Home ਗਿਆਨ How Airports make money from airlines? | ਏਅਰਪੋਰਟ ਕਿਵੇਂ ਏਅਰਲਾਈਂਸ ਤੋਂ ਕਮਾਉਂਦਾ ਐ ਕਰੋੜਾਂ ?

How Airports make money from airlines? | ਏਅਰਪੋਰਟ ਕਿਵੇਂ ਏਅਰਲਾਈਂਸ ਤੋਂ ਕਮਾਉਂਦਾ ਐ ਕਰੋੜਾਂ ?

0
How Airports make money from airlines? | ਏਅਰਪੋਰਟ ਕਿਵੇਂ ਏਅਰਲਾਈਂਸ ਤੋਂ ਕਮਾਉਂਦਾ ਐ ਕਰੋੜਾਂ ?
using Bing

ਕਮਾਉਂਦਾ ਤੇ ਸੋਚੀਦਾ ਕੇ ਅਸੀਂ ਤਾਂ ਜਹਾਜ ਵਾਲਿਆਂ ਨੂੰ ਪੈਸੇ ਦਿਨੇ ਆਂ ਤੇ ਫਿਰ ਇਹ ਏਅਰਪੋਰਟ ਕਿਵੇਂ ਏਨਾ ਸੋਹਣਾ ਤੇ ਐਨੇ ਪੈਸੇ ਕਿਵੇਂ ਬਣਾਈ ਜਾਂਦਾ? ਜਹਾਜ ਤਾਂ ਏਅਰਲਾਈਂਸ ਕੰਪਨੀਆਂ ਦੇ ਹੁੰਦੇ ਆ ਤੇ ਓਹੀ ਸੱਭ ਪੈਸੇ ਲੈਂਦੇ ਆ ਤੇ ਓਹੀ ਆਪਣੇ ਜਹਾਜਾਂ ਨੂੰ ਚਲੌਂਦੇ ਆ | ਐਰਲਾਈਨ ਤਾਂ ਸਾਡੇ ਤੋਂ ਟਿਕੱਟ ਦੇ ਪੈਸੇ ਲੈਂਦੀ ਆ ਪਰ ਏਅਰਪੋਰਟ ਤਾਂ ਸਾਡੇ ਤੋਂ ਕੋਈ ਪੈਸਾ ਨਈ ਲੈਂਦਾ ਪੱਰ ਫਿਰ ਇੱਸ ਨੂੰ ਬਨੌਣ ਵਾਲੇ ਐਨੇ ਕਰੋੜਾਂ ਪਤੀ ਕਿਵੇਂ ਬਣੇ ਬੈਠੇ ਆ? ਆਓ ਜਾਣਦੇ ਆਂ ਕੇ ਕਿਵੇਂ ਇਨ੍ਹਾਂ ਮਾਲਕਾਂ ਨੂੰ ਐਨਾ ਪੈਸਾ ਬਣਦਾ?

ਸਾਨੂੰ ਏਅਰਪੋਰਟ ਤੇ ਕੋਈ ਪੈਸਾ ਨਈ ਭਰਨਾ ਪੈਂਦਾ | ਹੁੰਦਾ ਇਓਂ ਆ ਕੇ ਜੇੜੇ ਪੈਸੇ ਅਸੀਂ ਏਅਰਲਾਈਂਸ ਕੰਪਨੀਆਂ ਨੂੰ ਦਿੰਦੇ ਆ ਉਸ ਵਿੱਚੋਂ ਕੁੱਝ ਹਿੱਸਾ ਏਅਰਪੋਰਟ ਵਾਲਿਆਂ ਦਾ ਹੁੰਦਾ | ਜਿਦੇ ਵਿੱਚ ਓਹ ਸਕਿਉਰਿਟੀ ਲਈ, ਸਿਟਿੰਗ ਆਰੇਜਮੈਂਟ, ਵਾਈਫਾਈ ਚਾਰਜਿਜ਼, ਏਅਰਪੋਰਟ ਦੀ ਦੇਖ ਭਾਲ, ਪਾਣੀ ਤੇ ਐਲੇਕ੍ਟਰੀਸਿਟੀ ਦੇ ਨਾਮ ਤੋਂ ਪੈਸਾ ਲੈਂਦਾ ਹੈ | ਬਾਕੀ ਦਾ ਪੈਸਾ ਏਅਰਪੋਰਟ ਏਅਰਲਾਈਂਸ ਵਾਲਿਆਂ ਦੇ ਜਹਾਜਾਂ ਤੋਂ ਵੀ ਲੈਂਦਾ | ਆਓ ਵੇਖੀਏ ਸਾਡੇ ਤੋਂ ਕਿਵੇਂ ਕਮਾਉਂਦਾ ਤੇ ਏਅਰਲਾਈਂਸ ਤੋਂ ਕਿਵੇਂ?

ਲੈਂਡਿੰਗ ਫੀਸ :

ਜੀ ਹਾਂ , ਲੈਂਡਿੰਗ ਫੀਸ | ਏਅਰਪੋਰਟ ਹਰ ਇਕ ਜਹਾਜ ਤੋਂ ਲੈਂਡਿੰਗ ਫੀਸ ਲੈਂਦਾ | ਇਹ ਫੀਸ ਓਹ ਜਹਾਜ ਦੀ ਕੰਪਨੀ ਤੋਂ ਵਸੂਲਦਾ | ਹਰ ਏਅਰਲਾਈਂਸ ਕੰਪਨੀ ਨੂੰ ਆਪਣਾ ਜਹਾਜ ਲੈਂਡ ਕਰਵਾਓਣ ਤੇ ਫੀਸ ਦੇਣੀ ਪੈਂਦੀ ਆ | ਤੇ ਇਹ ਇਕ ਸਮਾਨ ਨਈ ਹੁੰਦੀ | ਇਹ ਹਰ ਜਹਾਜ ਲਈ ਵੱਖਰੀ ਹੁੰਦੀ ਆ | ਇਹ ਪੈਸਾ ਓਹ ਜਹਾਜ਼ ਦੇ ਭਾਰ, ਜਹਾਜ਼ ਦੇ ਆਕਾਰ ਮਤਲੱਬ ਓਦ੍ਹਾ ਸਾਈਜ਼ ਕਿਡਾ ਤੇ ਓਸ ਵਿੱਚ ਕਿੰਨੀਆਂ ਸਵਾਰੀਆਂ ਬਹਿ ਸਕਦੀਆਂ ਇਹ ਸਭ ਮਿਲਾ ਕੇ ਲੈਂਦਾ |

ਇਹ ਪੈਸਾ ਏਅਰਲਾਈਂਸ ਆਪਣੇ ਪੱਲਿਓਂ ਨਹੀਂ ਬਲਕਿ ਟਿਕੱਟ ਵਿੱਚੋਂ ਸਾਡੇ ਕੋਲੋਂ ਲੈਂਦੀ ਆ | ਤਾਹੀਂ ਤਾਂ ਇੱਹ ਟਿੱਕਟਾਂ ਐਨੀਆਂ ਮਹਿੰਗੀਆਂ ਹੁੰਦੀਆਂ | ਆਪਾਂ ਜਾਣਾ ਵੀ ਏਅਰਪੋਰਟ ਦੇ ਉਪਰੋਂ ਆ ਤੇ ਆਉਣਾ ਵੀ ਓਸ ਉਪਰ ਹੀ ਆ | ਇਸ ਲਈ ਏਅਰਪੋਰਟ ਵਾਲੇ ਜਹਾਜ਼ ਵਿੱਚ ਕਿੰਨੀਆਂ ਸਵਾਰੀਆਂ ਬੈਹ ਸੱਕਦੀਆਂ ਨੇ ਕਿੰਨਾ ਭਾਰ ਤੇ ਕਿੰਨਾ ਵੱਡਾ ਜਹਾਜ਼ ਆ ਇਹ ਸਭ ਲਾ ਕੇ ਵਸੂਲਦੀਆਂ |

ਪਾਰਕਿੰਗ ਫੀਸ:

