Home ਇਤਿਹਾਸ ਗੁਰੂ ਗੋਬਿੰਦ ਸਿੰਘ ਜੀ, ਔਰੰਗਜ਼ੇਬ ਤੇ ਬਹਾਦਰ ਸ਼ਾਹ Guru Gobind Singh Ji, Aurangzeb and Bahadur Shah Part-12

ਗੁਰੂ ਗੋਬਿੰਦ ਸਿੰਘ ਜੀ, ਔਰੰਗਜ਼ੇਬ ਤੇ ਬਹਾਦਰ ਸ਼ਾਹ Guru Gobind Singh Ji, Aurangzeb and Bahadur Shah Part-12

0
ਗੁਰੂ ਗੋਬਿੰਦ ਸਿੰਘ ਜੀ, ਔਰੰਗਜ਼ੇਬ ਤੇ ਬਹਾਦਰ ਸ਼ਾਹ Guru Gobind Singh Ji, Aurangzeb and Bahadur Shah Part-12

ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਸਿੰਘਾਂ ਨੇ ਮੁਗ਼ਲ ਫੋਜ ਦੀਆਂ ਜੜਾਂ ਪੱਟ ਦਿੱਤੀਆਂ ਸੀ. ਆਓ ਇਸ blog ਅੰਦਰ ਪੜ ਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਔਰੰਗਜ਼ੇਬ ਨੇ ਕਿੰਨੀਆ ਜੰਗਾਂ ਲੜੀਆਂ ਤੇ ਕਿਉਂ? ਕਿ ਸਾਨੂੰ ਯਾਦ ਹੈ ਕਿ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਤੋਂ ਮਦਦ ਮੰਗੀ ਸੀ ਕਿ ਉਸ ਨੂੰ ਰਾਜ ਦਵਾ ਦਿਓ? ਇਤਿਹਾਸ ਦਾ ਇਹ ਪਹਿਲੁ ਵੀ ਅਸੀਂ ਇਸ blog ਅੰਦਰ ਪੜਾਂਗੇ. ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆ ਸਾਰੀਆਂ ਜੰਗਾਂ ਦੀ ਵੱਖਰੀ Series ਬਣਾਵਾਂਗੇ ਤਾਂ ਜੋ ਸਾਡੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ.

ਜਦੋਂ ਤੱਕ ਔਰੰਗਜ਼ੇਬ ਦਾ ਰਾਜ ਰਿਹਾ ਓਦੋਂ ਤੱਕ ਉਹ ਸਿਖਾਂ ਨਾਲ ਮੱਥਾ ਲਾਉਂਦਾ ਰਿਹਾ. ਪਰ ਸਿੰਘਾਂ ਨੇ ਇਹੋ ਜਹੇ ਜ਼ੌਹਰ ਵਿਖਾਏ ਕਿ ਉਸਨੂੰ ਕਦੇ ਚੈਨ ਦੀ ਨੀਂਦ ਨਾ ਸਾਉਣ ਦਿੱਤਾ. ਉਹ ਸਾਰੀ ਉਮਰ ਸਿੰਘਾਂ ਉੱਤੇ ਰਾਜ ਕਰਨ ਬਾਰੇ ਵਿਓਤਾਂ ਘੜਦਾ ਰਿਹਾ ਪਰ ਸਿੰਘਾਂ ਨੇ ਕਦੇ ਇਸਦੇ ਪੈਰ ਨੀ ਲੱਗਣ ਦਿੱਤੇ. ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਵਿਚ 14 ਜੰਗਾਂ ਲੜੀਆਂ ਤੇ 14 ਦੀਆਂ 14 ਹੀ ਜਿੱਤੀਆਂ. ਆਓ ਆਪਾਂ ਹੁਣ ਗੁਰੂ ਸਾਹਿਬ ਵੇਲੇ ਦਾ ਮੁਗ਼ਲ ਇਤਿਹਾਸ ਪੜ ਦੇ ਹਾਂ.

