Home ਗਿਆਨ G20 ਕੀ ਹੈ ਤੇ ਕਿਉਂ ਹੁੰਦਾ ਹੈ ਹਰ ਸਾਲ ? G20 Summit : Why is it important?

G20 ਕੀ ਹੈ ਤੇ ਕਿਉਂ ਹੁੰਦਾ ਹੈ ਹਰ ਸਾਲ ? G20 Summit : Why is it important?

0
G20 ਕੀ ਹੈ ਤੇ ਕਿਉਂ ਹੁੰਦਾ ਹੈ ਹਰ ਸਾਲ ? G20 Summit : Why is it important?

ਆਪਾਂ ਸਾਰੇ ਜਾਣਦੇ ਹੀ ਹਾਂ ਕਿ ਇਸ ਵਾਰ ਦੀ G20 ਦੀ ਜਿਹੜੀ summit ਹੋਣ ਜਾਂ ਰਹੀ ਹੈ ਉਹ ਭਾਰਤ ਵਿੱਚ ਹੈ. ਇਸ ਸਾਲ ਦੁਨੀਆਂ ਦੇ ਵੱਖੋ ਵੱਖਰੇ ਦੇਸ਼ਾਂ ਵਿੱਚਕਾਰ ਜਰੂਰੀ ਮੁੱਦਿਆਂ ਉੱਪਰ ਚਰਚਾ ਕਰਨ ਲਈ ਦਿੱਲੀ ਦੇ ਪ੍ਰਗਤੀ ਮੈਦਾਨ ਨੂੰ ਚੁਣਿਆ ਗਿਆ ਹੈ. ਵੱਖੋ ਵੱਖ ਦੇਸ਼ਾਂ ਦੇ Heads of States ਮਤਲਬ ਕ ਦੇਸ਼ਾਂ ਦੇ President ਯਾ Prime Ministers ਆਉਣਗੇ.

G20 Credit: https://www.g20.org/en/

ਪਰ ਆਪਣੇ ਸੱਭ ਦੇ ਦਿਮਾਗ ਅੰਦਰ ਇਹ ਜਰੂਰੀ ਸਵਾਲ ਉੱਠਦਾ ਹੈ ਕਿ ਇਹ G20 ਹੁੰਦਾ ਕੀ ਹੈ ਤੇ ਹਰ ਸਾਲ ਇਹ ਦੇਸ਼ ਇੱਕ ਜਗਾਹ ਬੈਠ ਕਿਸ ਮੁੱਦਿਆਂ ਉੱਪਰ ਗੱਲ ਕਰਦੇ ਹਨ? ਆਓ ਇਸ blog ਅੰਦਰ ਆਪਾਂ ਜਾਣਦੇ ਹਾਂ ਕਿ ਇਹ ਕੀ ਹੈ ਤੇ ਕਿਉਂ ਕਰਵਾਇਆ ਜਾਂਦਾ ਹੈ.

ਕੀ ਹੈ G੨੦? What is G20?

G20 ਇਸ ਨੂੰ ਸਮ੍ਜਣ ਲਈ ਸਾਨੂੰ ਕੁੱਝ ਸਾਲ ਪਿੱਛੇ G7 ਨੂੰ ਸਮ੍ਜਣਾ ਪਵੇਗਾ. ਅਸਲ ਵਿੱਚ ਇਹ ਸਾਰੀ ਕਹਾਣੀ 1973 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਅਰਬ ਦੇਸ਼ਾਂ ਨੇ ਇਸਰਾਇਲ ਦੇਸ਼ਾਂ ਦੇ ਹੱਕ ਵਿੱਚ ਖੜਨ ਵਾਲਿਆਂ ਨੂੰ ਤੇਲ ਦੇਣਾ ਬੰਦ ਕਰ ਦਿੱਤਾ ਸੀ. ਉਸ ਵੇਲੇ 1975 ਵਿੱਚ ਸੱਭ ਤੋਂ ਪਹਿਲੀ ਮੀਟਿੰਗ ਹੁੰਦੀ ਹੈ ਜਿਥੇ G6 ਮਤਲਬ 6 ਦੇਸ਼ America , UK , France , Germany , Italy and Japan ਨਾਲ ਮਿਲਕੇ ਹੁੰਦੀ ਹੈ. ਇਸਨੂੰ 1976 ਵਿੱਚ Canada ਵੀ join ਕਰ ਲੈਂਦਾ ਹੈ ਤੇ ਇਹ G7 ਬਣ ਜਾਂਦਾ ਹੈ. ਇਸ ਵਿੱਚ ਆਪਣੇ ਦੇਸ਼ ਦੇ ਆਰਥਿੱਕ ਮਾਮਲਿਆਂ ਉੱਤੇ ਚਰਚਾ ਕਰਕੇ ਉਸਨੂੰ ਸੁਝਾਓਂ ਲਈ ਕਦਮ ਚੁੱਕੇ ਜਾਂਦੇ ਸਨ.

