Home ਇਤਿਹਾਸ Humayun, 2nd Mughal Emperor | ਹੁਮਾਯੂੰ ਜਦੋਂ ਗੁਰੂ ਅੰਗਦ ਦੇਵ ਜੀ ਨੇ ਹੁਮਾਯੂੰ ਦਾ ਹੰਕਾਰ ਤੋੜਿਆ ? Part-2

Humayun, 2nd Mughal Emperor | ਹੁਮਾਯੂੰ ਜਦੋਂ ਗੁਰੂ ਅੰਗਦ ਦੇਵ ਜੀ ਨੇ ਹੁਮਾਯੂੰ ਦਾ ਹੰਕਾਰ ਤੋੜਿਆ ? Part-2

0
Humayun, 2nd Mughal Emperor | ਹੁਮਾਯੂੰ ਜਦੋਂ ਗੁਰੂ ਅੰਗਦ ਦੇਵ ਜੀ ਨੇ ਹੁਮਾਯੂੰ ਦਾ ਹੰਕਾਰ ਤੋੜਿਆ ? Part-2

ਆਪਾਂ ਇਹਨਾਂ ਬਲੋਗ/Blog ਵਿਚ ਪੜ ਰਹੇ ਹਾਂ ਕੇ ਗੁਰੂ ਸਾਹਿਬਾਂ ਦੇ ਸਮੇਂ ਵਿੱਚ ਮੁਗ਼ਲ ਰਾਜੇ ਕਿਵੇਂ ਦੇ ਸਨ? ਕਿਵੇਂ ਉਹਨਾਂ ਦੀ ਮੁਲਾਕਾਤ ਗੁਰੂ ਜੀ ਨਾਲ ਹੋਈ ਤੇ ਓਹਨਾ ਨੇ ਹਿੰਦੋਸਤਾਨ ਤੇ ਕਿੱਦਾਂ ਦਾ ਰਾਜ ਕੀਤਾ ? ਆਓ ਆਪਾਂ ਜਾਣੀਏ ਕੇ ਗੁਰੂ ਕਾਲ ਸਮੇਂ ਹੁਮਾਯੂੰ/Humayun ਕਿਵੇਂ ਦਾ ਰਾਜਾ ਸੀ ਤੇ ਉਹ ਗੁਰੂ ਅੰਗਦ ਦੇਵ ਜੀ ਨੂੰ ਕਿਉਂ ਮਿਲਣ ਲਈ ਗਿਆ ਸੀ?

ਕੌਣ ਸੀ ਹੁਮਾਯੂੰ/Humayun ?

ਇਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਦਾ ਰਾਜਾ ਸੀ | ਜਦੋ ਬਾਬਰ ਦੀ ਮੌਤ ਹੋਈ ਸੀ ਤਾਂ ਉਸਤੋਂ ਅਗਲਾ ਰਾਜਾ ਸੀ ਹੁਮਾਯੂੰ | ਇਹ ਬਾਬਰ ਦੇ ਚਾਰ ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਪੁੱਤਰ ਸੀ ਜਿਸ ਨੂੰ ਰਾਜ ਗੱਦੀ ਮਿਲੀ ਸੀ | ਇਸਦਾ ਪੂਰਾ ਨਾਂ Mirza Nasir-ud-Din Muhammad(1508) ਸੀ | ਇਸਨੇ 1530 ਤੋਂ 1540 ਤੱਕ ਰਾਜ ਕੀਤਾ ਪਰ ਓਦੋਂ ਇਸਨੂੰ ਜੰਗ ਵਿੱਚ ਜੁਜਨ ਦਾ ਐਨਾ ਤਜੁਰਬਾ ਨਹੀਂ ਸੀ ਤੇ ਇੱਕ ਜੰਗ ਵਿੱਚੋਂ ਹਾਰਨ ਕਰਕੇ ਇਸਨੇ 1555 ਵਿੱਚ ਫਿਰ ਤੋਂ ਆਪਣਾ ਰਾਜ ਕਾਇਮ ਕੀਤਾ | ਹੁਮਾਯੂੰ ਦਾ ਰਾਜ Eastern Afghanistan, Pakistan, Northern India, and Bangladesh ਤੱਕ ਸੀ ਤੇ 1556 ਵਿੱਚ ਇਸਦੀ ਮੌਤ ਤੱਕ ਰਾਜ ਤਕਰੀਬਨ 1 ਮਿਲੀਅਨ ਸੁਕੇਅਰ ਕਿਲੋਮੀਟਰ(1,000,000 square Km) ਤੱਕ ਫੈਲ ਚੁੱਕਾ ਸੀ |

ਹੁਮਾਯੂੰ ਨੂੰ ਕਿਸਤੋਂ ਹਾਰ ਮਿਲੀ ?

