Home ਇਤਿਹਾਸ Martyrdom of Guru Arjan Dev Ji | ਕਿਹੜੇ ਕਾਰਨਾਂ ਕਰਕੇ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ? Part-6

Martyrdom of Guru Arjan Dev Ji | ਕਿਹੜੇ ਕਾਰਨਾਂ ਕਰਕੇ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ? Part-6

0
Martyrdom of Guru Arjan Dev Ji | ਕਿਹੜੇ ਕਾਰਨਾਂ ਕਰਕੇ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ? Part-6

ਆਪਾਂ ਪਿਛਲੇ ਬਲਾਗ ਵਿੱਚ ਪੜਿਆ ਸੀ ਕੇ ਗੁਰੂ ਅਰਜਨ ਦੇਵ ਜੀ ਸਮੇ ਕੌਣ ਕੌਣ ਸੀ ਗੁਰੂ ਘਰ ਦਾ ਵਿਰੋਧੀ | ਕਿਉਂ ਨਹੀਂ ਸਨ ਚਾਓਂਦੇ ਗੁਰੂ ਘਰ ਦੀ ਵਡਿਆਈ ਸੁਣਨਾਂ? ਇਸ ਬਲਾਗ ਵਿੱਚ ਆਪਾਂ ਓਹਨਾ ਕਾਰਨਾਂ ਬਾਰੇ ਪੜਾਂਗੇ ਜਿਹਨਾਂ ਕਰਕੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ |

ਅਕਬਰ ਦੀ ਮੌਤ October 1605 ਨੂੰ ਹੋ ਜਾਂਦੀ ਹੈ ਤੇ ਉਦੇ ਹਫਤੇ ਬਾਅਦ ਹੀ ਜਹਾਂਗੀਰ ਰਾਜ ਗੱਦੀ ਤੇ ਬਹਿ ਜਾਂਦਾ ਹੈ | ਗੁਰੂ ਸਾਹਿਬ ਜੀ ਦੀ ਸ਼ਹੀਦੀ 30 May 1606 , 8 ਕ ਮਹੀਨਿਆਂ ਬਾਅਦ ਹੀ ਹੋ ਜਾਂਦੇ ਹੈ | ਅਸਲ ਵਿੱਚ ਇਹ ਸੱਭ ਕਾਰਨ ਕੱਠੇ ਹੁੰਦੇ ਗਏ ਤੇ ਅਖੀਰ ਇਹਨਾਂ ਸੱਭ ਦਾ ਬਹਾਨਾ ਲਾ ਕੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤੀ ਗਿਆ |

ਭਗਤ ਕਾਹਨਾ, ਪੀਲਾ, ਛੱਜੂ ਅਤੇ ਸ਼ਾਹ ਹੁਸੈਨ

ਜਦੋ ਲੋਕਾਂ ਨੂੰ ਪਤਾ ਲੱਗਾ ਕੇ ਗੁਰੂ ਸਾਹਿਬ ਆਦਿ ਗਰੰਥ ਲਿਖਵਾ ਰਹੇ ਹਨ ਤਾਂ ਇਹ ਚਾਰ ਭਗਤ ਗੁਰੂ ਸਾਹਿਬ ਜੀ ਕੋਲ ਆਪਣੀ ਬਾਣੀ ਲਿਖਵਾਉਣ ਆਏ ਸਨ | ਜਦੋਂ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਰਚਨਾ ਸੁਣੀ ਤਾਂ ਗੁਰੂ ਸਾਹਿਬ ਜੀ ਨੇ ਨਾਂਹ ਕਰ ਦਿੱਤੀ ਕੇ ਤੋਹਾਡੀ ਬਾਣੀ ਗੁਰਮੱਤ ਅਨੁਸਾਰ ਨਹੀਂ ਹੈ | ਇਤਿਹਾਸ ਕਾਰਾਂ ਅਨੁਸਾਰ ਇਹ ਪਤਾ ਲੱਗਿਆ ਕੇ ਓਦੋਂ ਕਾਹਨਾ ਭਗਤ ਨੇ ਗੁਰੂ ਸਾਹਿਬ ਜੀ ਨੂੰ ਬਾਣੀ ਦਰਜ ਕਰਨ ਲਈ ਕਿਹਾ ਤੇ ਧੱਮਕੀ ਦਿੱਤੀ ਕੇ ਮੇਰੀ ਸਰਕਾਰ ਦਰਬਾਰੇ ਬੜੀ ਪੌਂਚ ਹੈ ਤੇ ਜੇ ਮੇਰੀ ਬਾਣੀ ਦਰਜ ਨਾ ਹੋਈ ਤਾ ਬੋਹਤ ਬੁਰਾ ਹੋਵੇਗਾ | ਜਦੋਂ ਇਹ ਵਾਪਸ ਜਾ ਰਿਹਾ ਸੀ ਤਾਂ ਇਸਦੀ ਰਾਹ ਵਿੱਚ ਹੀ ਮੌਤ ਹੋ ਗਈ ਸੀ ਜਿਸਦਾ ਬਹਾਨਾ ਲਾਇਆ ਗਿਆ ਕੇ ਗੁਰੂ ਸਾਹਿਬ ਜੀ ਨੇ ਮਰਵਾਇਆ ਹੈ |

ਖੁਸਰੋ : ਜਹਾਂਗੀਰ ਦਾ ਮੁੰਡਾ ਤੇ ਅਕਬਰ ਦਾ ਪੋਤਾ

ਜਹਾਂਗੀਰ ਦਾ ਮੁੰਡਾ ਸੀ ਖੁਸਰੋ | ਅਕਬਰ ਦਾ ਪੋਤਾ ਜਿਸਨੂੰ ਉਹ ਬਹੁਤ ਪਿਆਰ ਕਰਦਾ ਸੀ | ਅਕਬਰ ਅਸਲ ਚ ਖੁਸਰੋ ਨੂੰ ਰਾਜਾ ਬਨਾਉਣਾ ਚਾਓਂਦਾ ਸੀ | ਪਰ ਜਹਾਂਗੀਰ ਜਦੋਂ ਰਾਜਾ ਬਣਿਆ ਤਾਂ ਖੁਸਰੋ ਨੇ ਬਗਾਵਤ ਕਰ ਦਿੱਤੀ | ਖੁਸਰੋ ਨੂੰ ਜਹਾਂਗੀਰ ਨੇ ਫੜਨ ਦਾ ਐਲਾਨ ਕਰ ਦਿੱਤਾ | ਜਦੋਂ ਖੁਸਰੋ ਨੂੰ ਪਤਾ ਲੱਗਿਆ ਤਾਂ ਇਹ ਲਾਹੌਰ ਵੱਲ ਨੂੰ ਭੱਜ ਗਿਆ | ਜਦੋਂ ਇਹ ਪੰਜਾਬ ਆਇਆ ਤਾਂ ਇਸਨੇ ਗੁਰੂ ਸਾਹਿਬ ਜੀ ਕੋਲੋਂ ਮਦਦ ਮੰਗੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕੇ ਤੂੰ ਤਾਂ ਰਾਜਾ ਹੈ ਪਰ ਇਥੇ ਤਾਂ ਗਰੀਬਾਂ ਦੀ ਤੇ ਲੋੜ ਵੰਦਾ ਦੀ ਮਦਦ ਕੀਤੀ ਜਾਂਦੀ ਹੈ ਤਾਂ ਖੁਸਰੋ ਨੇ ਕਿਹਾ ਕੇ ਮੈਂ ਰਾਜਾ ਨਈ ਇੱਕ ਲੋੜ ਵੰਦ ਬਣਕੇ ਤੋਹਾਡੇ ਕੋਲ ਆਇਆ ਹੈ | ਤਾਂ ਗੁਰੂ ਸਾਹਿਬ ਜੀ ਨੇ ਇਸਨੂੰ ਲੰਗਰ ਸ਼ਕਾਯਾ ਸੀ | ਜਦੋਂ ਇਸਦਾ ਪਤਾ ਮੁਗ਼ਲਾਂ ਨੂੰ ਲੱਗਿਆ ਤਾਂ ਓਹਨਾ ਨੇ ਜਹਾਂਗੀਰ ਨੂੰ ਚਿੱਠੀ ਭੇਜੀ ਜਿਸ ਵਿੱਚ ਓਹਨਾ ਨੇ ਇਹ ਲਿਖਿਆ ਕੇ ਗੁਰੂ ਸਾਹਿਬ ਜੀ ਨੇ ਇਸਦੇ ਮੱਥੇ ਤੇ ਤਿਲਕ ਲਾਇਆ ਹੈ ਕੇ ਤੁਹੀ ਰਾਜਾ ਬਣੇਂਗਾ | ਤਾਂ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਦਰਬਾਰ ਬੁਲਾਇਆ ਸੀ |

੨ ਲੱਖ ਜੁਰਮਾਨਾ ਭਰਨ ਤੋਂ ਨਾਹ ਕਰਨੀ

ਜਦੋਂ ਗੁਰੂ ਸਾਹਿਬ ਜੀ ਨੂੰ ਬੁਲਾਇਆ ਗਿਆ ਤਾਂ ਗੁਰੂ ਸਾਹਿਬ ਜੀ ਨੂੰ ਜਹਾਂਗੀਰ ਨੇ ਪੁੱਛਿਆ ਕੇ ਤੁਸੀਂ ਖੁਸਰੋ ਦੀ ਮਦਦ ਕਿਉਂ ਕੀਤੀ ਤਾਂ ਗੁਰੂ ਸਾਹਿਬ ਜੀ ਕਹਿੰਦੇ ਕੇ ਇਹ ਗੁਰੂ ਨਾਨਕ ਦਾ ਘਰ ਹੈ ਇਥੇ ਲੋੜ ਵੰਦਾ ਦੀ ਮਦਦ ਕੀਤੀ ਜਾਂਦੀ ਹੈ | ਇਥੇ ਜੋ ਵੀ ਸ਼ਰਨ ਆਓਂਦਾ ਹੈ ਸੱਭ ਦੀ ਮਦਦ ਕੀਤੀ ਜਾਂਦੀ ਹੈ | ਜਹਾਂਗੀਰ ਇਹ ਸੁਣ ਕੇ ਗੁੱਸੇ ਵਿੱਚ ਆਗਿਆ ਤੇ ਉਸਨੇ ਗੁਰੂ ਸਾਹਿਬ ਜੀ ਨੂੰ ੨ ਲੱਖ ਰੁਪਏ ਦਾ ਜੁਰਮਾਨਾ ਲਾ ਦਿੱਤਾ | ਜਦੋਂ ਇਹ ਸੰਗਤ ਨੂੰ ਪਤਾ ਲੱਗਿਆ ਤਾਂ ਓਹਨਾ ਨੇ ਪੈਸੇ ਕੱਠੇ ਕਰ ਕੇ ਹਰਜਾਨਾ ਭਰਨਾ ਚਾਹਿਆ ਤਾਂ ਗੁਰੂ ਸਾਹਿਬ ਜੀ ਨੇ ਮਨਾ ਕਰ ਦਿੱਤਾ | ਗੁਰੂ ਸਾਹਿਬ ਜੀ ਕਹਿੰਦੇ ਕੇ ਇਹ ਸੰਗਤ ਦਾ ਪੈਸੇ ਹੈ | ਮੈਂ ਆਪਣੇ ਉਪਰ ਖਰਚ ਨੀਂ ਕਰ ਸਕਦਾ | ਜਦੋਂ ਗੁਰੂ ਸਾਹਿਬ ਜੀ ਨੇ ਜੁਰਮਾਨਾ ਭਰਨ ਤੋਂ ਨਾਹ ਕਰ ਦਿੱਤੀ ਤਾਂ ਜਹਾਂਗੀਰ ਨੇ ਯਾਸਾ ਦੀ ਸਜ਼ਾ ਸੁਣਾ ਦਿੱਤੀ |

ਯਾਸਾ ਦੀ ਸਜ਼ਾ ਕੀ ਹੈ ?

ਯਾਸਾ/Yasa ਚੰਗੇਜ਼ ਖਾਨ ਦੁਆਰਾ ਬਣਾਇਆ ਗਿਆ ਬੁਖਾਰਾ, ਮੰਗੋਲਾਂ ਦਾ ਮੌਖਿਕ ਕਾਨੂੰਨ ਕੋਡ ਸੀ | ਇਹ ਮੰਗੋਲ ਸਾਮਰਾਜ ਦਾ ਅਸਲ ਕਾਨੂੰਨ ਸੀ, ਭਾਵੇਂ ਕਿ “ਕਾਨੂੰਨ” ਨੂੰ ਗੁਪਤ ਰੱਖਿਆ ਗਿਆ ਅਤੇ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਸੀ।

ਇਹ ਮੰਨਿਆ ਜਾਂਦਾ ਹੈ ਕਿ ਯਾਸਾ ਦੀ ਨਿਗਰਾਨੀ ਖੁਦ ਚੰਗੇਜ਼ ਖਾਨ ਅਤੇ ਉਸਦੇ ਮਤਰੇਏ ਭਰਾ ਸ਼ਿਖਿਖੁਟਾਗ ਦੁਆਰਾ ਕੀਤੀ ਗਈ ਸੀ, ਜੋ ਕਿ ਮੰਗੋਲ ਸਾਮਰਾਜ ਦਾ ਉੱਚ ਜੱਜ ਸੀ। ਚੰਗੀਜ਼ ਖਾਨ ਨੇ ਆਪਣੇ ਦੂਜੇ ਪੁੱਤਰ, ਚਗਤਾਈ (ਬਾਅਦ ਵਿੱਚ ਚਗਤਾਈ ਖਾਨ) ਨੂੰ ਕਾਨੂੰਨਾਂ ਦੇ ਅਮਲ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ। ਇਸ ਵਿੱਚ ਬਿਨਾ ਖੂਨ ਡੋਲੇ ਮੌਤ ਦੀ ਸਜਾ ਸੁਣਾਈ ਜਾਂਦੀ ਸੀ | ਗੁਰੂ ਅਰਜਨ ਦੇਵ ਜੀ ਨੂੰ ਵੀ ਏਹੀ ਮੌਤ ਸੀ ਸਜ਼ਾ, ਯਾਸਾ ਦੇ ਅਧੀਨ ਹੀ ਸੁਣਾਈ ਗਈ ਸੀ | ਉਸ ਵੇਲੇ ਦੇ ਮੌਲਵੀ ਕਹਿੰਦੇ ਸਨ ਕੇ ਫ਼ਕੀਰ ਦਾ ਖੂਨ ਡੁੱਲਣ ਨਾਲ ਉਸ ਵਰਗੇ ਹੋਰ ਪੈਦਾ ਹੋ ਜਾਂਦੇ ਹਨ | ਤਾਂ ਗੁਰੂ ਸਾਹਿਬ ਜੀ ਨੂੰ ਤੱਪਦੀ ਦੇਗ ਤੇ ਬਿਠਾ ਕੇ ਗਰਮ ਰੇਤਾ ਪਾਇਆ ਗਿਆ ਤਾਂ ਕੇ ਓਹਨਾ ਦਾ ਖ਼ੂਨ ਨਾ ਡੁੱਲੇ , ਉਬਲਦੇ ਦੇਗੇ ਵਿੱਚ ਬਿਠਾਇਆ ਗਿਆ ਤਾਂ ਕੇ ਖੂਨ ਮੱਚ ਜਾਵੇ | ਬਾਅਦ ਵਿੱਚ ਓਹਨਾ ਨੂੰ ਦਰਿਆ ਵਿੱਚ ਰੋਹੜ ਦਿੱਤਾ ਗਿਆ ਸੀ |