1997 ਦਾ ਏਸ਼ੀਆ ਦਾ Recession. Global Crisis of 1997

ਜਦੋਂ 1997 ਵਿੱਚ ਏਸ਼ੀਆ ਦੇ ਦੇਸ਼ਾਂ ਵਿੱਚ Recession ਆਇਆ ਤਾ ਉਸ ਵੇਲੇ ਇਸਦਾ ਅਸਰ ਇਹਨਾਂ G7 ਮਤਲਬ western Countries ਵਿੱਚ ਵੀ ਦੇਖਣ ਨੂੰ ਮਿਲਿਆ. ਅਸਲ ਵਿੱਚ 1997 ਵਿੱਚ ਏਸ਼ੀਆ ਦੇ ਦੇਸ਼ਾਂ ਵਿੱਚ ਸੱਭ ਤੋਂ ਵੱਡਾ Economy ਸੰਕਟ ਆਇਆ ਸੀ. ਜਿਸ ਵਿੱਚ Thailand, Indonesia , Philippines, Japan ਤੇ ਹੋਰ ਏਸ਼ੀਆ ਦੇਸ਼ਾਂ ਨੂੰ ਬੁਰੀ ਭੁੱਖਮਰੀ, ਬੇਰੁਜਗਾਰੀ ਦਾ ਸਾਹਮਣਾ ਕਰਨਾ ਪਿਆ ਸੀ.

ਸੰਕਟ ਏਸ਼ੀਆ ਵਿੱਚ ਆਇਆ ਪਰ ਅਸਰ ਪੂਰੀ ਦੁਨੀਆਂ ਵਿੱਚ ਹੋਇਆ ਸੀ. ਅਸਲ ਵਿੱਚ ਇਹਨਾਂ ਦੇਸ਼ਾਂ ਨੇ ਆਪਣੇ ਰੁਪਏ ਦਾ ਰੇਟ ਸੁੱਟਣਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ western countries ਆਪਣਾ ਰੇਟ ਵੱਧ ਦੇਖ ਕੇ ਇਹਨਾਂ countries ਵਿੱਚ ਨਿਵੇਸ਼ ਕਰਨ ਪਰ ਜਦੋਂ ਸਾਰੇ ਏਸ਼ੀਆ ਦੇਸ਼ ਇਹ ਕਰਨ ਲੱਗ ਪਏ ਤਾਂ Economic Crisis ਆਗਿਆ ਤੇ ਪੁਰੀਆ ਦੁਨੀਆ ਨੂੰ ਸਾਹਮਣਾ ਕਰਨਾ ਪਿਆ.

ਤੇ ਇਹ ਸੱਭ ਸੋਚ ਕੇ ਕਿ ਜੇ Economic Crisis ਇੱਕ ਜਗਾਹ ਆਓਂਦਾ ਹੈ ਤੇ ਅਸਰ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਫਿਰ G20 ਨੂੰ ਬਣਾਇਆ ਜਾਂਦਾ ਹੈ.

ਕਿਵੇਂ ਚੁਣਿਆ ਜਾਂਦਾ ਹੈ G20 ਦੇ ਦੇਸ਼ਾਂ ਨੂੰ?

ਇਸ ਨੂੰ ਤਹਿ ਕਰਨ ਲਈ G7 ਦੇਸ਼ ਤਾਂ ਰਹਿੰਦੇ ਹੀ ਨੇ ਤੇ ਨਾਲ ਇਹ ਵੀ ਦੇਖਿਆ ਜਾਂਦਾ ਹੈ ਕੇ ਦੁਨੀਆ ਤੇ ਬਾਕੀ ਦੇਸ਼ਾਂ ਵਿੱਚੋਂ ਕਿਹੜਾ ਦੇਸ਼ ਹੈ ਜਿਸਦੀ economy ਜਿਆਦਾ ਹੈ. ਜਿਵੇ China , India , Russia , South Africa ਆਦਿ ਦੇਸ਼ਾਂ ਨੂੰ ਮਲਾ ਲਿਆ ਜਾਂਦਾ ਹੈ ਤੇ ਬਾਕੀ ਰਹਿੰਦੇ ਦੇਸ਼ਾਂ ਨੂੰ Earth Regions ਦੇ ਹਿਸਾਬ ਨਾਲ ਚੁਣਿਆ ਜਾਂਦਾ ਹੈ. ਤੇ ਕੁੱਲ ਮਿਲਾ ਕੇ ਅੱਜ ਦੇ ਦਿਨ ਤੱਕ 19 ਦੇਸ਼ ਹਨ ਤੇ 1 European Union ਹੈ.

ਕੀ ਹੈ Troika System. What is Troika System

ਅਸਲ ਵਿੱਚ 2008 ਵਿਚ ਅਮਰੀਕਾ ਦੇਸ਼ ਵਿੱਚ Economic crisis , ਆਰਥਿੱਕ ਮੰਦੀ ਆਈ ਸੀ.

Pic Credit: https://www.india.gov.in/

ਇਹਨਾਂ ਨੇ G20 ਦੇਸ਼ ਦੇ President ਤੇ Prime Minister ਨੂੰ ਵੀ ਵਿੱਚ ਸ਼ਾਮਿਲ ਕਰ ਲਿਆ ਸੀ. ਹੁਣ Troika System ਜਿਸ ਵਿੱਚ 3 ਦੇਸ਼ ਰਲ ਕੇ ਆਉਣ ਵਾਲੇ G20 summit ਨੂੰ ਕਿਵੇਂ ਚਲਾਉਣਾ ਹੈ ਇਸਦਾ decision ਲੈਂਦੇ ਹਨ. ਇਸ ਵਿੱਚ ਪੁਰਾਣਾ ਦੇਸ਼ ਜਿਸ ਵਿੱਚ G20 ਪਿਛਲੇ ਸਾਲ ਹੋ ਚੁੱਕਾ ਹੈ, ਹੁਣ ਵਾਲਾ ਦੇਸ਼ ਜਿਸ ਵਿੱਚ ਗ੨੦ ਹੋਣਾ ਹੈ ਤੇ ਆਉਣ ਵਾਲਾ ਦੇਸ਼ ਜਿਸ ਵਿੱਚ G20 ਹੋਣਾ ਹੈ ਰੱਲ ਕੇ ਗੱਲ ਬਾਤ ਕਰਦੇ ਹਨ ਕੇ ਅਗਲਾ G20 ਕਿਵੇਂ ਦਾ ਹੋਵੇਗਾ.

G20ਤਰੀਕ Dateਦੇਸ਼ Country
1st14–15 November 2008 United States
2nd2 April 2009 United Kingdom
3rd24–25 September 2009 United States
4rth26–27 June 2010 Canada
5th11–12 November 2010 South Korea
6th3–4 November 2011 France
7th18–19 June 2012 Mexico
8th5–6 September 2013 Russia
9th 15–16 November 2014 Australia
10th15–16 November 2015 Turkey
11th4–5 September 2016 China
12th7–8 July 2017 Germany
13th30 November – 1 December 2018 Argentina
14th28–29 June 2019 Japan
15th21–22 November 2020 Saudi Arabia
16th30–31 October 2021 Italy
17th15–16 November 2022 Indonesia
18th9–10 September 2023 India
19th18–19 November 2024 Brazil
20th South Africa
List of G20 Countries and Summit dates

ਮੀਟਿੰਗ ਕਿੰਨੇ ਦਿਨ ਚੱਲਦੀ ਹੈ? How many days meeting goes?

ਅਸਲ ਵਿੱਚ ਮੈਂ meeting ਜਿਹੜੀ ਦੇਸ਼ ਦੇ 20 ਸਟੇਟ ਰਾਸ਼ਟਰ ਪਤੀ ਯਾ ਪ੍ਰਧਾਨਮੰਤਰਿਆਂ ਵਿੱਚ ਕਾਰ ਹੁੰਦੀ ਹੈ ਉਹ ਤਾਂ ੨ ਦਿਨ ਲਈ ਹੁੰਦੀ ਹੈ ਪਰ ਬਾਕੀ ਹੋਰ ਮੁੱਦਿਆਂ ਉੱਪਰ ਦੇਸ਼ਾਂ ਦੇ ਵੱਖੋ ਵੱਖਰੇ member ਮੀਟਿੰਗ ਕਰਦੇ ਹਨ. ਇਸ ਵਾਰ India ਨੇ Green Energy, Digital Public infrastructure and Women Led Development ਵਰਗੇ ਮੁੱਦਿਆਂ ਉੱਪਰ ਚਰਚਾ ਰੱਖੀ ਹੈ. ਬਾਕੀ ਹੋਰ ਮੁਦਿਆਂ ਉੱਪਰ ਵੀ ਲਗਾਤਾਰ meeting ਹੁੰਦੀ ਰਵੇਗੀ.

ਤੁਸੀਂ ਹੇਠਾਂ ਦਿੱਤੇ time line ਤੇ ਵੇਖ ਸੱਕਦੇ ਹੋ ਕਿ ਕਿਸ ਦਿਨ ਕਿਹੜੀ meeting ਰੱਖੀ ਗਈ

G20 agenda

Please Download form there https://focus2030.org/2023-G7-G20-SUMMITS-TIMELINE

ਕੀ ਹੈ ਸ਼ੇਰਪਾ. Sherpa Track

ਜਿਵੇ Finance Track ਹੁੰਦਾ ਹੈ ਜਿਸ ਵਿੱਚ ਹਰ ਦੇਸ਼ ਦੇ Finance Minister ਆਰਥਿੱਕ ਮੁੱਦਿਆਂ ਉੱਪਰ meeting ਕਰਦੇ ਹਨ ਐਵੇ ਹੀ ਇੱਕ Sherpa Track ਚਲਦਾ ਹੈ.

ਇਸ ਸਾਲ Amitabh Kant ਇੰਡੀਆ ਦੇ ਸ਼ੇਰਪਾ ਮੰਤਰੀ ਬਣੇ ਹਨ. ਇਸ Sherpa ਦੀ ਕਮਾਂਡ ਕਿਸ ਨੂੰ ਦੇਣੀ ਹੈ ਇਹ ਦੇਸ਼ ਦਾ ਪ੍ਰਧਾਨ ਮੰਤਰੀ ਤਹਿ ਕਰਦਾ ਹੈ. ਇਸ Sherpa member ਦਾ ਕੰਮ ਹੁੰਦਾ ਹੈ ਕਿ ਇਹ ਬਾਕੀ ਦੇਸ਼ਾਂ ਦੇ Sherpa members ਨਾਲ ਮਿਲਕੇ ਸਾਰੀਆਂ meeting ਤੇ summit ਨੂੰ ਨੂੰ ਵੇਖਣ ਤੇ ਤਹਿ ਕਰਨ ਕਿ ਇਸ ਸਾਲ ਦੀ G20 ਦਾ ਏਜੇਂਡਾ ਕੀ ਹੋਵੇਗਾ.

Pic Credit: wikipedia.com
Amitabh Kant

ਆਓ ਦੇਖਦੇ ਹਾਂ ਕੇ ਇਸ ਸਾਲ ਦੀ G20 ਦਾ ਕੀ ਸਿੱਟਾ ਨਿੱਕਲਦਾ ਹੈ ਤੇ ਸਾਡੇ ਚੱਲ ਰਹੇ Recession ਤੋਂ ਇਸ G20 ਨਾਲ ਕੀ ਰਾਹਤ ਮਿਲਦੀ ਹੈ ? ਸਾਡੇ ਹੋਰ blogs ਪੜਨ ਲਈ Pbmaple.com ਤੇ ਜਾਕੇ ਚੈੱਕ ਕਰ ਸੱਕਦੇ ਹੋ.

https://pbmaple.com/what-is-komagata-maru-incident/

https://pbmaple.com/bahadur-shah-zafar-in-punjabi-and-english/

ਧੰਨਵਾਦ, ਸਤਿ ਸ੍ਰੀ ਅਕਾਲ

LEAVE A REPLY

Please enter your comment!
Please enter your name here