ਜਦੋਂ ਬਾਬਰ ਦੀ ਮੌਤ ਹੋਈ ਸੀ ਤਾਂ ਹੁਮਾਯੂੰ ਨੂੰ ਰਾਜ ਤਾਂ ਮਿਲਿਆ ਪਰ ਨਾ ਤਾਂ ਇਹ ਰਾਜ ਪੈਸਿਆਂ ਵੱਲੋਂ ਤਗੜਾ ਸੀ ਤੇ ਨਾਹੀਂ ਇਸ ਰਾਜ ਵਿੱਚ ਹੁਮਾਯੂੰ ਦਾ ਕੰਟਰੋਲ ਸੀ ਜਿਸ ਕਰਨ ਇਸਨੂੰ ਹਾਰ ਦਾ ਮੂੰਹ ਵੇਖਣਾ ਪਿਆ | ਇਹ ਲੜਾਈ ਸੀ ਹੁਮਾਯੂੰ/Humayun ਤੇ ਸ਼ੇਰ-ਸ਼ਾ-ਸੂਰੀ/Sher-Shah-Suri ਵਿਚਕਾਰ | ਇਹ ਜੰਗ 26 June 1539 ਨੂੰ ਚੌਸਾ/Chausa ਜਿਹੜਾ ਕਿ ਬਿਹਾਰ/Bihar ਵਿੱਚ ਹੈ, ਲੜੀ ਗਈ ਸੀ | ਜੰਗ ਦੋਹਾ ਪਾਸਿਓਂ ਕਾਫੀ ਤਗੜੀ ਸੀ ਪਰ ਕਿਹਾ ਜਾਂਦਾ ਹੈ ਕੇ ਸ਼ੇਰ-ਸ਼ਾ-ਸੂਰੀ ਨੂੰ ਮੁਗ਼ਲਾਂ ਦੀ ਕਮਜ਼ੋਰੀਆਂ ਦਾ ਪਤਾ ਸੀ ਤੇ ਉਸਨੇ ਇਹਨਾਂ ਦਾ ਫਾਇਦਾ ਚੁੱਕ ਲਿਆ ਤੇ ਹੁਮਾਯੂੰ ਨੂੰ ਹਰਾ ਦਿੱਤਾ | ਹੁਮਾਯੂੰ ਜੰਗ ਦੇ ਮੈਦਾਨ ਵਿੱਚੋਂ ਭੱਜ ਨਿਕਲਿਆ |

ਗੁਰੂ ਅੰਗਦ ਦੇਵ ਜੀ ਸੇ ਸਾਹਮਣੇ ਕਿਉਂ ਹੋਇਆ ਸੀ ਸ਼ਰਮਿੰਦਾ?

ਹਾਰ ਦਾ ਮੂੰਹ ਵੇਖ ਕੇ ਹਮਾਯੂੰ ਜਦੋਂ ਆਗਰੇ ਤੋਂ ਲਾਹੌਰ ਵਾਪਸ ਜਾ ਰਿਹਾ ਸੀ ਤਾਂ ਉਸਨੂੰ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਬਚਨ ਯਾਦ ਆਏ ਤੇ ਉਸਨੇ ਆਪਣੇ ਵਜ਼ੀਰਾਂ ਨੂੰ ਉਹਨਾਂ ਬਾਰੇ ਪੁੱਛਿਆਂ | ਵਜ਼ੀਰਾਂ ਨੇ ਦੱਸਿਆ ਕੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਗੁਰੂ ਅੰਗਦ ਦੇਵ ਜੀ ਵਿਰਾਜਮਾਨ ਹਨ ਅਤੇ ਉਹ ਬਿਆਸ ਨਦੀ ਦੇ ਕੋਲ ਖਡੂਰ ਪਿੰਡ ਕੋਲ ਹਨ | ਇਹ ਸੁਣ ਕੇ ਉਹ ਪੰਜਾਬ ਵਿੱਚ ਗੁਰੂ ਜੀ ਕੋਲ ਪੌਂਚਿਆ | ਗੁਰੂ ਜੀ ਉਸ ਸਮੇਂ ਬਚਿਆ ਨੂੰ ਆਪ ਪੜਾ ਰਹੇ ਸਨ | ਉਹ ਗੁਰੂ ਜੀ ਕੋਲੋਂ ਪੁੱਛਣਾ ਚਾਉਂਦਾ ਸੀ ਕੇ ਬਚਣਾ ਅਨੁਸਾਰ ਤੁਸੀਂ 7 ਪੁਸ਼ਤਾਂ ਦਾ ਰਾਜ ਕਿਹਾ ਸੀ ਪੱਰ ਮੈ ਤਾਂ ਹਲੇ ਦੂਜੀ ਪੀਹੜੀ ਹਾਂ |

