Home ਇਤਿਹਾਸ ਬਾਬਾ ਬਿਧੀ ਚੰਦ ਜੀ ਦੀ ਬਹਾਦਰੀ ਤੇ ਪੈਂਦੇ ਖਾਨ ਦੀ ਮੁੱਕਤੀ Baba Bidhi Chand Ji Brave and Fight with Painda Khan Part-9

ਬਾਬਾ ਬਿਧੀ ਚੰਦ ਜੀ ਦੀ ਬਹਾਦਰੀ ਤੇ ਪੈਂਦੇ ਖਾਨ ਦੀ ਮੁੱਕਤੀ Baba Bidhi Chand Ji Brave and Fight with Painda Khan Part-9

0
ਬਾਬਾ ਬਿਧੀ ਚੰਦ ਜੀ ਦੀ ਬਹਾਦਰੀ ਤੇ ਪੈਂਦੇ ਖਾਨ ਦੀ ਮੁੱਕਤੀ Baba Bidhi Chand Ji Brave and Fight with Painda Khan Part-9

ਪਿਛਲੇ blog ਵਿੱਚ ਆਪਾਂ ਪੱੜ ਚੁੱਕੇ ਸੀ ਕੇ ਕਿਵੇਂ Guru Hargobind Sahib Ji ਜੀ ਨੇ ਆਪਣੀਆਂ ਪਹਿਲੀਆਂ 2 ਲੜਾਈਆਂ Shah Jahan ਨਾਲ ਲੜੀਆਂ ਤੇ ਜਿੱਤ ਹੋਈ | Shah Jahan ਨੂੰ ਹੁਣ ਤੱਕ ਐਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਸਨੂੰ ਬਹੁੱਤ ਵੱਡਾ ਭੁਲੇਖਾ ਸੀ | ਇਹ ਲੋਕ ਸਿਰਫ ਫ਼ਕੀਰ ਨਹੀਂ ਇਹ ਪਾਪੀਆਂ ਦੇ ਆਹੂ ਵੀ ਲਾਹੁਣਾ ਜਾਣਦੇ ਹਨ | ਗੁਰੂ ਸਾਹਿਬ ਜੀ ਨੇ Miri Piri ਦੀਆਂ ਤਲਵਾਰਾਂ ਏਸੇ ਕਰਕੇ ਪਹਿਨੀਆਂ ਸਨ | ਆਓ ਆਪਾਂ ਹੁਣ ਗੁਰੂ ਸਾਹਿਬ ਜੀ ਦੀਆਂ ਅਗਲੀਆਂ ਲੜਾਈਆਂ ਬਾਰੇ ਪੱੜ ਦੇ ਹਾਂ | 3ji ਲੜਾਈ ਸੀ ਗੁਰੂਸਰ ਦੀ , 4th ਸੀ ਕਰਤਾਰਪੁਰ ਸਾਹਿਬ ਜੀ ਦੀ ਤੇ 5 ਸੀ ਕੀਰਤਪੁਰ ਸਾਹਿਬ ਜੀ ਦੀ |