ਹੁਣ ਜਹਾਜ਼ ਲੈਂਡ ਤਾਂ ਹੋਗਿਆ ਓਹ ਸਵਾਰੀਆਂ ਲਾਹੁਣ ਲਈ ਤੇ ਸਵਾਰੀਆਂ ਚੱਕਣ ਲਈ ਪਾਰਕ ਵੀ ਕਰਨਾ ਪਊਗਾ | ਇਸੇ ਪਾਰਕਿੰਗ ਲਈ ਏਅਰਪੋਰਟ ਵਾਲੇ ਏਅਰਲਾਈਂਸ ਕੰਪਨੀਆਂ ਤੋਂ ਪੈਸੇ ਲੈਂਦੇ ਆ | ਓਵੇ ਜਿਵੇਂ ਆਪਾਂ ਕਿੱਤੇ ਸਕੂਟੱਰ ਯਾ ਕਾਰ ਪਾਰਕ ਕਰਨ ਲੱਗੀਆਂ ਦਿੰਦੇ ਆਂ | ਓਦਾਂ ਕੁੱਝ ਟੈਮ ਲਈ ਪਾਰਕਿੰਗ ਫ੍ਰੀ ਆ ਪੱਰ ਓਸ ਸਮੇਂ ਤੋਂ ਟੱਪ ਜਾਣ ਤੇ ਇਹ ਜਹਾਜ ਤੋਂ ਘੰਟੇ ਦੇ ਹਿੱਸਾਬ ਨਾਲ ਪੈਸੇ ਲੈਂਦੇ ਆ | ਵੈਸੇ ਤਾਂ ਹਰ ਜਹਾਜ਼ ਅੱਡੇ ਦੀ ਵੱਖਰੀ ਪਾਰਕਿੰਗ ਆ ਪੱਰ ਸਰਕਾਰੀ ਅੱਡਿਆਂ ਤੇ ਇਹ ਤਕਰੀਬਨ 2 ਘੰਟੇ ਫ੍ਰੀ ਪਾਰਕਿੰਗ ਦਿੰਦੇ ਆ|

ਕਈ ਵਾਰੀ ਅਸੀਂ ਵੇਖਦੇ ਆ ਕੇ ਜਹਾਜ਼ ਲੈਂਡ ਕਰਨ ਤੋਂ ਬਾਅਦ ਸਵਾਰੀਆਂ ਜਲਦੀ ਜਲਦੀ ਲਾਹ ਕੇ ਤੇ ਦੁਸਰੇ ਪਾਸੇ ਤੋਂ ਸਵਾਰੀਆਂ ਚੱਕ ਕੇ ਦੁਬਾਰਾ ਉਡਾਣ ਭੱਰ ਲੈਂਦਾ | ਇਹ ਸੱਭ ਆਪਣੀ ਪਾਰਕਿੰਗ ਫੀ ਬਚਾਊਂ ਵਾਸਤੇ ਏਨਾ ਤੇਜ ਕੰਮ ਕੀਤਾ ਜਾਂਦਾ | ਬਾਕੀ ਕਈ ਜਹਾਜ਼ ਸਾਰੀਆਂ ਰਾਤ ਖੜੇ ਰੇਂਦੇ ਆ ਓਹਨਾ ਨੂੰ ਵੱਖਰਾ ਭਰਨਾ ਪੈਂਦਾ | ਇਹ ਪਾਰਕਿੰਗ ਫੀਸ ਏਅਰਪੋਰਟ ਦੀ ਲੋਕੇਸ਼ਨ, ਜਹਾਜ ਦੇ ਸਾਈਜ਼, ਕਿਨੀ ਕ ਦੇਰ ਓਹ ਜਹਾਜ ਖੜਾ ਰਹਿੰਦਾ ਵੇਖ ਕੇ ਵਸੂਲਿਆ ਜਾਂਦਾ |

ਪਸੇਂਜਰ ਸਰਵਿਸ ਫੀਸ:

ਇਸਦਾ ਮਤਲੱਬ ਆ ਕਿ ਪੈਸੇੰਜਰ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਲਈ ਵੀ ਇਹ ਕੰਪਨੀਆਂ ਤੋਂ ਪੈਸੇ ਲਏ ਜਾਂਦੇ ਆ |

ਜਿਵੇਂ ਕੇ ਬਿੱਜਲੀ ਦੀ ਸਹੂਲਤ, ਸਕਿਉਰਿਟੀ ਦੀ, ਟਾਇਲਟ ਦੀ ਸਹੁਲੱਤ,ਪਾਣੀ ਦੀ ਸਹੁਲੱਤ, ਬੈਠਣ ਦੀ, ਖਾਣ ਦੀ, ਸਫਾਈ ਦੀ ਸਹੂਲਤ | ਹਰ ਓਹ ਸਹੂਲਤ ਦੇ ਪੈਸੇ ਲਏ ਜਾਂਦੇ ਆ ਸਹੂਲਤ ਅਸੀਂ ਏਅਰਪੋਰਟ ਤੇ ਜਾਕੇ ਮਾਣਦੇ ਹਾਂ ਤੇ ਅਸੀਂ ਆਪਣੀ ਟਿਕੱਟ ਵਿੱਚ ਵੀ ਵੇਖ ਸਕਦੇ ਹਾਂ | ਇਹ ਪੈਸਾ ਏਅਰਲਾਈਂਸ ਕੰਪਨੀਆਂ ਸਾਡੀਆਂ ਟਿੱਕਟਾਂ ਵਿੱਚੋਂ ਸਾਡੇ ਕੋਲੋਂ ਵਸੂਲ ਲੈਂਦੀਆਂ ਨੇ ਤੇ ਅੱਗੇ ਐਰਪੋਰਤ ਨੂੰ ਦੇ ਦਿੰਦੀ ਨੇ |

