰ ਸ਼ਾਹ ਜ਼ਫਰ, ਮੁਗ਼ਲ ਰਾਜ ਦਾ ਆਖਰੀ ਬਾਦਸ਼ਾਹ ਤੇ ਕਿਵੇਂ ਮੁਗ਼ਲ ਰਾਜ ਹੋਇਆ ਖਤਮ ? Bahadur Shah Zafar and End of Mughal Empire Part – 13

0
ਬਹਾਦਰ ਸ਼ਾਹ ਜ਼ਫਰ, ਮੁਗ਼ਲ ਰਾਜ ਦਾ ਆਖਰੀ ਬਾਦਸ਼ਾਹ ਤੇ ਕਿਵੇਂ ਮੁਗ਼ਲ ਰਾਜ ਹੋਇਆ ਖਤਮ ? Bahadur Shah Zafar and End of Mughal Empire Part – 13

ਇਸ Blog ਵਿੱਚ ਅਸੀਂ ਜਾਣਾਂਗੇ ਕਿ ਮੁਗ਼ਲ ਰਾਜ ਦਾ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਕਿਵੇਂ ਮਰਿਆ? ਅੰਗਰੇਜਾਂ ਨੇ ਓਦੋਂ ਭਾਰਤ ਉੱਤੇ ਕਬਜਾ ਕਰ ਲਿਆ ਸੀ ਤੇ ਇਹ ਮੁਗ਼ਲ ਰਾਜ ਦਾ ਆਖਰੀ ਰਾਜਾ ਸੀ. ਗੋਰਿਆਂ ਨੇ ਇਸਨੂੰ ਕਿਵੇਂ ਕੈਦ ਕੀਤਾ ਤੇ ਕਿਵੇਂ ਇਸਦੇ ਸਾਰੇ ਪੁੱਤਰਾਂ ਨੂੰ ਮਾਰਿਆ. ਇਸ blog ਅੰਦਰ ਆਪਾਂ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਕਿਹੜਾ ਰਾਜਾ ਸੀ ਤੇ ਉਸਨੇ ਕਿੰਨੇ ਸਾਲ ਤੱਕ ਰਾਜ ਕੀਤਾ ਸੀ ਇਸਨੂੰ ਇੱਕ ਸਰਲ ਢੰਗ ਨਾਲ ਪੜਾਂਗੇ.

ਬਹਾਦਰ ਸ਼ਾਹ ਜ਼ਫਰ, ਆਖਰੀ ਮੁਗ਼ਲ ਰਾਜਾ Bahadur Shah Zafar, The Last Mughal Emperor

ਬਹਾਦਰ ਸ਼ਾਹ ਜ਼ਫਰ ਆਖਰੀ ਮੁਗਲ ਬਾਦਸ਼ਾਹ ਹੋਣ ਦੇ ਨਾਲ-ਨਾਲ ਉਰਦੂ ਦਾ ਕਵੀ ਵੀ ਸੀ। ਬਹਾਦਰ ਸ਼ਾਹ ਜ਼ਫਰ ਦੇ ਸਮਾਂ ਆਓਂਦੇ ਆਓਂਦੇ ਤੱਕ ਮੁਗ਼ਲ ਰਾਜ ਸਿਰਫ ਦਿੱਲੀ ਦੇ ਕਿਲਿਆਂ ਦੀਆਂ ਕੰਦਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਸੀ. ਅਸਲ ਵਿੱਚ ਓਦੋਂ ਤੱਕ East India Company ਨੇ ਬ੍ਰਿਟਿਸ਼ ਰਾਜ ਨੂੰ ਸਥਾਪਿਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਸੀ.