ਗੁਰੂ ਗੋਬਿੰਦ ਸਿੰਘਾ ਜੀ Guru Gobind Singh Ji

ਗੁਰੂ ਗੋਬਿੰਦ ਸਿੰਘਾ ਜੀ ਨੇ ਆਪਣੇ ਸਮੇਂ ਵਿੱਚ 14 ਜੰਗਾਂ ਲੜੀਆਂ ਜਿਨ੍ਹਾਂ ਨੂੰ ਦੋ ਹਿਸਿਆਂ ਵਿੱਚ ਵੰਡਿਆ ਗਿਆ ਹੈ.

Guru Gobind Singh ji

ਇਹ ਦੋ ਹਿੱਸੇ ਤਾਂ ਕਰਕੇ ਰੱਖੇ ਗਏ ਹਨ ਤਾਂ ਜੋ ਪਤਾ ਲੱਗ ਸਕੇ ਕੇ ਜਦੋਂ Guru Gobind Singh ਸਾਹਿਬ ਜੀ ਨੇ ਅੰਮ੍ਰਿਤ ਤਿਆਰ ਕੀਤਾ ਉਸਤੋਂ ਬਾਅਦ ਕਿੰਨੀਆਂ ਜੰਗਾਂ ਲੜੀਆਂ ਤੇ ਉਸਤੋਂ ਪਹਿਲਾਂ ਕਿੰਨੀਆਂ ਲੜੀਆਂ ਗਈਆਂ ਸਨ.

  • ਪੂਰਵ ਖਾਲਸਾ ਕਾਲ ਦੀਆਂ ਲੜਾਈਆਂ
  • ਉਤਰ ਖਾਲਸਾ ਕਾਲ ਦੀਆਂ ਲੜਾਈਆਂ

ਆਓ ਆਪਾਂ ਸੰਖੇਪ ਵਿੱਚ ਜਾਣਦੇ ਹਾਂ ਕੇ ਕਿਸ ਸਮੇਂ ਕਿਹੜੀਆਂ ਲੜਾਈਆਂ ਹੋਈਆਂ ਸਨ. ਸਾਰੀਆਂ ਲੜਾਈਆਂ ਦੀ ਅਸੀਂ ਇੱਕ ਵੱਖਰੀ series ਲੈ ਕੇ ਆਵਾਂਗੇ.

ਪੂਰਵ ਖਾਲਸਾ ਕਾਲ ਦੀਆਂ ਲੜਾਈਆਂ

ਸੱਭ ਤੋਂ ਪਹਿਲਾਂ ਭੰਗਾਣੀ ਦਾ ਜੰਗ ਹੋਇਆ ਸੀ. ਇਹ ਜੰਗ ਗੁਰੂ ਸਾਹਿਬ ਜੀ ਤੇ ਪਹਾੜੀ ਰਾਜਿਆਂ ਵਿਚਕਾਰ ਹੋਇਆ ਸੀ. ਪਹਾੜੀ ਰਾਜਿਆਂ ਦਾ ਹੰਕਾਰ ਐਨਾ ਜਿਆਦਾ ਸੀ ਕੇ ਉਹ ਸਿੰਘਾਂ ਉਪਰ ਫੌਜ ਚੜ ਆ ਗਏ ਪਰ ਸਿੰਘਾਂ ਨੇ ਇਹੋ ਜਹੇ ਜ਼ੌਹਰ ਵਿਖਾਏ ਕੇ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ. ਦੂਜੀ ਲੜਾਈ ਸਿੰਘਾਂ ਨੇ ਔਰੰਗਜ਼ੇਬ ਦੀਆਂ ਫੌਜਾਂ ਨਾਲ ਲੜੀ ਸੀ. ਇਸ ਵਿੱਚ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਤੋਂ ਮਦਦ ਮੰਗੀ ਸੀ ਤੇ ਗੁਰੂ ਸਾਹਿਬ ਜੀ ਦੇ ਸਿੰਘਾਂ ਨੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਭਾਜੜਾਂ ਪਵਾ ਦਿੱਤੀਆਂ ਤੇ ਜਿੱਤ ਹਾਸਲ ਕੀਤੀ.