ਗੁਰੂ ਸਾਹਿਬ ਬੱਚਿਆਂ ਨੂੰ ਪੜਾਉਣ ਵਿੱਚ ਮਗਨ ਰਹੇ ਤੇ ਇਸ ਵੱਲ ਧਿਆਨ ਨਾ ਦਿੱਤਾ | ਇਹ ਕਾਫੀ ਦੇਰ ਖੜਾ ਵੇਖਦਾ ਰਿਹਾ ਤੇ ਆਪਣਾ ਨਿਰਾਦਰ ਵੇਖ ਕੇ ਗੁਸੇ ਵਿੱਚ ਆਕੇ ਮਿਆਨ ਨੂੰ ਹੱਥ ਪਾ ਲਿਆ | ਇਹ ਵੇਖ ਕੇ ਗੁਰੂ ਜੀ ਨੇ ਕਿਹਾ “ਇਹ ਤਲਵਾਰ ਓਦੋਂ ਕਿਥੇ ਸੀ ਜਦੋਂ ਤੂੰ ਸ਼ੇਰ-ਸ਼ਾ-ਸੂਰੀ ਕੋਲੋਂ ਭੱਜ ਰਿਹਾ ਸੀ ਹੁਣ ਤੂੰ ਇਹ ਤਲਵਾਰ ਫ਼ਕੀਰਾਂ ਉੱਪਰ ਚਲਾ ਕੇ ਬਹਾਦਰੀ ਵਿਖਾ ਰਿਹਾ ਹੈ? ” ਇਹ ਸੁਣ ਕੇ ਉਹ ਬਹੁਤ ਸ਼ਰਮਿੰਦਾ ਹੋਇਆ ਤੇ ਗੁਰੂ ਜੀ ਕੋਲੋਂ ਮੋਆਫੀ ਮੰਗੀ ਤੇ ਅਰਜ਼ ਕੇਤੀ ਕੇ ਸਾਡਾ ਰਾਜ ਕਿਉਂ ਖੱਤਮ ਹੋਗਿਆ ਤੁਸੀਂ ਤਾਂ 7 ਪੁਛਟਾਂ ਦਾ ਰਾਜ ਕਿਹਾ ਸੀ | ਗੁਰੂ ਜੀ ਨੇ ਕਿਹਾ ਕੇ ਰਾਜ ਤਾਂਹੀ ਰਹੇਗਾ ਜੇ ਪਰਜਾ ਤੇ ਜ਼ੁਲਮ ਨਹੀਂ ਕਰੇਂਗਾ | ਇਹ ਸੁਣ ਕੇ ਉਹ ਇਰਾਨ ਚਲਾ ਗਿਆ ਤੇ 1555 ਵਿੱਚ ਫਿਰ ਤੋਂ ਹਿੰਸਦੋਸ੍ਤਾਨ ਤੇ ਮੁਗ਼ਲ ਰਾਜ ਕਾਇਮ ਕਰ ਲਿਆ |

ਇਸਤੋਂ ਅਗਲਾ ਬਾਦਸ਼ਾ ਬਣਦਾ ਹੈ ਅਕਬਰ/Akbar | ਆਓ ਅਸੀਂ ਅਗਲੇ Blog ਵਿੱਚ ਪੜਾਂਗੇ ਕੇ ਅਕਬਰ ਕਿਵੇਂ ਦਾ ਰਾਜਾ ਸੀ ਤੇ ਗੁਰੂ ਘਰ ਨਾਲ ਉਸਦਾ ਕਿਵੇਂ ਦਾ ਵਰਤਾਰਾ ਸੀ |

ਇਸ ਬਲਾਗ ਨੂੰ Share ਕਰੋ ਤਾਂਜੋ ਅਸੀਂ ਆਪ ਵੀ ਪੜੀਏ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਈਏ|

ਧੰਨਵਾਦ ਜੀ |

LEAVE A REPLY

Please enter your comment!
Please enter your name here