Home ਗਿਆਨ ਚੰਦਰਯਾਨ-3 ਦੇ ਪਿੱਛੇ ਸਫ਼ਲਤਾ ਦੀ ਕਹਾਣੀ ? Chandrayaan-3 Success: Shocking Discoveries Await!

ਚੰਦਰਯਾਨ-3 ਦੇ ਪਿੱਛੇ ਸਫ਼ਲਤਾ ਦੀ ਕਹਾਣੀ ? Chandrayaan-3 Success: Shocking Discoveries Await!

0
ਚੰਦਰਯਾਨ-3 ਦੇ ਪਿੱਛੇ ਸਫ਼ਲਤਾ ਦੀ ਕਹਾਣੀ ? Chandrayaan-3 Success: Shocking Discoveries Await!

ਚੰਦਰਯਾਨ-3 ਦੇ ਸਫ਼ਲਤਾ ਪੂਰਵਕ land ਹੋਣ ਕਰਕੇ ਅੱਜ ਪੂਰੇ ਭਾਰਤ ਨੂੰ ਦੁਨੀਆ ਵਿਚ ਫਿਰ ਤੋਂ ਖ਼ਬਰਾਂ ਵਿੱਚ ਲੈ ਆਂਦਾ ਹੈ. ਸੁਚੱਜੀ ਯੋਜਨਾਬੰਦੀ ਅਤੇ ਅਤਿ-ਆਧੁਨਿਕ technology ਤੋਂ ਬਾਅਦ, ਭਾਰਤ ਦੇ ਚੰਦਰ ਮਿਸ਼ਨ ਨੇ ਇੱਕ ਵਾਰ ਫਿਰ ਸਾਫ਼ ਲੈਂਡਿੰਗ ਕਰ ਲਈ ਹੈ. ਇਹ ਜਿੱਤ ਦਾ ਪਲ space ਖੋਜ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕੰਮ ਕਰੇਗਾ. ਉੱਨਤ ਯੰਤਰਾਂ ਨਾਲ ਲੈਸ ਚੰਦਰਯਾਨ-3 ਚੰਦਰਮਾ ਦੇ ਰਹੱਸਾਂ ਨੂੰ ਖੋਲ੍ਹਣ, ਮਹੱਤਵਪੂਰਣ ਖੋਜ ਕਰਨ ਅਤੇ ਚੰਦਰ ਵਾਤਾਵਰਣ ਬਾਰੇ ਭਾਰਤ ਨੂੰ ਦਸੇਗਾ. ਇਸ ਸਫਲ ਲੈਂਡਿੰਗ ਦੇ ਨਾਲ, ਭਾਰਤ space ਖੋਜ ਦੀਆਂ ਸੀਮਾਵਾਂ ਤੋਂ ਅੱਗੇ ਲੰਗਦਾ ਹੋਇਆ ਦੁਨੀਆ ਦਾ 4 ਦੇਸ਼ ਬਣਗਿਆਂ ਹੈ. ਦੇਸ਼ ਭਰ ਦੇ ਲੋਕਾਂ ਲਈ ਇਹ ਇਕ ਮਾਣ ਵਾਲੀ ਗੱਲ ਹੈ.