Bahadur Shah Zafar

ਉਸ ਵੇਲੇ ਮਰਾਠਾ ਰਾਜ ਵੀ ਕਾਫੀ ਫੈਲ ਚੁੱਕਾ ਸੀ ਜਿਸ ਕਰਕੇ ਬਹਾਦਰ ਸ਼ਾਹ ਜ਼ਫਰ ਦਾ ਰਾਜ ਬੱਸ ਦਿੱਲੀ ਤੱਕ ਦਾ ਹੀ ਰਹਿ ਗਿਆ. ਅਸਲ ਵਿੱਚ ਇਸਤੋਂ ਪਹਿਲਾ ਮੁਗ਼ਲ ਰਾਜਿਆਂ ਵਿਚਕਾਰ ਰਾਜ ਗੱਦੀ ਨੂੰ ਲੈ ਕੇ ਕਾਫੀ ਲੜਾਈਆਂ ਹੋਈਆਂ ਤੇ ਮਾਰ ਕੁੱਟ ਹੋਈ. ਮਰਾਠਾ ਰਾਜ ਵੀ ਉਸ ਵੇਲੇ ਸਰਗਰਮ ਸੀ. ਤੇ ਇਹ ਮੁਗ਼ਲ ਓਹਨਾ ਉਪਰ ਵੀ ਆਪਣੀ ਹੁਕੂਮਤ ਚਲਾਉਣਾ ਚਾਓਂਦੇ ਸਨ ਪਰ ਮਰਾਠਾ ਇਹਨਾਂ ਦੀਆਂ ਗ਼ਲਤ ਨੀਤੀਆਂ ਤੋਂ ਤੰਗ ਆਕੇ ਇਹਨਾਂ ਖਿਲਾਫ ਲੜਨ ਲੱਗ ਪੈਂਦੇ ਹਨ. ਹੌਲੀ ਹੌਲੀ ਓਹਨਾ ਨੇ ਮੁਗ਼ਲ ਰਾਜ ਨੂੰ ਖ਼ਤਮ ਕਰਨ ਦੇ ਕੰਡੇ ਤੇ ਲੈ ਆਂਦਾ.

ਕਿਵੇਂ ਕੀਤਾ ਸੀ ਮੁਗ਼ਲ ਰਾਜਿਆਂ ਸੀ ਸੋਚ ਨੂੰ ਗੁਲਾਮ ?

ਜਦੋਂ British ਦਾ ਰਾਜ ਕਾਇਮ ਹੋ ਗਿਆ ਤਾਂ ਓਹਨਾ ਨੇ ਸਿੱਧੇ ਢੰਗ ਨਾਲ ਨਈ ਸਗੋਂ ਲਕੋ ਕੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ.

ਬਹਾਦਰ ਸ਼ਾਹ ਜ਼ਫਰ ਕੋਲੋਂ ਹੀ ਇਹ ਫੁਰਮਾਨ ਦਵਾ ਲਿਆ ਕੇ ਬ੍ਰਿਟਿਸ਼ ਹੀ ਟੈਕਸ ਕੱਠਾ ਕਰਨਗੇ ਤੇ ਰਾਜੇ ਨੂੰ ਦਿਆ ਕਰਨਗੇ ਤੇ ਨਾਲ ਹੀ ਰਾਜੇ ਨੂੰ ਆਪਣੀ ਫੌਜ ਵੀ ਦੇਣਗੇ ਤਾਂਜੋ ਉਹ ਲੋਕਾਂ ਨੂੰ ਆਪਣੇ ਕੰਟਰੋਲ ਵਿੱਚ ਰੱਖ ਸਕਣ. ਪਰ ਅੰਦਰ ਖਾਤੇ ਉਹ ਮੁਗ਼ਲ ਰਾਜ ਖ਼ਤਮ ਕਰਨ ਦੀਆ ਵਿਓਂਤ ਬਣਾਉਂਦੇ ਰਹੇ. ਜਦੋਂ ਇਸਦਾ ਪਤਾ ਮੁਗ਼ਲ ਰਾਜ ਨੂੰ ਲਗਿਆ ਤਾ ਓਹਨਾ ਨੇ East India Company ਖਿਲਾਫ ਜੰਗ ਛੇੜ ਦਿੱਤੀ ਜਿਸ ਨੂੰ Indian Rebellion of 1857 ਦਾ ਨਾਮ ਦਿੱਤਾ ਗਿਆ ਸੀ.