ਜਹਾਂਗੀਰ ਦੀ ਕਤਾਬ Tuzk-e-Jahangiri

ਜਹਾਂਗੀਰ ਦੀ ਕਤਾਬ ਵਿੱਚ ਉਹ ਫਿਰ ਲਿਖਦਾ ਹੈ ਕੇ ਉਸਨੇ ਕਿਉਂ ਸ਼ਹੀਦ ਕੀਤਾ ਸੀ |

ਉਹ ਦਸਦਾ ਹੈ ਕੇ ਮੇਰੇ ਕੋਲ ਗੁਰੂ ਅਰਜਨ ਦੇਵ ਜੀ ਬਾਰੇ ਸ਼ਿਕਾਇਤਾਂ ਆਈਆਂ ਸੀ | ਇਹ ਓਹੀ ਸ਼ਿਕਾਇਤਾਂ ਬਾਰੇ ਗੱਲ ਕਰ ਰਿਹਾ ਹੈ ਜੋ ਚੰਦੁ ਤੇ ਹੋਰ ਲੋਕਾਂ ਨੇ ਕੀਤੀਆਂ ਸਨ | ਇਸ ਵਿੱਚ ਇਹ ਬੜੇ ਸਖਤ ਬੋਲ ਲਿਖਦਾ ਹੈ ਕੇ ਇੱਕ ਹਿੰਦੂ ਗੁਰੂ ਅਰਜਨ ਬੜੇ ਚਿਰ ਤੋਂ ਗੋਇੰਦਵਾਲ ਦੀ ਧਰਤੀ ਤੇ ਗੁਰੂ ਬਣ ਕੇ ਬੈਠਾ ਹੈ | ਇਹ ਲੋਕ 5 ਪੂਛਤਾ ਤੋਂ ਝੂਠ ਦੀ ਦੁਕਾਨ ਚਲਾ ਰਹੇ ਹਨ | ਮੈਂ ਬੜੀ ਕੋਸ਼ਿਸ਼ ਕੀਤੀ ਕੇ ਇਹਨਾਂ ਨੂੰ ਰੋਕਿਆ ਜਾਵੇ | ਉਹ ਕਹਿੰਦਾ ਹੈ ਕੇ ਮੈਂ ਚਾਓਂਦਾ ਸੀ ਕੇ ਇਹਨਾਂ ਨੂੰ ਇਸਲਾਮ ਵਿੱਚ ਲੈ ਆਵਾ | ਜਦੋਂ ਇਹ ਨੀਂ ਹੋਇਆ ਤਾਂ ਉਸਨੇ ਓਹਨਾ ਨੂੰ ਯਾਸਾ ਦੀ ਸਜਾ ਸੁਣਾ ਦਿੱਤੀ ਸੀ |

ਆਓ ਆਪਾਂ ਅਗਲੇ blog ਵਿੱਚ ਪੜਾਂਗੇ ਕੇ ਕਿਵੇਂ ਫਿਰ ਗੁਰੂ ਹਰਿਗੋਬਿੰਦ ਜੀ ਨੇ ਆਪਣੀ ਫੌਜ ਬਣਾਈ ਤੇ ਕਿਵੇਂ ਫਿਰ ਇਹ ਗੁਰੂ ਜੀ ਦੇ ਚਰਣੀ ਆ ਡਿਗਿਆ ਸੀ ?

ਇਸ ਬਲਾਗ ਨੂੰ Share ਕਰੋ ਤਾਂਜੋ ਅਸੀਂ ਆਪ ਵੀ ਪੜੀਏ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਈਏ|

ਧੰਨਵਾਦ ਜੀ |

LEAVE A REPLY

Please enter your comment!
Please enter your name here