ਉਤਰ ਖਾਲਸਾ ਕਾਲ ਦੀਆਂ ਲੜਾਈਆਂ

ਉੱਤਰ ਖਾਲਸਾ ਕਾਲ, ਜਦੋਂ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਸਾਜ ਦਿੱਤਾ ਸੀ, ਉਸਤੋਂ ਬਾਅਦ ਪਹਿਲੀ ਜੰਗ 1701 ਵਿੱਚ ਸਿੰਘਾਂ ਤੇ ਭੀਮ ਚੰਦ ਨਾਲ ਅਨੰਦਪੁਰ ਸਾਹਿਬ ਜੀ ਵਿਖੇ ਹੋਈ. ਜਿੱਸ ਵਿੱਚ ਸਿੰਘਾਂ ਦੀ ਜਿੱਤ ਹੋਈ. ਦੂਜੀ ਜੰਗ ਨਿਰਮੋਹ ਪਿੰਡ ਵਿੱਚ 1702 ਵਿੱਚ ਹੋਈ. ਉਸਤੋਂ ਬਾਅਦ ਫਿਰ ਹੋਇਆ ਸੀ ਬਸੋਲੀ ਦਾ ਜੰਗ ਜੋ ਕੇ 1702 ਵਿੱਚ ਹੀ ਲੜਿਆ ਗਿਆ ਸੀ ਜੋ ਕੇ ਫਿਰ ਦੁਬਾਰਾ ਭੀਮ ਚੰਦ ਨਾਲ ਹੀ ਹੋਇਆਂ ਸੀ.

1704 ਵਿੱਚ ਅਨੰਦਪੁਰ ਸਾਹਿਬ ਜੀ ਦੀ ਦੂਜੀ ਜੰਗ ਹੋਈ ਸੀ ਜਿਸ ਵਿੱਚ ਪਹਾੜੀ ਰਾਜਿਆਂ ਨੇ ਮੁਗ਼ਲ ਫੋਜਾਂ ਨਾਲ ਮਿਲ ਕੇ ਅਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਘੇਰਾ ਪਾ ਲਿਆ. ਕਈ ਮਹੀਨੇ ਘੇਰਾ ਪਾਈ ਰੱਖਿਆ ਤੇ ਆਖਰ ਜਦੋਂ ਕੋਈ ਹੀਲਾ ਨਾ ਹੋ ਸਕਿਆ ਤਾਂ ਮੁਗ਼ਲ ਤੇ ਪਹਾੜੀ ਰਾਜਿਆਂ ਨੇ ਝੂਠੀਆਂ ਸੌਹਾਂ ਖਾਦੀਆਂ ਤੇ ਕਿਲਾ ਛੱਡਣ ਲਈ ਮਿਨਤਾਂ ਕੀਤੀਆਂ ਤੇ ਗੁਰੂ ਸਾਹਿਬ ਜੀ ਨੇ ਸਿੰਘਾਂ ਦੀ ਬੇਨਤੀ ਨੂੰ ਮੰਨਦਿਆਂ ਕਿਲਾ ਛੱਡ ਦਿੱਤਾ ਪਰ ਉਹ ਰਾਜੇ ਤੇ ਮੁਗ਼ਲ ਮੁੱਕਰ ਜਾਂਦੇ ਹਨ ਤੇ ਫਿਰ ਆਓਂਦੀ ਹੈ ਸਰਸਾ ਨਦੀ ਦੀ ਲੜਾਈ ਤੇ ਸ਼ਾਹੀ ਟਿੱਬੀ ਦੀ ਲੜਾਈ.

ਫਿਰ ਆਓਂਦੀ ਹੈ ਚਮਕੌਰ ਸਾਹਿਬ ਜੀ ਦੀ ਲੜਾਈ. ਜਿਸ ਵਿੱਚ ਕਈ ਸਿੰਘਾਂ ਸਮੇਤ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹੀਦ ਹੋ ਜਾਂਦੇ ਹਨ. ਫਿਰ ਆਓਂਦੀ ਹੈ ਖਿਦਰਾਣੇ ਦੀ ਲੜਾਈ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਬੇਦਾਵਾ ਪਾੜਿਆ ਸੀ. ਇਸ ਤਰਾਂ ਗੁਰੂ ਗੋਬਿੰਦ ਸਿੰਘ ਜੇ ਨੇ ਆਪਣੇ ਜੀਵਨ ਵਿੱਚ 14 ਜੰਗਾਂ ਲੜੀਆਂ ਤੇ ਖਾਲਸੇ ਜੀ ਜਿੱਤ ਹੋਈ.