ਜੰਗ ਗੁਰੂਸਰ ਦੀ Battle of Gurusar

ਗੁਰੂਸਰ ਦੀ ਲੜਾਈ 1631 ਵਿੱਚ Lala Beg / ਲਲਾ ਬੇਗ ਅਤੇ Qamar Beg / ਕਮਰ ਬੇਗ ਨਾਲ ਮਹਿਰਾਜ ਦੇ ਨੇੜੇ Guru Hargobind Sahib Ji ਅਤੇ ਸਿੰਘਾਂ ਦੀ ਤੀਜੀ ਲੜਾਈ ਸੀ। ਇਸ ਲੜਾਈ ਵਿੱਚ ਮੁਗਲਾਂ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਮਿਲੀ। ਇਹ ਲੜਾਈ ਸਰਦੀਆਂ ਦੇ ਮੌਸਮ ਵਿੱਚ ਲੜੀ ਗਈ | ਗੁਰੂ ਜੀ ਦੀਆਂ ਫੌਜਾਂ ਦੀ ਗਿਣਤੀ ਸਿਰਫ 4000 ਸੀ ਜਦੋਂ ਕਿ ਮੁਗਲਾਂ ਦੀ ਗਿਣਤੀ 35,000। ਗੁਰੂ ਕੀਆਂ ਫੌਜਾਂ ਤਿਆਰ ਬਰ ਤਿਆਰ ਸਨ | ਮੁਗਲਾਂ ਨੇ ਲੜਾਈ ਲਈ ਕੋਈ ਯੋਜਨਾ ਨਹੀਂ ਬਣਾਈ ਤੇ ਇਹ ਸੋਚ ਹਮਲਾ ਕਰ ਦਿੱਤਾ ਕੇ ਸਾਡੀ ਫੌਜ ਦੀ ਗਿਣਤੀ ਵਾਧੂ ਹੈ | ਇਸ ਲੜਾਈ ਵਿਚ ਮੁਗ਼ਲਾਂ ਦੇ ਹਾਰਨ ਦਾ ਇਕ ਕਰਨਾ ਇਹ ਵੀ ਸੀ ਕੇ ਉਹ ਉਸ ਖੇਤਰ ਦੇ ਹਾਲਾਤਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਸਨ। ਪਿਆਰਾ ਸਿੰਘ ਪਦਮ ਅਨੁਸਾਰ ਲੜਾਈ 1634 ਵਿਚ ਹੋਈ ਸੀ ਪਰ ਗਿਆਨੀ ਗਿਆਨ ਸਿੰਘ ਅਨੁਸਾਰ ਲੜਾਈ 1631 ਵਿਚ ਹੋਈ ਸੀ |

ਜੰਗ ਦਾ ਕਾਰਨ ਕੀ ਬਣਿਆ ?

ਇੱਕ ਵਾਰ Kabul / ਕਾਬੁਲ ਅਤੇ Peshawar / ਪਿਸ਼ਾਵਰ (Pakistan) ਤੋਂ ਸੰਗਤ ਗੁਰੂ ਜੀ ਨੂੰ ਮਿਲਣ ਲਈ ਆ ਰਹੀ ਸੀ। ਭਾਈ ਬਖਤ ਮੱਲ, ਭਾਈ ਤਾਰਾ ਚੰਦ, ਭਾਈ ਦਿਆਲ ਚੰਦ ਹੋਰ ਮਸੰਦਾਂ ਨਾਲ ਸੰਗਤਾਂ ਦੀ ਅਗਵਾਈ ਕਰ ਰਹੇ ਸਨ। “ਤਵਾਰੀਖ ਗੁਰੂ ਖਾਲਸਾ” ਦੇ ਅਨੁਸਾਰ, ਸੰਗਤ ਦੀ ਗਿਣਤੀ 1,000 ਤੋਂ 1,200 ਦੇ ਵਿਚਕਾਰ ਸੀ। Seth Karhorhi Mall / ਸੇਠ ਕਰਹੋੜੀ ਮੱਲ(ਸੰਗਤਾਂ ਕਰੋੜੀ ਮੱਲ ਵੀ ਕਹਿੰਦੀਆਂ ਹਨ) ਸੰਗਤ ਵਿੱਚ ਹੀ ਸੀ ਤੇ ਉਹ ਇੱਕ ਮਸ਼ਹੂਰ ਘੋੜਸਵਾਰ ਵਪਾਰੀ ਅਤੇ ਗੁਰੂ ਸਾਹਿਬ ਦਾ ਸ਼ਰਧਾਲੂ ਸੀ।

baba bidhi chand ji

ਇਸਦੇ ਕੋਲ 2 ਘੋੜੇ ਸਨ Dilbagh and Gulbagh | ਇਹਨਾਂ 2 ਘੋੜਿਆਂ ਦਾ ਨਾਮ Guru HarGobind Sahib Ji ਦੇ ਇਤਿਹਾਸ ਵਿੱਚ ਕਈ ਵਾਰ ਆਓਂਦਾ ਹੈ | ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਘੋੜਿਆਂ ਦੀਆਂ ਅਫਵਾਹਾਂ ਮੁਗਲ ਗਵਰਨਰ ਦੇ ਕੰਨਾਂ ਤੱਕ ਪਹੁੰਚ ਗਈਆਂ ਸਨ। ਜਦੋ Lala Beg and Qamar Beg ਨੂੰ ਪਤਾ ਲੱਗਿਆ ਤਾ ਓਹਨਾ ਨੇ ਇਹ ਘੋੜੇ ਖੋਹ ਲਏ | ਸੇਠ ਕਰਹੋੜੀ ਮੱਲ ਨੇ ਗੁਰੂ ਸਾਹਿਬ ਜੀ ਨੂੰ ਜਾ ਦੱਸਿਆ ਤੇ ਗੁਰੂ ਸਾਹਿਬ ਜੀ ਨੇ Bhai Bidhi Chand Ji / ਬਿੱਧੀ ਚੰਦ ਜੀ ਨੂੰ ਇਹ ਘੋੜੇ ਵਾਪਸ ਲਿਆਉਣ ਦਾ ਕਮ ਸੌਂਪਿਆ |

