Home ਗਿਆਨ Cirque du Soleil | Montreal ਦੀ ਸਰਕੱਸ : ਸਰਕ ਡੂ ਸੋਲੀਲ

Cirque du Soleil | Montreal ਦੀ ਸਰਕੱਸ : ਸਰਕ ਡੂ ਸੋਲੀਲ

0
Cirque du Soleil | Montreal ਦੀ ਸਰਕੱਸ : ਸਰਕ ਡੂ ਸੋਲੀਲ

Cirque du Soleil ਦਾ ਮਤਲਬ “ਸਰਕੱਸ ਆਫ਼ ਦਾ ਸੂਰਜ” ਜਾਂ “ਸਨ ਸਰਕਸ” ਹੈ | ਇਹ ਇੱਕ ਕੈਨੇਡੀਅਨ ਮਨੋਰੰਜਨ ਕੰਪਨੀ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਰਕੱਸ ਨਿਰਮਾਤਾ ਹੈ। ਇਹ 16 ਜੂਨ 1984 ਨੂੰ ਬਾਏ-ਸੇਂਟ-ਪੌਲ ਵਿੱਚ ਇੱਕ ਸਟ੍ਰੀਟ ਕਲਾਕਾਰ ਗਾਈ ਲਾਲੀਬਰਟੇ ਅਤੇ ਗਿਲਸ ਸਟੀ-ਕਰੋਇਕਸ ਨੇ ਸ਼ੁਰੂ ਕੀਤੀ ਸੀ।

ਇੱਸ ਸਰਕਸ ਨੇ 1979 ਅਤੇ 1983 ਦੇ ਵਿੱਚਕਾਰ ਵੱਖ-ਵੱਖ ਰੂਪਾਂ ਵਿੱਚ ਕਿਊਬਿਕ ਦਾ ਦੌਰਾ ਕੀਤਾ। ਉਹਨਾਂ ਦੀ ਸ਼ੁਰੂਆਤੀ
ਤੰਗੀ ਨੂੰ ਵੇਖ ਕੇ 1983 ਵਿੱਚ ਕੈਨੇਡਾ ਤੋਂ ਇੱਕ ਸਰਕਾਰੀ ਗ੍ਰਾਂਟ ਮਿਲੀ। ਜਿੱਸ ਨੇ ਇੱਸ ਸਰਕਸ ਨੂੰ ਹੌਲ਼ੀ ਹੌਲ਼ੀ ਏਨਾ ਵੱਡਾ ਕਰ ਦਿੱਤੋ ਕੇ ਅਜੇ ਇਹ ਦੁਨੀਆ ਦੇ ਯੂਰੋਪੀ ਦੇਸ਼ਾਂ ਵਿੱਚ ਵੱਖ ਵੱਖ ਥਾਵਾਨ ਤੇ ਜਾਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ |

ਇਹ ਸਰਕੱਸ ਇੱਕ Contemporary circus ਹੈ ਮਤਲੱਬ ਕੇ ਇਹ ਆਪਣੇ ਕਰਤਬਾਂ ਦੇ ਰਹੀ ਆਪਣੀ ਕਹਾਣੀ ਨੂੰ ਵਿਖੌਦੇ ਹਨ ਤੇ ਇੱਸ ਸਰਕਸ ਵਿੱਚ ਜਾਨਵਰਾਂ ਦੀ ਬੋਹਤ ਘੱਟ ਵਰਤੋਂ ਕੀਤੀ ਜਾਂਦੀ ਹੈ | ਇੱਸ ਤਰਾਂ ਦੀ ਸਰਕੱਸ ਵਿੱਚ ਕਿਸੇ ਮੇਨ ਕਰੈਕਟਰ ਤੇ ਫੋਕਸ ਕੀਤਾ ਜਾਂਦਾ ਹੈ ਤੇ ਯਾ ਫਿਰ ਸੱਭ ਮਿਲ਼ ਜੁੱਲ ਕੇ ਇੱਕ ਕਹਾਣੀ ਨੂੰ ਆਪਣੇ ਕਰਤਬਾਂ ਰਾਹੀਂ ਦਰਸੋੰਦੇ ਹਨ |

ਇੱਹ ਸਰਕੱਸ ਮੌਂਟਰੀਅਲ ਵਿੱਚ ECHO ਨਾਮ ਤੋਂ ਓਲ੍ਡ ਪੋਰਟ ਨੇੜੇ ਲੱਗੀ ਹੋਈ ਹੈ | ਟਿਕਟਾਂ ਤਕਰੀਬਨ $60 ਤੋਂ ਸ਼ੁਰੂ ਹੁੰਦੀਆਂ ਹਨ ਤੇ ਇਹ April 20, 2023 – August 20, 2023 ਤੱਕ ਵੇਖੀ ਜਾ ਸੱਕਦੀ ਹੈ |

ਤੁਸੀਂ ਹੇਠਾਂ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ |

https://www.cirquedusoleil.com/echo

ਸਤਿ ਸ੍ਰੀ ਅਕਾਲ, ਧੰਨਵਾਦ |

LEAVE A REPLY

Please enter your comment!
Please enter your name here