ਚੰਦਰਯਾਨ-1 ਨੇ ਜਦੋਂ ਕੀਤੀ ਚੰਨ ਤੇ ਪਾਣੀ ਦੀ ਖੋਜ Chandrayaan-1: Water on the moon

ਸਾਲ 2008, ਚੰਦਰਯਾਨ-1 ਨੇ ਇਕ ਮਹੱਤਵਪੂਰਨ ਖੋਜ ਕੀਤੀ ਜਿਸ ਨੇ ਚੰਦਰਮਾ ਬਾਰੇ ਸਾਡੀ ਸਮਝ ਨੂੰ ਹਮੇਸ਼ਾ ਲਈ ਬਦਲ ਦਿੱਤਾ ਜਦੋਂ ਇਸ ਨੇ ਆਪਣੀ ਸਤ੍ਹਾ ‘ਤੇ ਪਾਣੀ ਦੇ ਅਣੂਆਂ ਦੀ ਮੌਜੂਦਗੀ ਦਾ ਪਤਾ ਲਗਾਇਆ. ਪੁਰੀਆ ਦੁਨੀਆ ਨੂੰ ਹਲਾ ਕੇ ਰੱਖ ਦੇਣ ਵਾਲੇ ਇਸ ਖੁਲਾਸੇ ਨੇ ਭਾਰਤ ਨੂੰ ਨਵੀਆਂ ਉਚਾਈਆਂ ਤੇ ਲੈ ਆਂਦਾ ਸੀ. 2009 ਵਿੱਚ ਘੋਸ਼ਿਤ ਕੀਤੇ ਗਏ ਇਸ ਖੁਲਾਸੇ ਨੇ ਵਿਗਿਆਨਕ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਅਤੇ ਚੰਦਰਮਾ ਦੀ ਖੋਜ ਲਈ ਨਵੇਂ ਰਸਤੇ ਖੋਲ੍ਹ ਦਿੱਤੇ.

ਚੰਦਰਮਾ ‘ਤੇ ਪਾਣੀ ਦੀ ਖੋਜ ਇੱਕ ਗੇਮ-ਚੇਂਜਰ ਸੀ, ਕਿਉਂਕਿ ਇਹ ਨਾ ਸਿਰਫ਼ ਭਵਿੱਖ ਦੇ ਚੰਦਰ ਮਿਸ਼ਨਾਂ ਲਈ ਪ੍ਰਭਾਵ ਪਾਉਂਦੀ ਸੀ, ਸਗੋਂ ਇਹ ਜੀਵਨ ਨੂੰ ਕਾਇਮ ਰੱਖਣ ਅਤੇ ਸਪੇਸ ਵਿੱਚ ਸਰੋਤ ਪੈਦਾ ਕਰਨ ਦੀ ਸੰਭਾਵਨਾ ਦਾ ਸੁਝਾਅ ਦਿੰਦਾ ਸੀ. ਚੰਦਰਯਾਨ-1 ਦੀਆਂ ਖੋਜਾਂ ਨੇ ਭਵਿੱਖ ਵਿੱਚ ਮਨੁੱਖੀ ਖੋਜ ਲਈ ਇੱਕ ਸੰਭਾਵੀ ਮੰਜ਼ਿਲ ਵਜੋਂ ਚੰਦਰਮਾ ਵਿੱਚ ਨਵੀਂ ਦਿਲਚਸਪੀ ਜਗਾਈ ਅਤੇ ਵਿਸ਼ਵ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਖਿਡਾਰੀ ਦੇ ਰੂਪ ਵਿੱਚ ਸਥਾਨ ਦਿੱਤਾ.

South ਪੋਲ ਤੇ ਹੀ ਕਿਉਂ land ਕਰਵਾਇਆ? What is on the South Pole of the Moon

1950 ਵਿੱਚ ਸਭ ਤੋਂ ਪਹਿਲਾ space rocket ਛਡਿਆ ਗਿਆ ਸੀ. ਹੌਲੀ ਹੌਲੀ ਜਿਓ ਜਿਓ ਤਕਨੀਕ ਵੱਧ ਦੀ ਗਈ ਤੇ ਇਨਸਾਨਾਂ ਨੇ ਚੰਦ ਦੇ ਉਪਰ ਕਦਮ ਰੱਖਲਿਆ. ਪਹਿਲਾਂ ਵਾਲੇ Space rocket ਗਏ ਸਨ ਤਾਂ ਉਹਨਾਂ ਨੇ ਕਾਫੀ ਖੋਜ ਕੀਤੀ ਪਰ ਜਦੋਂ ਭਾਰਤ ਦਾ ਚੰਦ੍ਰਯਾਨ-1 ਗਿਆ ਤਾ ਉਸਨੂੰ ਸਾਊਥ ਪੋਲੇ ਉਪਰ ਖੋਜ ਕਰਨ ਲਈ ਭੇਜਿਆ ਗਿਆ ਸੀ. ਤੇ ਉਸ ਖੋਜ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ. South Pole ਅਸਲ ਵਿੱਚ ਚੰਦ ਦਾ ਦੱਖਣੀ ਹਿਸਾ, ਉਹ ਹਿਸਾ ਹੈ ਜਿਥੇ ਬਹੁੱਤ ਹੀ ਘੱਟ ਰੋਸ਼ਨੀ ਪੋਂਚੜੀ ਹੈ. ਘੱਟ ਰੋਸ਼ਨੀ ਦਾ ਮੱਤਲਬ ਓਥੇ ਬਹੁੱਤ ਘੱਟ ਤਾਪਮਾਨ. ਜਿਸਤੋਂ ਪਤਾ ਲੱਗਿਆ ਕੇ ਓਥੇ ਪਾਣੀ ਹੈ. ਤੇ ਭਾਰਤ ਨੇ ਆਪਣਾ ਚੰਦ੍ਰਯਾਨ-3 ਭੇਜ ਕੇ ਉਸ ਪਾਣੀ ਦੇ proof ਨੂੰ ਲੱਭਣਾ ਹੈ ਤੇ ਇਸਰੋ ਸਟੇਸ਼ਨ ਤੇ ਭੇਜਣਾ ਹੈ.

ਕਿਵੇਂ ਪਹੁੰਚੇ ਚੰਨ ਉੱਪਰ ? Techniques to Study Moon

ਚੰਦ ਉੱਪਰ ਪਹੁੰਚਣਾ ਸੌਖਾ ਨਹੀਂ ਸੀ. ਅੱਜ ਜੋ ਅਸੀਂ technique ਵੇਖ ਰਹੇ ਹਾਂ ਇਹ ਪਹਿਲਾ ਵਰਤੀਆਂ ਗਈਆਂ tachniques ਨਾਲੋਂ ਬਹੁੱਤ ਹੀ advance technique ਹੈ. ਆਓ ਜਾਣਦੇ ਹਾਂ ਕਿਵੇਂ ਪੌਂਚੇ ਅਸੀਂ ਚੰਦ ਤੱਕ ?

ਫ਼੍ਲਾਈ ਬਾਈ ਮਿਸ਼ਨ FLYBY Mission

Flyby Mission, ਇਹ ਇੱਕ ਮਿਸ਼ਨ ਹੈ ਜਿਸ ਵਿੱਚ ਚੰਦ ਦੇ ਇਰਦ ਗਿਰਦ ਨਾ ਘੁੰਮ ਕੇ, rocket ਚੰਦ ਦੇ ਬਿਲਕੁੱਲ ਨੇੜਿਓਂ ਲੰਗ ਜਾਂਦਾ ਹੈ

ਜੋ ਵੀ ਤਸਵੀਰਾਂ ਯਾ data ਲਿਆ ਜਾਂਦਾ ਹੈ ਉਹ ਬਸ ਓਨੇਕ ਸਮੇ ਲਈ ਹੀ ਲਿਆ ਜਾਂਦਾ ਹੈ. ਸਭ ਤੋਂ ਪਹਿਲਾ flyby ਮਿਸ਼ਨ USSR ਨੇ ਮੱਤਲਬ ਸੋਵੀਅਤ ਯੂਨੀਅਨ ਨੇ ਭੇਜਿਆ ਸੀ. ਉਸਤੋਂ ਬਾਅਦ ਅਮੇਰਿਕਾ ਨੇ. USSR ਨੇ Oct 1959 ਵਿੱਚ ਭੇਜਿਆ ਸੀ Luna-3 ਜਿਸਨੇ ਚੰਦ ਦੀਆ ਤਸਵੀਰਾਂ ਭੇਜੀਆਂ ਸਨ.

ਆਰਬਿਟਰ ਮਿਸ਼ਨ Orbiter Mission

ਆਰਬਿਟਰ ਮਿਸ਼ਨ ਵਿੱਚ satellite ਚੰਦ ਦੇ ਇਰਦ ਗਿਰਦ ਘੁੰਮਦਾ ਹੈ ਤੇ ਚੰਦ ਨੂੰ ਪੜਦਾ ਹੈ. ਇਸ ਨਾਲ ਚੰਦ ਨੂੰ ਨੇੜਿਓਂ ਵੇਖ ਕੇ ਓਸ ਦੀਆਂ ਤਸਵੀਰਾਂ ਰਾਹੀਂ ਤੇ ਵਾਤਾਵਰਨ ਨੂੰ ਉਪਰੋਂ ਪੜਿਆ ਜਾਂਦਾ ਹੈ.ਸੱਭ ਤੋਂ ਪਹਿਲਾਂ ਇਹ mission ਪੂਰਾ ਕੀਤਾ ਸੀ USSR ਨੇ ਸਾਲ 1966 ਵਿੱਚ.

ਇਮਪੈਕਟ ਮਿਸ਼ਨ Impact Mission

ਇਮਪੈਕਟ ਮਿਸ਼ਨ Impact Mission ਵੀ ਆਰਬਿਟਰ ਮਿਸ਼ਨ ਵਰਗਾ ਹੀ ਹੁੰਦਾ ਹੈ. ਇਹ ਵੀ ਚੰਦ ਦੇ ਦਵਾਲੇ ਚੱਕਰ ਕੱਟਦਾ ਹੈ ਪਰ ਇਸ ਨਾਲ ਇੱਕ ਹਿਸਾ ਇਹੋ ਜਿਹਾ ਹੁੰਦਾ ਹੈ ਜਿਸਨੂੰ ਚੰਦ ਉੱਪਰ ਸੁਟਿਆ ਜਾਂਦਾ ਹੈ. ਕਿਸੇ ਚੀਜ਼ ਨੂੰ ਸੁੱਟਣ ਨਾਲ ਜਦੋਂ ਸੱਟ ਵੱਜਦੀ ਹੈ ਤਾਂ ਉਸ ਨੂੰ ਇਮਪੈਕਟ ਬੋਲਿਆ ਜਾਂਦਾ ਹੈ . ਇਸੇ ਕਰਕੇ ਇਸਦਾ ਨਾਮ ਇਮਪੈਟ ਮਿਸ਼ਨ Impact Mission ਰੱਖਿਆ ਗਿਆ ਹੈ.

ਹੁਣ satellite ਨੂੰ ਸੁੱਟਣ ਦਾ ਕੀ ਮਤਲੱਬ ਹੈ? ਅਸਲ ਵਿੱਚ ਇਸ satellite ਵਿੱਚ ਕੁੱਝ ਇਹੋ ਜਹੇ ਯੰਤਰ ਲੱਗੇ ਹੁੰਦੇ ਹਨ ਜਿਹੜੇ ਚੰਦ ਨਾਲ ਟਕਰਾਉਣ ਤੱਕ ਸਾਰਾ ਕੁੱਝ ਪੜਦੇ ਹਨ ਤੇ ਵਾਪਸ ਧੱਰਤੀ ਉੱਪਰ ਭੇਜਦੇ ਹਨ. ਚੰਦ੍ਰਯਾਨ -1 ਵੀ ਇਮਪੈਟ ਮਿਸ਼ਨ ਹੀ ਸੀ. ਜਿਹੜਾ ਹਿਸਾ ਚੰਦ ਉੱਪਰ ਡਿੱਗਦਾ ਹੈ ਉਸਨੂੰ Moon Impact Probe ਕਹਿੰਦੇ ਹਨ.

ਅਸਲ ਵਿੱਚ ਚੰਦ੍ਰਯਾਨ -1 ਵਿੱਚ ਵੀ Moon Impact Probe ਸੀ ਜਿਸ ਨਾਲ CHANCE CHandra’s Altitudinal Composition Explorer ਲੱਗਿਆ ਹੋਇਆ ਸੀ ਜਿਹੜਾ ਕੇ ਹਰ 4 sec ਵਿੱਚ ਚੰਦ ਨੂੰ ਪੱੜ ਰਿਹਾ ਸੀ. ਜਦੋਂ ਇਹ ਚੰਦ ਨਾਲ ਜਾਕੇ ਟਕਰਾਉਂਦਾ ਹੈ ਤਾਂ ਚੰਦ ਉੱਪਰ ਜੋ ਮਿੱਟੀ ਸੀ ਉਹ ਹਵਾ ਵਿੱਚ ਉਡਦੀ ਹੈ ਤਾਂ ਜਿਹੜਾ ਚੰਦ੍ਰਯਾਨ-1 ਸੀ ਉਸ ਉੱਪਰ Moon mineralogy Mapper Instrument ਲੱਗਿਆ ਹੋਇਆ ਸੀ ਜਿਸਤੋਂ ਸਾਨੂੰ ਪਤਾ ਲੱਗਿਆ ਕਿ ਚੰਦ ਉੱਪਰ ਪਾਣੀ ਹੈ.

ਲੈਂਡਰ ਮਿਸ਼ਨ Lander Mission

ਲੈਂਡਰ ਮਿਸ਼ਨ ਸੱਭ ਤੋਂ ਜਿਆਦਾ ਔਖਾ ਤੇ ਸੱਭ ਤੋਂ ਫਾਇਦੇਮੰਦ ਹੁੰਦਾ ਹੈ. ਇਸ ਨਾਲ satellite ਨੂੰ ਚੰਦ ਉੱਪਰ ਹੌਲੀ ਹੌਲੀ ਉਤਾਰਿਆ ਜਾਂਦਾ ਹੈ. ਜਿਹੜਾ ਹਿੱਸਾ ਚੰਦ ਉੱਪਰ ਉੱਤਰਦਾ ਹੈ ਉਸਨੂੰ Lander ਕਿਹਾ ਜਾਂਦਾ ਹੈ. ਅਮਰੀਕਾ ਤੇ USSR ਨੇ ਬਹੁੱਤ ਵਾਰ ਕੋਸ਼ਿਸ਼ ਕੀਤੀ ਸੀ.

ਸਾਲ 1966 ਵਿੱਚ USSR ਨੇ ਪਹਿਲੀ ਵਾਰ Luna -9 ਨੂੰ ਉਤਾਰਿਆ ਸੀ ਚੰਦ ਉੱਪਰ. ਤੇ ਚੰਦ ਦੀ ਸਤਾਹ ਦੀ ਸੱਭ ਤੋਂ ਪਹਿਲੀ ਤਸਵੀਰ ਭੇਜੀ ਸੀ. ਇਹ ਇਕੋ ਜਗਾਹ ਖਾਦ ਕੇ ਚੰਦ ਦੀ ਸਤਾਹ ਦੇ sample ਲੈਂਦੇ ਹਨ ਤੇ data ਕੱਠ ਕਰਦੇ ਹਨ.

Luna-9

ਰੋਵਰ ਮਿਸ਼ਨ Rover Mission

ਰੋਵਰ ਮਿਸ਼ਨ ਵਿੱਚ ਜਦੋਂ ਚੰਦ ਉੱਪਰ ਜਾਕੇ ਉਸਦੀ ਖੋਜ ਕਰਨੀ ਸੀ ਤਾਂ ਕੁੱਝ ਛੋਟੇ ਰੋਬੋਟਸ ਦੀ ਮਦਦ ਲਈ ਗਈ.

ਅਸਲ ਵਿੱਚ ਇਸ ਰੋਬੋਟ ਨੂੰ ਨਿੱਕੇ ਪਹੀਏ ਲਗੇ ਹੁੰਦੇ ਹਨ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਜਾਂ ਵਿੱਚ ਮੱਦਦ ਕਰਦੇ ਹਨ. ਚੰਦ੍ਰਯਾਨ-2 ਵੀ ਰੋਵਰ ਮਿਸ਼ਨ ਦਾ ਹਿੱਸਾ ਸੀ ਜਿਹੜਾ ਕੇ ਤਕਨੀਕੀ ਖਰਾਬੀ ਕਰਕੇ ਸਫਲ ਨਈ ਹੋ ਸਕਿਆ ਸੀ.

ਹਿਊਮਨ ਮਿਸ਼ਨ Human Mission

ਹਿਊਮਨ ਮਿਸ਼ਨ ਇਹ ਸਭ ਤੋਂ ਮੁਸ਼ਕਿਲ ਤੇ ਜੋਖਿਮ ਭਰਿਆ ਮਿਸ਼ਨ ਹੁੰਦਾ ਹੈ ਕਿਉਂਕਿ ਇਸ ਵਿੱਚ ਬੰਦਿਆਂ ਨੂੰ ਭੇਜਿਆ ਜਾਂਦਾ ਹੈ. ਇਸ ਵਿੱਚ ਖ਼ਤਰਾ ਤਾਂ ਹੁੰਦਾ ਹੈ ਪਰ ਇਸ ਵਿੱਚ ਕੁੱਝ ਸਮਾਂ ਤੇ ਪੈਸੇ ਬੱਚ ਜਾਂਦਾ ਹੈ ਕਿਉਂਕਿ ਆਦਮੀ ਨੂੰ ਭੇਜਣਾ ਔਖਾ ਤਾਂ ਹੈ ਪਰ ਆਦਮੀ ਤੁਰ ਫਿਰ ਸਕਦਾ ਹੈ. ਰੋਵਰ ਨੂੰ ਬਣਾਕੇ ਤੇ ਉਸਨੂੰ ਸਿਖਾਉਣਾ ਕੇ ਕਿਵੇਂ ਤੇ ਕੀ ਕਰਨਾ ਹੈ ਇਹ ਬਹੁੱਤ ਔਖਾ ਕੰਮ ਹੁੰਦਾ ਹੈ.

ਤੁਸੀਂ ਜਾਣਦੇ ਹੀ ਹੋਵੋਂਗੇ ਕਿ ਅਮਰੀਕਾ ਦਾ 1969 ਵਿੱਚ Neil Armstrong ਦੁਨੀਆ ਦਾ ਸੱਭਤੋਂ ਪਹਿਲਾ ਬੰਦਾ ਸੀ ਜਿਸਨੇ ਚੰਦ ਦੀ ਧੱਰਤੀ ਤੇ ਕਦਮ ਰੱਖਿਆ ਸੀ.

ਕਿਉਂ ਹੋਇਆ ਸੀ ਚੰਦ੍ਰਯਾਨ-2 ਫੇਲ ? Why Chandrayaan-2 Fails?

ਜਦੋਂ ਚੰਦ੍ਰਯਾਨ-2 ਨੇ ਚੰਦ ਉੱਪਰ Land ਕਰਨਾ ਸੀ ਤਾਂ ਉਸਦੀ Landing ਫੇਲ ਹੋ ਗਈ ਸੀ. ਇਸਦਾ ਕਾਰਨ ISRO ਨੇ ਦਸਿਆ ਕਿ ਕੁੱਝ Technical ਖਰਾਬੀਆਂ ਕਰਕੇ ਇਹ ਹੋਇਆ. ਅਸਲ ਵਿੱਚ ਉਸਦੇ Thrust Engine ਵਿੱਚ ਖਰਾਬੀ ਆ ਗਈ ਸੀ. ਉਸਨੇ 500×500 ਮੀਟਰ ਦੇ ਘੇਰੇ ਅੰਦਰ ਉਤਰਨਾ ਸੀ ਪਰ ਉਹ ਉਸ area ਨੂੰ ਨਾਪ ਹੀ ਨੀ ਸਕਿਆ ਤੇ ਸਹੀ ਲੈਂਡਿੰਗ ਨਾ ਹੋਣ ਕਰਕੇ ਉਹ ਸਿੱਧਾ ਜਾਕੇ ਚੰਦ ਨਾ ਟਕਰਾ ਗਿਆ.

ਚੰਦ੍ਰਯਾਨ-3 Chandrayaan – 3

ਚੰਦ੍ਰਯਾਨ-3 ਪਹਿਲਾਂ ਵਰਗਾ ਹੀ ਹੈ ਪਰ ਇਸ ਵਿੱਚ ਕਈ ਸਾਰੀਆਂ ਚੀਜ਼ਾਂ ਨੂੰ ਹੋਰ ਵੱਡਾ ਵਾਦੀਆਂ ਕੀਤਾ ਗਿਆ ਹੈ. ਜਿਹੜਾ Lander ਚੰਦ ਤੇ ਉਤਾਰਿਆ ਹੈ ਉਸਦਾ ਨਾਮ Vikram Lander ਹੈ ਜਿਸਦਾ ਵਜਨ 1750 ਕਿਲੋ ਹੈ ਤੇ ਜਿਹੜਾ ਇਸ ਵਿੱਚੋਂ Rover ਨਿਕਲੇਗਾ ਉਹ ਦਾ ਨਾਮ Pragyan ਹੈ ਜੋ ਕੇ ਤਕਰੀਬਨ 26 ਕਿਲੋ ਦਾ ਹੈ. ਇਸ Pragyan ਉੱਪਰ 2 instruments ਲਗੇ ਹੋਏ ਹਨ LIBS ਤੇ APXS . LIBS ਚੰਦ ਦੀ ਸਤਾਹ ਵਿੱਚ ਖੋਜ ਕਰੇਗਾ ਕੇ ਕਿਵੇਂ ਦੀ ਮਿੱਟੀ ਹੈ ਉਸ ਵਿੱਚ ਕਿ ਮਿਲਦਾ ਹੈ. APXS ਇਹੋ ਕੁੱਝ ਪੱਥਰਾਂ ਨਾਲ ਕਰੇਗਾ.

Vikram Lander ਉਤੇ ਵੀ 4 instrument ਲਗੇ ਹੋਏ ਹਨ.

  • RAMBA : ਇਸਨਾਲ ਚੰਦ ਉੱਪਰ ਪੱਥਰਾਂ ਨੂੰ ਪਿਗਲਾ ਕੇ ਉਹਨਾਂ ਤੋਂ ਜਿਹੜੀ ਗੈਸ ਨਿਕਲੂਗੀ ਉਸਨੂੰ ਪੜੇਗਾ.
  • ChaSTE : ਇਹ ਚੰਦ ਦਾ ਤਾਪਮਾਨ ਦੇਖੇਗਾ ਕੇ ਕਿੰਨਾਕ ਹੈ ਤੇ ਕਿਵੇਂ ਬਦਲਦਾ ਹੈ.
  • ILSA : ਜਿਹੜਾ ਚੰਦ ਉੱਪਰ ਆਉਣ ਵਾਲੇ ਭੁਚਾਲ ਦਾ ਡਾਟਾ ਕੱਠਾ ਕਰੇਗਾ
  • LRA : ਇਸਨਾਲ Lander ਦਾ ਪਤਾ ਚੱਲ ਸਕੇਗਾ ਕਿ ਕਿੱਥੇ ਕ਼ ਹੈ ਅਤੇ ਧਰਤੀ ਤੋਂ ਕਿੰਨੀ ਕ਼ ਦੂਰ ਹੈ

ਸਭ ਤੋਂ ਜਰੂਰੀ ਗੱਲ ਇਹ ਹੈ ਕਿ ਇਹ ਸੱਭ ਕੁੱਝ data ਜੋ ਇਕੱਠਾ ਕਰਨਾ ਹੈ ਇਸ ਲਈ ਸਿਰਫ 1 Lunar Day ਮੱਤਲਬ ਧਰਤੀ ਦੇ ਤਕਰੀਬਾਂ 1 ਮਹੀਨੇ ਜਿਨ੍ਹਾਂ ਸਮਾਂ ਹੀ ਮਿਲੇਗਾ. ਇਸ ਸਮੇਂ ਵਿੱਚ ਵਿੱਚ ਹੀ ਇਸਨੂੰ ਇਹ ਸੱਭ data ਇਕੱਠਾ ਕਰਨਾ ਪਵੇਗਾ.

ਚੰਦ੍ਰਯਾਨ – 3 ਨੇ ਆਉਣ ਵਾਲੇ ਸਮੇਂ ਵਿੱਚ ਬਹੁੱਤ ਹੀ ਨਵੇਂ ਖੁਲਾਸੇ ਕਰਨੇ ਹਨ. ਭਾਰਤ ਹੁਣ 4tha ਮੁੱਲਕ ਬਣ ਗਿਆ ਹੈ. ਇੱਕ ਹੋਰ ਗੱਲ ਇਸ ਵਿੱਚ ਮਹੱਤਵਪੂਰਨ ਇਹ ਵੀ ਹੈ ਕੇ ਇਸਨੂੰ ਬਹੁੱਤ ਹੀ ਘੱਟ ਪੈਸੇ ਨਾਲ ਬਣਾਇਆ ਗਿਆ ਹੈ. ISRO ਦਾ ਇਹ ਕਦਮ ਬਹੁੱਤ ਹੀ ਸਹਲੰਗਾ ਯੋਗ ਹੈ. ਇਸ ਲਈ ISRO ਨੂੰ ਬਹੁੱਤ ਬਹੁੱਤ ਮੁਬਾਰਕਾਂ.

LEAVE A REPLY

Please enter your comment!
Please enter your name here