ਪਹਿਲਾ ਘੋੜਾ ਭਾਈ ਬਿੱਧੀ ਚੰਦ ਜੀ ਨੇ ਘੋੜਿਆਂ ਨੂੰ ਘਾ ਪਾਉਣ ਵਾਲਾ ਬਣ ਕੇ ਭਜਾ ਲਿਆਂਦਾ | Baba Bidhi Chand ਮੁਗ਼ਲਾਂ ਦੇ ਵਿੱਚ ਜਾ ਰੱਲੇ ਤੇ ਓਹਨਾ ਦਾ ਯਕੀਨ ਜਿੱਤ ਲਿਆ | ਤੇ ਦੂਜਾ ਘੋੜਾ ਲੈਣ ਜਦੋ ਵਾਪਸ ਗਏ ਤੇ ਓਹਨਾ ਨੇ ਸਾਧੂ ਬਣਕੇ ਓਹਨਾ ਨੂੰ ਆਪਣੀਆਂ ਗੱਲਾਂ ਵਿੱਚ ਲੈ ਲਿਆ | ਤੇ ਉਹ ਵੀ ਕੱਢ ਲਿਆਂਦਾ ਤੇ ਆਓਂਦੇ ਵਕਤ ਕਹਿ ਕੇ ਆਏ ਕੇ ਮੈ ਗੁਰੂ ਕਾ ਸਿੱਖ ਹਾਂ ਇਹ ਘੋੜੇ ਗੁਰੂ ਕੀ ਅਮਾਨਤ ਹਨ |

ਜਦੋਂ ਇਹ ਗੱਲ Shah Jahan ਨੂੰ ਪਤਾ ਲੱਗੀ ਕੇ ਐਨੀ ਫੌਜ ਦੇ ਘੇਰੇ ਵਿੱਚੋ Baba Bidhi Chand ਜੀ ਇਕ ਨਹੀਂ ਸਗੋਂ 2 ਘੋੜੇ ਭਜਾ ਕੇ ਲੈ ਗਏ ਤਾ ਉਸਤੋਂ ਇਹ ਸ਼ਰਮ ਬਰਦਾਸ਼ਤ ਨਾ ਹੋਈ ਤੇ ਹਮਲਾ ਬੋਲ ਦਿੱਤਾ | ਗੁਰੂ ਸਾਹਿਬ ਜੀ ਦੇ ਯੋਧਿਆਂ ਨੇ ਮੁਗ਼ਲ ਫੋਜਾਂ ਨਾਲ ਜੰਗ ਲੜੀ | ਇਸ ਜੰਗ ਵਿੱਚ ਕਈ ਸਾਰੇ ਸਿੱਖ ਸ਼ਹੀਦ ਹੋਏ | ਪਰ ਸਿੱਖਾਂ ਕੋਲੋਂ ਮੁਗ਼ਲਾਂ ਨੂੰ ਮੂੰਹ ਦੀ ਖਾਣੀ ਪਈ ਕੀਰਤ ਭੱਟ ਜੀ ਅਤੇ ਭਾਈ ਜੇਠਾ ਜੀ ਸਮੇਤ 1200 ਸੰਤ ਸਿਪਾਹੀ ਸ਼ਹੀਦ ਹੋ ਗਏ

ਦੂਜੇ ਪਾਸੇ Sameer Beg / ਸਮੀਰ ਬੇਗ ਅਤੇ ਉਸਦੇ ਦੋ ਪੁੱਤਰ Shams Beg / ਸ਼ਮਸ ਬੇਗ ