Home ਗਿਆਨ Gurdwara Guru Nanak Darbar (Lasalle) | ਗੁਰੂ ਨਾਨਕ ਦਾ ਦਰਬਾਰ ਗੁਰਦਵਾਰਾ ਗੁਰੂ ਨਾਨਕ ਦਰਬਾਰ ਸਾਹਿਬ

Gurdwara Guru Nanak Darbar (Lasalle) | ਗੁਰੂ ਨਾਨਕ ਦਾ ਦਰਬਾਰ ਗੁਰਦਵਾਰਾ ਗੁਰੂ ਨਾਨਕ ਦਰਬਾਰ ਸਾਹਿਬ

0
Gurdwara Guru Nanak Darbar (Lasalle) | ਗੁਰੂ ਨਾਨਕ ਦਾ ਦਰਬਾਰ ਗੁਰਦਵਾਰਾ ਗੁਰੂ ਨਾਨਕ ਦਰਬਾਰ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ!

ਆਓ ਦਰਸ਼ਨ ਕਰੀਏ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ | ਗੁਰੂ ਨਾਨਕ ਦੇਵ ਜੀ ਨੇ ਕਈ ਸੌ ਸਾਲ ਪਹਿਲਾ ਉਦਾਸੀਆਂ ਕੀਤੀਆਂ ਸੀ ਤੇ ਦੁਨੀਆ ਨੂੰ ਸਹੀ ਰਾਹ ਵਿਖਾਇਆ ਸੀ | ਅੱਜ ਓਨਾ ਦੀ ਮੇਹਰ ਸਦਕਾ ਪੰਜਾਬੀਆਂ ਨੂੰ ਬਾਣੀ ਪੜਣ ਦੇ ਨਾਲ ਨਾਲ ਮਨੁੱਖੀ ਸੇਵਾ ਕਰਨ ਦਾ ਵੀ ਮੌਕਾ ਦਿੱਤਾ ਗਿਆ |

[smartslider3 slider=”3″]

ਇਹ ਗੁਰਦੁਆਰਾ 2001 ਵਿੱਚ ਬਣਾਇਆ ਗਿਆ। ਇਸ ਗੁਰੂ ਦਰਬਾਰ ਦਾ ਨਿਸ਼ਾਨ ਸਾਹਿਬ 172 ਫੁੱਟ ਉੱਚਾ ਹੈ ਜਿਸ ਉਪਰ ਨਿਗਾਹ ਦੂਰੋਂ ਹੀ ਪੈ ਜਾਂਦੀ ਹੈ | ਇਹ ਮੋਨਟਰਿਆਲ ਦੇ ਸਭ ਤੋਂ ਇਤਿਹਾਸਕ ਸਥਾਨਾਂ ਵਿੱਚੋਂ ਇੱਕ ਵਿੱਚ ਹੈ, ਜਿਵੇਂ ਕਿ ਸੇਂਟ ਜੋਸਫ਼ ਦੀ ਓਰੇਟਰੀ ਮਸ਼ਹੂਰ ਹੈ ਓਵੇ ਹੀ ਇਹ ਗੁਰਦਵਾਰਾ ਸਾਹਿਬ ਵੀ। ਪਿਛਲੇ 6 ਸਾਲਾਂ ਵਿੱਚ, ਬੋਹਤ ਸਾਰੇ ਕੈਨੇਡੀਅਨ ਗੁਰੂ ਘਰ ਵਿਚ ਆਏ, ਇਸ ਵਿੱਚ ਯੂਨੀਵਰਸਿਟੀ, ਕਾਲਜ, ਹਾਈ ਸਕੂਲ, ਐਲੀਮੈਂਟਰੀ ਵਿਦਿਆਰਥੀਆਂ ਦੇ ਨਾਲ-ਨਾਲ ਕਿਊਬਿਕ ਦੀਆਂ ਸਾਰੀਆਂ ਫੈਕਲਟੀਜ਼ ਦੇ ਪ੍ਰੋਫੈਸਰ ਸ਼ਾਮਲ ਹਨ।

ਇਹ ਗੁਰਦਵਾਰਾ ਸਾਹਿਬ ਲਾਸਾਲ ਵਿਚ Rue Cordner ਸੜਕ ਦੇ ਉਪਰ ਤੇ Rue Robidoux ਗਲੀ ਦੇ ਸਾਮਣੇ ਹੈ | ਜੇ ਆਪਾਂ ਅੰਗਰਿਗਨੋਨ ਸਟੇਸ਼ਨ ਤੋਂ 109 ਬੱਸ ਫੜ ਲਈਏ ਤਾਂ 13 ਕੁ ਸਟੋਪ ਬਾਅਦ ਇਹ ਸਿੱਧਾ ਗੁਰੂ ਘਰ ਦੇ ਸਾਮਣੇ ਰੁਕਦੀ ਹੈ |

ਲੰਗਰ ਸੇਵਾ ਨਵੰਬਰ 2009 ਵਿੱਚ ਕਾਲਜ ਸੇਂਟ ਫੋਏ, ਕਿਊਬਿਕ ਸਿਟੀ ਵਿੱਚ ਹੋਈ ਜਿੱਥੇ ਸਿੱਖ ਪ੍ਰਦਰਸ਼ਨੀ ਲੱਗੀ। ਖਾਲਸਾ ਸਕੂਲ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰੇ ਸਾਜ਼ਾਂ ਦੀ ਵਰਤੋਂ ਕਰਦੇ ਹੋਏ ਕੀਰਤਨ ਦੀਵਾਨ ਲਗਾਇਆ , ਜਿਸ ਵਿੱਚ ਰਬਾਬ, ਸਰੰਦਾ, ਤਾਊਸ ਅਤੇ ਸਾਰੰਗੀ ਸ਼ਾਮਲ ਸਨ।

ਅੱਜ ਇਸ ਸਥਾਨ ਤੇ ਸਵੇਰ ਦੇ 5 ਵਜੇ ਤੋਂ ਰਾਤ ਦੇ 9:30 ਕ ਵਜੇ ਤਕ ਲੰਗਰ ਦੀ ਸੇਵਾ ਹੁੰਦੀ ਹੈ | ਇਹ ਸਥਾਨ ਨਾ ਸਿਰਫ ਦਰਸ਼ਨ ਲਈ ਹੈ ਬਲਕਿ ਆਪਣੇ ਪੰਜਾਬੀ ਭਾਈ ਚਾਰੇ ਦੇ ਰੱਲ ਮਿਲ ਕੇ ਬੈਠਣ ਲਈ ਵੀ ਹੈ | ਆਪਾਂ ਜਾਣਦੇ ਹਾਂ ਕੇ ਜ਼ਿੰਦਗੀ ਬੜੀ ਤੇਜ ਹੈ ਤੇ ਆਪਣੇ ਗੁਰੂ ਘਰ ਹੀ ਹਨ ਜਿਨ੍ਹਾਂ ਉਪਰ ਜਾਕੇ ਬੰਦਾ ਨਾਲੇ ਬਾਣੀ ਪੜ ਕੇ ਸੁਕੂਨ ਲੈਂਦਾ ਹੈ ਤੇ ਨਾਲ ਨਾਲ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਮਿਲ ਕੇ ਦੁੱਖ ਸੁਖ ਸਾਂਜੇ ਕਰ ਲੈਂਦਾ ਹੈ |

ਆਸ ਕਰਦੇ ਹਾਂ ਕੇ ਆਪਣੀ ਮਾਂ ਬੋਲੀ ਵਿੱਚ ਦੱਸੀਆਂ ਗਈਆਂ ਗੱਲਾਂ ਤੁਹਾਨੂੰ ਜਰੂਰ ਮੱਦਦ ਦੇਣਗੀਆਂ ਤੇ ਤੁਸੀਂ ਜਰੂਰ ਫੈਦਾ ਲਵੋਗੇ | ਤੁਸੀਂ ਹੋਰ ਪੜਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਸਕਦੇ ਹੋ |

http://montrealgurudwara.com/

ਇਹੋ ਜਹੀ ਹੋਰ ਜਾਣਕਾਰੀ ਲੈਕੇ ਫਿਰਤੋਂ ਲਿਖਾਂਗੇ |
ਧੰਨਵਾਦ, ਸਤਿ ਸ੍ਰੀ ਅਕਾਲ |

LEAVE A REPLY

Please enter your comment!
Please enter your name here