ਸਕਿਉਰਿਟੀ ਫੀਸ:

ਏਅਰਪੋਰਟ ਵਾਲੇ ਜਜ਼ ਦੀ ਆਵਦੀ ਸਕਿਉਰਿਟੀ ਦੀ ਵੀ ਫੀਸ ਲੈਂਦੇ ਆ | ਕਿਉਂਕਿ ਜਦੋਂ ਜਹਾਜ਼ ਨੂੰ ਪਾਰਕ ਕਰਨਾ ਤਾਂ ਜਹਾਜ਼ ਦੀ ਸਕਿਉਰਿਟੀ ਤੇ ਨਿਗਰਾਨੀ ਦੀ ਜਿੰਮੇਵਾਰੀ ਏਅਰਪੋਰਟ ਦੀ ਹੀ ਬਣਦੀ ਆ | ਜਹਾਜ ਵਾਸਤੇ ਸੀਸੀ ਟੀਵੀ ਕੈਮਰੇ ਲਾਉਣੇ, ਸਕਿਉਰਿਟੀ ਗਾਰਡ ਲਾਉਣੇ ਤਾਂ ਜੋ ਕੋਈ ਗ਼ਲਤ ਬੰਦਾ ਜਹਾਜ ਨਾਲ ਛੇੜ ਖਾਨੀ ਨਾ ਕੱਰ ਸਕੇ | ਇਸ ਦੇ ਨਾਲ ਨਾਲ ਇਹ ਪੈਸੇੰਜਰਾਂ ਦੀ ਸਕਿਉਰਿਟੀ ਦੇ ਵੀ ਪੈਸੇ ਵਸੂਲ ਕਰਦੇ ਆ | ਯਾਤਰੀਆਂ ਦੀ ਸਕਿਉਰਿਟੀ, ਓਨਾ ਦੀ ਚੈਕਿੰਗ, ਏਅਰਪੋਰਟ ਤੇ ਕੋਈ ਝਗੜਾ ਨਾ ਹੋਵੇ ਤੇ ਕੋਈ ਇੱਲਲੀਗਲ ਤੌਰ ਤੇ ਹਰਕੱਤ ਨਾ ਹੋਵੇ | ਇਹ ਸਾਰੇ ਪੈਸੇ ਏਅਰਪੋਰਟ ਏਅਰਲਾਈਂਸ ਕੰਪਨੀਆਂ ਤੋਂ ਵਸੂਲਦਾ ਹੈ |

ਮਸ਼ਹੂਰੀਆਂ:

ਏਅਰਪੋਰਟ ਕਾਫੀ ਸਾਰਾ ਪੈਸਾ ਤਾਂ ਮਸ਼ਹੂਰੀਆਂ ਤੋਂ ਕਮਾ ਜਾਂਦਾ | ਆਪਾਂ ਜਗਾਹ ਜਗਾਹ ਇਹ ਬੈਨਰ ਲੱਗੇ ਵੇਖਦੇ ਆ | ਕਈ ਵਾਰੀ ਇਹ ਬੈਨਰ ਏਅਰਪੋਰਟ ਤੋਂ ਕੁੱਝ ਚਿਰ ਪਹਿਲਾਂ ਈ ਸ਼ੁਰੂ ਹੋ ਜਾਂਦੇ ਆ | ਬਾਹਰ ਵਾਲੇ ਬੈਨਰਾਂ ਦਾ ਵੱਖਰਾ ਪੈਸਾ ਲੱਗਦਾ ਤੇ ਜੋ ਅੰਦਰ ਹੁੰਦੇ ਆ ਓਨਾਦਾ ਦਾ ਵੱਖਰਾ ਵਸੂਲ ਕੀਤਾ ਜਾਂਦਾ | ਜਿਨ੍ਹਾਂ ਵੱਡਾ ਬੈਨਰ ਤੇ ਜਿਨਿ ਭੀੜ ਵਾਲੀ ਥਾਂ ਤੇ ਲਾਇਆ ਜਾਊਗਾ ਓਨਾ ਈ ਜਾਂਦਾ ਪੈਸਾ ਵਸੂਲ ਕੀਤਾ ਜਾਂਦਾ |

ਦੁਕਾਨਾਂ:

ਏਅਰਪੋਰਟ ਤੇ ਜੋ ਦੁਕਾਨਾਂ ਸਾਨੂੰ ਮਿਲਦੀ ਹਨ ਓਨਾ ਤੋਂ ਵੀ ਬਫਾਤ ਸਾਰਾ ਪੈਸਾ ਵਸੂਲਦਾ | ਇਹ ਪੈਸਾ ਹਫਤਾ ਵਾਰੀ ਆਂ ਮਹੀਨਾ ਵਾਰੀ ਤੇ ਲਿਆ ਜਾਂਦਾ | ਜਦੋ ਵੀ ਅਸੀ ਕੋਈ ਚੀਜ਼ ਖਰੀਦ ਦੇ ਹਾਂ ਇਕ ਤਾਂ ਓਹ ਮਹਿੰਗੀ ਹੁੰਦੇ ਹੈ ਤੇ ਓਹ ਵਿੱਚ ਜਦੋ ਤੁਸੀਂ ਧਿਆਨ ਨਾਲ ਬਿੱਲ ਵੇਖੋਂਗੇ ਤਾਂ ਓਸ ਵਿੱਚ ਏਅਰਪੋਰਟ ਤੇ ਚਾਰਜ ਵੀ ਪਾਏ ਹੁੰਦੇ ਹਨ | 30% ਪੈਸਾ ਤਾਂ ਏਅਰਪੋਰਟ ਵਾਲੇ ਏਨਾ ਦੁਕਾਨਾਂ ਤੋਂ ਹੀ ਬਣਾ ਜਾਂਦੇ ਹਨ |

ਹੋਰ ਕਈ ਤਰੀਕੇ ਹੁੰਦੇ ਆ ਜਿਨਾਂ ਤੋਂ ਏਅਰਪੋਰਟ ਪੈਸੇ ਬਨੋੰਦਾ | ਇਹ ਏਅਰਪੋਰਟ ਸਿੱਧਾ ਸਿੱਧਾ ਯਾਤਰੀਆਂ ਤੋਂ ਕਮੋਂਦਾ| ਸਾਨੂੰ ਏਅਰਪੋਰਟ ਤੇ ਜਾਕੇ ਪਾਰਕਿੰਗ ਦੇ ਪੈਸੇ ਭਰਨੇ ਪੈਂਦੇ ਆ | ਸਾਨੂੰ ਕਈ ਵਾਰੀ ਆਪਣਾ ਬੈਗ ਰੱਖਣ ਲਈ ਟਰਾਲੀ ਦੇ ਪੈਸੇ ਦੇਣੇ ਪੈਂਦੇ ਆ | ਬੈਗ ਨੂੰ ਕਈ ਵਾਰ ਅਸੀਂ ਪੈਕ ਕਰਵੋਂਦੇ ਆ ਜਿਸਦੀ ਕੀਮੱਤ ਬਾਹਰ ਨਾਲੋਂ ਵੱਧ ਹੁੰਦੀ ਆ ਏਹ ਵੀ ਏਅਰਪੋਰਟ ਦੇ ਖਾਤੇ ਵਿੱਚ ਜਾਂਦੀ ਆ | ਆਪਾਂ ਨੂੰ ਖਾਣ ਵਾਲੀਆਂ ਚੀਜ਼ਾਂ ਬੋਹਤ ਮਹਿੰਗੇ ਭਾਅ ਦਿੱਤੀਆਂ ਜਾਂਦੀਆਂ | ਉਸਦਾ ਕਾਰਨ ਇਹੋ ਆ ਕਿ ਓਸ ਵਿੱਚ ਏਅਰਪੋਰਟ ਨੇ ਆਪਣੀ ਫੀਸ ਵਸੂਲਣੀ ਹੁੰਦੀ ਆ |

ਇਹ ਆਰਟੀਕਲ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਉ | ਸਾਡੇ ਲਈ ਕੋਈ ਸੁਝਾਅ ਹੋਵੇ ਤਾਂ ਸਾਨੂੰ ਜਰੂਰ ਲਿਖਿਓ |

ਇਸੇ ਤਰਾਂ ਦੀਆਂ ਹੋਰ ਗੱਲਾਂ ਤੋਹਾਡੇ ਸਾਮਣੇ ਲੈਕੇ ਆਓਂਦੇ ਰਵਾਂਗੇ |
ਧੰਨਵਾਦ, ਸਤਿ ਸ੍ਰੀ ਅਕਾਲ |

LEAVE A REPLY

Please enter your comment!
Please enter your name here