ਬਹਾਦਰ ਸ਼ਾਹ Bahadur Shah

ਬਹਾਦਰ ਸ਼ਾਹ Bahadur Shah 1 ਜਿਸ ਨੂੰ ਸ਼ਾਹ ਆਲਮ ਵਜੋਂ ਵੀ ਜਾਣਿਆ ਜਾਂਦਾ ਹੈ ਇਹ ਔਰੰਗਜ਼ੇਬ ਦਾ ਮੁੰਡਾ ਸੀ ਜੋ ਕੇ 1707 ਵਿੱਚ ਰਾਜਾ ਬਣਿਆ.

Bahadur shah

ਇਹ ਗੁਰੂ ਗੋਬਿੰਦ ਸਿੰਘਾ ਜੀ ਦਾ ਮੁਰੀਦ ਸੀ. ਇਸਨੇ ਗੁਰੂ ਗੋਬਿੰਦ ਸਿੰਘਾ ਜੀ ਤੋਂ ਰਾਜ ਦਵਾਉਣ ਵਿੱਚ ਮਦਦ ਵੀ ਮੰਗੀ ਸੀ. ਜਦੋਂ Tara Azam ਤੇ ਬਹਾਦਰ ਸ਼ਾਹ ਵਿਚਕਾਰ ਜੰਗ ਲੱਗੀ ਹੋਈ ਸੀ ਤਾਂ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਾਹਿਬ ਜੀ ਤੋਂ ਬਦ੍ਦ ਮੰਗੀ ਸੀ. ਗੁਰੂ ਸਾਹਿਬ ਜੀ ਦੇ ਸਿੰਘਾਂ ਨੇ ਜੰਗ ਵਿੱਚ ਮੁਕਾਬਲਾ ਕੀਤਾ ਤੇ ਬਹਾਦਰ ਸ਼ਾਹ ਜੰਗ ਜਿੱਤ ਗਿਆ ਤੇ ਰਾਜਾ ਬਣ ਗਿਆ. ਗੁਰੂ ਸਾਹਿਬ ਜੀ ਤੋਂ ਬਾਦ ਬਹਾਦਰ ਸ਼ਾਹ ਸਿਖਾਂ ਖਿਲਾਫ ਹੋ ਜਾਂਦਾ ਹੈ.

ਗੁਰੂ ਗੋਬਿੰਦ ਸਿੰਘਾ ਜੀ ਨੇ ਬਾਬਾ ਬੰਦਾ ਸਿੰਘਾ ਬਹਾਦਰ ਨੂੰ ਸਿੱਖ ਕੌਮ ਦੇ ਕਾਤਲਾਂ ਨੂੰ ਖ਼ਤਮ ਕਰਨ ਲਈ ਤੇ ਰਾਜ ਸਥਾਪਤ ਕਰਨ ਲਈ ਭੇਜਿਆ ਤਾਂ ਬਹਾਦੁਰ ਸ਼ਾਹ ਡਰ ਗਿਆ. ਉਸਨੇ ਸਿਖਾਂ ਖਿਲਾਫ ਜਿਹਾਦ ਦਾ ਐਲਾਨ ਕਰ ਦਿੱਤਾ ਸੀ.

ਫਾਰਖਸ਼ੀਅਰ Farrukhsiyar

ਫਾਰਖਸ਼ੀਅਰ: ਜਦੋਂ ਬਹਾਦਰ ਸ਼ਾਹ ਦੀ ਮੌਤ ਹੋ ਜਾਂਦੀ ਹੈ ਤਾਂ ਰਾਜ ਮਿਲਦਾ ਹੈ ਫਾਰਖਸ਼ੀਅਰ ਨੂੰ. ਹੁਣ ਤੱਕ ਜਿੰਨੇ ਵੀ ਮੁਗ਼ਲ ਰਾਜੇ ਹੋਏ ਓਹਨਾ ਦੇ ਪੁੱਤਰਾਂ ਨੂੰ ਹੀ ਗੱਦੀ ਮਿਲੀ ਸੀ. ਪਰ ਫਾਰਖਸ਼ੀਅਰ ਪਹਿਲਾਂ ਮੁਗ਼ਲ ਰਾਜਾ ਸੀ ਜੋ ਕੇ ਬਹਾਦਰ ਸ਼ਾਹ ਦਾ ਭਤੀਜਾ ਲੱਗਦਾ ਸੀ. ਪਹਿਲੀ ਵਾਰ ਪੁੱਤਰ ਨੂੰ ਨਹੀਂ ਸਗੋਂ ਭਤੀਜੇ ਨੂੰ ਗੱਦੀ ਮਿਲਦੀ ਹੈ.

ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕੇ ਫਾਰਖਸ਼ੀਅਰ ਨੇ ਹੀ ਬਾਬਾ ਬੰਦਾ ਸਿੰਘਾ ਬਹਾਦਰ ਨੂੰ ਸ਼ਹੀਦ ਕਰਵਾਇਆ ਸੀ. ਇਸਤੋਂ ਬਾਅਦ ਕਈ ਹੋਰ ਮੁਗ਼ਲ ਰਾਜੇ ਬਣਦੇ ਹਨ. ਪਰ ਓਹਨਾ ਵਿਚਕਾਰ ਰਾਜ ਲੈਣ ਦੀਆਂ ਆਪਸੀ ਲੜਾਈਆਂ ਬਹੁੱਤ ਚੱਲਦੀਆਂ ਹਨ. ਫਿਰ ਅਖੀਰ ਵਿੱਚ ਮੁਗ਼ਲ ਰਾਜਾ ਜੋ ਆਓਂਦਾ ਹੈ ਉਹ ਹੁੰਦਾ ਹੈ ਬਹਾਦਰ ਸ਼ਾਹ ਜ਼ਫਰ ਜਿਸਨੂੰ ਅੰਗ੍ਰੇਜ Burma ਭੇਜ ਦਿੰਦੇ ਹਨ ਤੇ Myanmar ਵਿੱਚ ਉਸਦੀ ਮੌਤ ਹੋ ਜਾਂਦੀਆਂ ਹੈ.

Farukhshiar

ਆਪਾਂ ਅਖੀਰਲੇ ਮੁਗ਼ਲ ਰਾਜੇ ਬਾਰੇ ਅਗਲੇ blog ਵਿੱਚ ਪੜਾਂਗੇ. ਕਿਵੇਂ ਮੁਗ਼ਲ ਰਾਜ ਖ਼ਤਮ ਹੁੰਦਾ ਹੈ ਆਪਾਂ ਇਹ ਵੀ ਅਗਲੇ ਬਲਾਗ ਵਿੱਚ ਜਾਣਾਂਗੇ. ਤੁਸੀਂ ਸਾਡੇ blog ਨੂੰ ਆਪਣੇ ਪਰਿਵਾਰ ਨਾ share ਜਰੂਰ ਕਰੋ ਤੇ ਸਾਨੂੰ comment ਕਰਕੇ ਜਰੂਰ ਦੱਸੋ. ਅਸੀਂ ਪੰਜਾਬੀ ਵਿੱਚ ਹੋਰ topic ਉਪਰ ਵੀ ਲਿੱਖਦੇ ਰਵਾਂਗੇ ਤੇ ਤੋਹਾਡੇ ਸਾਮ੍ਹਣੇ ਲਿਉਂਦੇ ਰਵਾਂਗੇ.

ਗੁਰੂ ਗੋਬਿੰਦ ਸਿੰਘਾ ਜੀ ਦੀ ਸੱਭ ਤੋਂ ਪਹਿਲੀ ਜੰਗ ਕਿਹੜੀ ਸੀ? Guru Gobind Singh Ji’s First Battle?

ਗੁਰੂ ਮਹਾਰਾਜ ਨੇ ਸੱਭ ਤੋਂ ਪਹਿਲਾਂ ਜੰਗ “ਭੰਗਾਣੀ ਦਾ ਜੰਗ” ਲੜਿਆ ਜਿਸ ਵਿੱਚ ਗੁਰੂ ਜੀ ਤੇ ਸਿੰਘਾਂ ਨੇ ਪਹਾੜੀ ਰਾਜਿਆਂ ਨੂੰ ਜੰਗ ਦੇ ਮੈਦਾਨ ਵਿੱਚ ਹਰਾ ਕੇ ਜਿੱਤ ਹਾਸਲ ਕੀਤੀ ਸੀ. Battle of Bhangani was the first battle fought by Guru Gobind Singh Ji and Pahadi Rajas

ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘਾ ਜੀ ਤੋਂ ਮਦਦ ਕਿਉਂ ਮੰਗੀ ਸੀ ? Why Bahadur Shah ask Guru Gobind Singh Ji to help?

ਬਹਾਦਰ ਸ਼ਾਹ ਰਾਜ ਗੱਦੀ ਤੇ ਬੈਠਣਾ ਚਾਓਂਦਾ ਸੀ. ਪਰ ਉਸਦਾ ਭਰਾ ਤਾਰਾ ਆਜ਼ਮ ਉਸ ਨਾਲ ਜੰਗ ਲੜਨ ਲਈ ਆ ਗਿਆ. ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘਾ ਜੀ ਅੱਗੇ ਬੇਨਤੀ ਕੀਤੀ ਤਾਂ ਸਿੰਘਾਂ ਨੇ ਉਸਨੂੰ ਜੰਗ ਦੇ ਮੈਦਾਨ ਵਿੱਚ ਜਿੱਤ ਹਾਸਲ ਕਰਵਾ ਕੇ ਰਾਜ ਦਵਾ ਦਿੱਤਾ ਸੀ. To Defeat Tara Azam in the battle and to set on throne Bahadur Shah requested Guru Gobind Singh ji To help him to win the battle.

ਸੱਭ ਤੋਂ ਆਖਰੀ ਮੁਗ਼ਲ ਰਾਜਾ ਕੌਣ ਸੀ? Who was the Last Mughal Emperor?

ਬਹਾਦਰ ਸ਼ਾਹ ਜ਼ਫਰ ਸੀ ਮੁਗ਼ਲ ਰਾਜ ਦਾ ਆਖਰੀ ਰਾਜਾ ਜਿਸਦੀ ਮੌਤ November 7,1862 ਵਿੱਚ ਹੋ ਜਾਂਦੀ ਹੈ Bahadur Shah Zafar Was the Last Mughal Emperor who was died in November 7, 1862

ਤੁਸੀਂ ਸਾਡੇ ਹੋਰ blog ਪੜਨ ਲਈ ਹੇਠਾਂ ਦਿੱਤੇ ਗਏ link ਤੇ ਕਲਿੱਕ ਕਰ ਸਕਦੇ ਹੋ

https://pbmaple.com/aurangzeb-guru-teg-bahadur-ji/

https://pbmaple.com/painde-khan-guru-hargobind-ji-bidhi-chand-ji-part-9/

https://pbmaple.com/chandrayaan-india-becomes-the-fourth-country-punjabi/

ਆਪਾਂ ਇਸ series ਦੇ ਆਖਰੀ blog ਵਿੱਚ ਪੜਾਂਗੇ ਕੇ ਕਿਵੇਂ ਮੁਗ਼ਲ ਰਾਜ ਨੂੰ ਅੰਗਰੇਜਾਂ ਨੇ ਖ਼ਤਮ ਕੀਤਾ ਸੀ. ਆਪਾਂ ਅਗਲੇ blog ਵਿੱਚ ਗੁਰੂ ਸਾਹਿਬ ਦੇ ਕਾਲ ਤੇ ਓਹਨਾ ਦੇ ਸਮੇਂ ਵਿੱਚ ਕਿਹੜਾ ਰਾਜਾ ਹੋਇਆ ਸੀ ਇਸਦਾ ਇੱਕ conclusion ਵੀ ਕੱਢਾਂਗੇ ਤਾਂਜੋ ਅਸੀਂ ਆਪਣੇ ਇਤਿਹਾਸ ਬਾਰੇ ਜਾਣੂ ਹੋ ਸਕੀਏ.

ਧੰਨਵਾਦ, ਸਤਿ ਸ੍ਰੀ ਅਕਾਲ

LEAVE A REPLY

Please enter your comment!
Please enter your name here