Indian Rebellion of 1857

ਕਿਵੇਂ ਕੀਤਾ ਸੀ ਗੋਰਿਆਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਗਿਰਫ਼ਤਾਰ ?

ਪਰ ਓਦੋਂ ਤੱਕ British ਰਾਜ ਦੀ East India Company ਐਨੀ ਜਿਆਦਾ ਤਾਕਤਵਰ ਹੋ ਜੁਕੀ ਸੀ ਕਿ ਉਸਨੇ ਖ਼ੂਨ ਖਰਾਬਾ ਕਰਨਾ ਸ਼ੁਰੂ ਕਰ ਦਿੱਤਾ. ਓਹਨਾ ਨੇ ਮਾਰਨਾ ਤੇ ਜੇਹਲਾਂ ਵਿੱਚ ਕੈਦ ਕਰਨਾ ਸ਼ੁਰੂ ਕਰ ਦਿੱਤਾ ਸੀ. British ਕੋਲ ਨਵੇਂ ਹਥਿਆਰ ਤੇ ਓਹਨਾ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਸੀ ਜਿਸ ਕਰਕੇ ਉਹ ਇਸ ਮੁਗ਼ਲ ਰਾਜ ਨੂੰ ਪੂਰੀ ਤਰਾਂ ਖ਼ਤਮ ਕਰ ਗਏ .

Captain William Hadson

Captain William Hadson ਉਹ ਸੀ ਜਿਸਨੇ ਬਹਾਦਰ ਸ਼ਾਹ ਜ਼ਫਰ ਨੂੰ ਹਿਰਾਸਤ ਵਿੱਚ ਲਿਆ ਸੀ. ਉਸ ਵੇਲੇ ਬਹਾਦਰ ਸ਼ਾਹ, ਹੁਮਾਯੂੰ ਦੇ ਮਕਬਰੇ ਵਿੱਚ ਸੀ. ਇਹ Hadson ਆਪਣੇ ਕਈ ਸਿਪਾਹੀਆਂ ਨਾਲ ਇਸਨੂੰ ਗਿਰਫ਼ਤਾਰ ਕਰਨ ਗਿਆ ਸੀ. ਜਦੋਂ ਇਸਦਾ ਪਤਾ ਬਹਾਦਰ ਸ਼ਾਹ ਨੂੰ ਲੱਗਿਆ ਤਾਂ ਉਸਨੇ ਕਿਹਾ ਕੇ ਉਹ ਸਿਰਫ Hadson ਅੱਗੇ ਹੀ ਆਤਮ ਸਮਰਪਣ ਕਰੇਗਾ ਤੇ ਉਸਨੂੰ ਜਿਓੰਦਾ ਰੱਖਣ ਦਾ ਜੋ ਵਾਦਾ ਕੀਤਾ ਸੀ ਜੇ ਉਸਨੂੰ ਨਿਭਾਵੇਗਾ ਤਾਹੀ ਉਹ ਗਿਰਫਤਾਰੀ ਦਵੇਗਾ.

ਉਸਦੇ 3 ਪੁੱਤਰ ਹੱਲੇ ਵੀ ਉਸ ਕਿੱਲੇ ਅੰਦਰ ਹੀ ਸਨ.

Bahadur Shah Zafar

ਬਹਾਦਰ ਸ਼ਾਹ ਜ਼ਫਰ ਦੇ ਵਾਰਸਾਂ ਦਾ ਕੀ ਹਾਲ ਕੀਤਾ ਸੀ?

General Archdale Wilson ਦੇ ਆਦੇਸ਼ ਨਾਲ Hadson ਨੇ ਤਕਰੀਬਨ 100 ਸਿਪਾਹੀਆਂ ਨਾਲ ਕਿਲੇ ਨੂੰ ਘੇਰ ਲਿਆ ਤੇ ਇਹਨਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ.

ਕਾਫੀ ਮਸ਼ੱਕਤ ਤੋਂ ਬਾਅਦ ਇੱਕ ਗੱਡੇ ਵਿੱਚ ਬੈਠ ਕੇ 3 ਬਾਹਰ ਆਏ ਤੇ ਸਿਪਾਹੀਆਂ ਨੇ ਗਿਰਫ਼ਤਾਰ ਕਰ ਲਿਆ. ਜਦੋਂ ਇਹਨਾਂ ਨੂੰ ਵਾਪਸ ਲਿਜਾ ਰਹੇ ਸਨ ਤਾਂ Hadson ਨੇ ਓਹਨਾ ਦਾ ਗੱਡਾ ਰੁਕਵਾਇਆ ਤੇ ਸਾਰੇ ਕੱਪੜੇ ਉਤਰਵਾ ਲਏ ਤੇ ਗੱਡੇ ਵਿੱਚ ਤਿੰਨਾਂ ਨੂੰ 2-2 ਗੋਲੀਆਂ ਮਾਰਕੇ ਮਾਰ ਦਿੱਤਾ. ਬਾਅਦ ਵਿੱਚ ਇਹਨਾਂ ਦੀਆਂ ਲਾਸ਼ਾਂ ਨੂੰ ਵਿੱਚ ਸੜਕ ਦੇ ਲਿਜਾ ਕੇ ਲੰਬਿਆ ਪਾ ਦਿੱਤਾ ਤਾਂਜੋ ਲੋਕਾਂ ਦੇ ਦਿਲਾਂ ਵਿੱਚ ਇਹਨਾਂ ਨੂੰ ਦੇਖ ਕੇ British ਰਾਜ ਦਾ ਖੌਫ ਬਣ ਜਾਵੇ.

General Archdale Wilson and Bahadur Shah Zafar

ਇਹਨਾਂ ਦੀ ਮੌਤ ਤੋਂ ਬਾਦ ਜਿਨੇ ਵੀ ਰਾਜ ਗੱਦੀ ਦੇ ਵਾਰਸ ਬਣ ਸਕਦੇ ਸਨ ਯਾ ਤਾਂ ਓਹਨਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਤੇ ਯਾ ਫਿਰ ਮਾਰ ਦਿੱਤਾ ਗਿਆ. ਬਹਾਦਰ ਸ਼ਾਹ ਜ਼ਫਰ ਨੂੰ ਕੈਦ ਕਰ Burma, Myanmar ਭੇਜ ਦਿੱਤਾ ਗਿਆ ਜਿਥੇ ਉਸਨੂੰ ਇੱਕ ਕਮਰੇ ਅੰਦਰ ਬੰਦ ਕਰ ਦਿੱਤਾ ਗਿਆ. ਉਸਦੀ ਮੌਤ 7 November 1862 ਨੂੰ ਹੋਈ. ਜਿਥੇ ਉਹ ਸਾਰੀ ਉਮਰ ਆਪਣੇ ਸਿਪਾਹੀਆਂ ਤੇ ਅਹਿਲਕਾਰਾ ਨਾਲ ਤੁਰਦਾ ਰਿਹਾ ਓਥੇ ਉਸਨੂੰ ਆਪਣੀ ਮੌਤ ਸਮੇਂ ਸਿਰਫ 3 ਕੁ ਬੰਦਿਆਂ ਦਾ ਸਾਥ ਮਿਲਿਆ. ਐਵੇ British ਰਾਜ ਨੇ ਮੁਗ਼ਲ ਰਾਜ ਨੂੰ ਖਤਮ ਕਰਕੇ ਆਪਣਾ ਰਾਜ ਕਾਇਮ ਕਰ ਲਿਆ.

ਮੁਗ਼ਲ ਰਾਜ ਦਾ ਵੇਰਵਾ:ਕਿਸਨੇ ਕਿੰਨਾ ਚਿਰ ਰਾਜ ਕੀਤਾ? Start and End of Mughal Empire

ਮੁਗ਼ਲ ਰਾਜਿਆਂ ਦਾ ਰਾਜ ਕੋਈ ਜਿਆਦਾ ਸੁਖਾਵਾਂ ਨਹੀਂ ਰਿਹਾ. ਅਕਬਰ ਰਾਜੇ ਦੇ ਰਾਜ ਵਿੱਚ ਲੋਕਾਂ ਨੂੰ ਕੁੱਝ ਸੁਕੂਨ ਮਿਲਿਆ. ਬਾਕੀ ਸਾਰੇ ਰਾਜਿਆਂ ਨੇ ਪਰਜਾ ਦਾ ਘੱਟ ਤੇ ਆਪਣਾ ਢਿੱਡ ਭਰਨ ਬਾਰੇ ਜਿਆਦਾ ਸੋਚਿਆ. ਸਭ ਤੋਂ ਭੈੜਾ ਰਾਜਾ ਔਰੰਗਜ਼ੇਬ ਮੰਨਿਆ ਗਿਆ ਹੈ. ਹਾਲਾਂਕਿ ਉਸਦੀ ਮੌਤ ਕਾਫੀ ਮਾੜੀ ਹੋਈ ਪਰ ਉਹ ਰਾਜ ਤਕਰੀਬਨ 50 ਸਾਲ ਤੱਕ ਕਰਕੇ ਗਿਆ ਤੇ ਸਭ ਤੋਂ ਵੱਧ ਜ਼ੁਲਮ ਇਸਦੇ ਹੀ ਰਾਜ ਵਿੱਚ ਹੋਇਆ. ਆਓ ਹੇਠਾਂ ਦਿੱਤੇ table ਅੰਦਰ ਸਾਨੂੰ ਪਤਾ ਲੱਗੇ ਗਾ ਕਿ ਕਿਸ ਗੁਰੂ ਸਾਹਿਬਾਨ ਵੇਲੇ ਕਿਹੜਾ ਰਾਜਾ ਰਿਹਾ ਸੀ ਇਸ ਧਰਤੀ ਉੱਤੇ ਤੇ ਕਿੰਨੇ ਸਮੇਂ ਤੱਕ ਰਾਜ ਕੀਤਾ.

ਮੁਗ਼ਲ ਰਾਜਾਗੁਰੂ ਸਾਹਿਬਗੁਰੂ ਸਾਹਿਬ ਨਾਲ ਮੁਲਾਕਾਤ
ਬਾਬਰ (Babur)
(1526 – 1530)
ਗੁਰੂ ਨਾਨਕ ਦੇਵ ਜੀ
(1469-1539)

ਗੁਰੂ ਜੀ ਨੇ ਬਾਬਰ ਵਾਣੀ ਉਚਾਰੀ

https://pbmaple.com/mughal-babur-sikh/
ਹੁਮਾਯੂੰ (Humayun)
(1530 – 1540, 1555-1556)
ਗੁਰੂ ਨਾਨਕ ਦੇਵ ਜੀ
(1469-1539)
ਗੁਰੂ ਅੰਗਦ ਦੇਵ ਜੀ
(1504-1552)
ਗੁਰੂ ਅਮਰ ਦਾਸ ਜੀ
(1479-1574)
ਗੁਰੂ ਅੰਗਦ ਦੇਵ ਜੀ ਨਾਲ ਮੁਲਾਕਾਤ

https://pbmaple.com/humayun-2nd-mughal-emperor/
ਅਕਬਰ (Akbar)
(1556 – 1605)
ਗੁਰੂ ਅਮਰ ਦਾਸ ਜੀ
(1479-1574)
ਗੁਰੂ ਰਾਮ ਦਾਸ ਜੀ

(1534-1581)
ਗੁਰੂ ਅਰਜਨ ਦੇਵ ਜੀ
(1563-1606)
ਗੁਰੂ ਅਰਜਨ ਦੇਵ ਜੀ ਦੀ ਸ਼ਹਾਦੱਤ

https://pbmaple.com/jahangir-and-sikh-guru-arjan-dev-ji/

https://pbmaple.com/akbar-guru-arjan-dev-ji/
ਜਹਾਂਗੀਰ (Jahangir)
(1605 – 1627)
ਗੁਰੂ ਅਰਜਨ ਦੇਵ ਜੀ
(1563-1606)
ਗੁਰੂ ਹਰਗੋਬਿੰਦ ਸਾਹਿਬ ਜੀ
(1595-1644)
ਗੁਰੂ ਹਰਗੋਬਿੰਦ ਜੀ ਨਾਲ ਜੰਗ

https://pbmaple.com/jahangir-and-guru-hargobind-sahib-ji/
ਸ਼ਾਹ ਜਹਾਨ (Shah Jahan)
(1628 – 1658)
ਗੁਰੂ ਹਰਗੋਬਿੰਦ ਸਾਹਿਬ ਜੀ
(1595-1644)
ਗੁਰੂ ਹਰਿ ਰਾਇ ਜੀ
(1630-1661)
ਸਿਖਾਂ ਨਾਲ ਸ਼ਾਹ ਜਹਾਨ ਦੀ ਜੰਗ

https://pbmaple.com/shah-jahan-mughal-family-tree-sikh-mughal-fight/
ਔਰੰਗਜ਼ੇਬ (Aurangzeb)
(1658 – 1707)
ਗੁਰੂ ਹਰਿ ਰਾਇ ਜੀ
(1630-1661)
ਗੁਰੂ ਹਰਿ ਕ੍ਰਿਸ਼ਨ ਜੀ
(1656-1664)
ਗੁਰੂ ਤੇਗ ਬਹਾਦਰ ਸਾਹਿਬ ਜੀ
(1621-1675)
ਗੁਰੂ ਗੋਬਿੰਦ ਸਿੰਘ ਜੀ
(1666-1708)
ਗੁਰੂ ਹਰਿ ਰਾਇ ਸਾਹਿਬ ਜੀ ਤੇ
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ
ਮੁਲਾਕਾਤ ਲਈ ਬੁਲਾਇਆ


ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦੱਤ

ਗੁਰੂ ਗੋਬਿੰਦ ਸਿੰਘ ਜੀ ਦੀਆਂ 14 ਜੰਗਾਂ
ਬਹਾਦਰ ਸ਼ਾਹ (Bahadur Shah)
(1707 – 1712)
ਗੁਰੂ ਗੋਬਿੰਦ ਸਿੰਘ ਜੀ
(1666-1708)
ਗੁਰੂ ਗੋਬਿੰਦ ਸਿੰਘ ਜੀ ਦਾ
ਬਹਾਦਰ ਸ਼ਾਹ ਨੂੰ ਰਾਜ ਦਵਾਉਣਾ
ਫਰੱਕਸ਼ੀਅਰ (Farrukhsiyar)
(1713 – 1719)
ਤੇ ਬਾਕੀ ਮੁਗ਼ਲ ਰਾਜੇ
ਗੁਰੂ ਗੋਬਿੰਦ ਸਿੰਘ ਜੀ
ਤੋਂ ਬਾਦ ਦੇ ਸਿੰਘ
ਸਿੰਘਾਂ ਦੀਆਂ ਜੁਰਮ ਖਿਲਾਫ ਜੰਗਾਂ ਲੜਨੀਆਂ
ਅਕਬਰ ਸ਼ਾਹ 2 (Akbar Shah II)
(1806 – 1837)
ਬਹਾਦਰ ਸ਼ਾਹ ਜ਼ਫਰ (Bahadur Shah Zafar)
(1837 – 1857)
ਮਹਾਰਾਜਾ ਰਣਜੀਤ ਸਿੰਘ
(1801 – 1839)
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਣਾ
Mughal Emperor Time Line, Sikh Guru Time Line

ਮੁਗ਼ਲ ਰਾਜ ਦਾ ਸੱਭ ਤੋਂ ਪਹਿਲਾ ਤੇ ਆਖਰੀ ਰਾਜਾ ਕੌਣ ਸੀ? Who was First and Last Mughal Emperor?

ਸਭ ਤੋਂ ਪਹਿਲਾ ਰਾਜਾ ਬਾਬਰ ਤੇ ਆਖਰੀ ਰਾਜਾ ਬਹਾਦਰ ਸ਼ਾਹ ਜ਼ਫਰ ਸੀ. Babur Was First and Bahadur Shah Zafar was the Last Mughal Emperor

ਬਹਾਦਰ ਸ਼ਾਹ ਜ਼ਫਰ ਦੀ ਮੌਤ ਕਿੱਥੇ ਹੋਈ ? How Bahadur Shah Zafar Died?

ਉਸਦੀ ਮੌਤ  7 November 1862 Myanmar (Burma) ਵਿੱਚ ਇੱਕ ਕਮਰੇ ਅੰਦਰ ਹੋਈ ਜਿੱਥੇ ਉਸਨੂੰ British ਗੌਰਮੈਂਟ ਵਲੋਂ ਕੈਦ ਕਰਕੇ ਰੱਖਿਆ ਗਿਆ ਸੀ. He was died at Myanmar(Burma) inside a room 7 November 1862

ਮੁਗ਼ਲ ਰਾਜ ਵਿੱਚ ਬਹੁੱਤ ਸਾਰਾ ਤਸ਼ੱਦਦ ਕੀਤਾ ਗਿਆ ਪਰ ਗੋਰਿਆਂ ਨੇ ਵੀ ਕੁੱਝ ਘੱਟ ਨੀ ਸੀ ਕੀਤਾ. ਉਹ ਪਹਿਲਾਂ East India Company ਦੇ ਨਾ ਤੇ ਭਾਰਤ ਅੰਦਰ ਦਾਖਲ ਹੋਏ ਤੇ ਮਗਰੋਂ ਰਾਜਿਆਂ ਨਾਲ ਮਿਲ ਕੇ ਚਾਲਾਂ ਖੇਡਦੇ ਰਹੇ. ਰਾਜੇ ਆਪਣੇ ਆਪ ਵਿੱਚ ਐਨੇ ਡੁੱਬ ਚੁਕੇ ਸਨ ਕੇ ਓਹਨਾ ਨੇ ਆਪਣੇ ਆਉਣ ਵਾਲੇ ਸਮੇਂ ਬਾਰੇ ਕੁੱਝ ਨਹੀਂ ਸੋਚਿਆ ਤੇ ਹੌਲੀ ਹੌਲੀ ਅੰਗਰੇਜਾਂ ਦੀਆਂ ਕਠਪੁਤਲੀਆਂ ਬਣਦੇ ਗਏ ਤੇ ਆਪਣਾ ਰਾਜ ਗਵਾ ਬੈਠੇ.

ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਗੋਰਿਆਂ ਵਿੱਚ ਐਨਾ ਜ਼ੋਰ ਨਹੀਂ ਸੀ ਕਿ ਉਹ ਮਹਾਰਾਜੇ ਨੂੰ ਆਪਣੀਆਂ ਚਾਲਾਂ ਵਿੱਚ ਫਸਾ ਸਕਣ. ਕਿਉਂਕਿ ਮਹਾਰਾਜ ਰਣਜੀਤ ਸਿੰਘ ਦੀ ਸੋਚ ਬਹੁੱਤ ਡੂੰਗੀ ਸੀ ਤੇ ਉਹ ਸੱਭ ਦੇ ਭਲੇ ਲਈ ਸੋਚਦਾ ਸੀ ਤੇ ਖਾਲਸੇ ਪੰਥ ਅੱਗੇ ਨਿਮਰਤਾ ਨਾਲ ਝੁੱਕਦਾ ਸੀ. ਅਸੀਂ ਆਉਣ ਵਾਲੇ ਸਮੇਂ ਅੰਦਰ ਇਸ ਪਹਿਲੂ ਦੀ ਜਾਣਕਾਰ ਵੀ ਤੋਹਾਡੇ ਅੱਗੇ ਰੱਖਣਗੇ.

ਸਾਡੇ ਹੋਰ Blog ਪੜਨ ਲਈ ਹੇਠਾਂ ਦਿੱਤੇ Link ਤੇ click ਕਰ ਸਕਦੇ ਹੋ.

https://pbmaple.com/

ਧੰਨਵਾਦ, ਸਤਿ ਸ੍ਰੀ ਅਕਾਲ

LEAVE A REPLY

Please enter your comment!
Please enter your name here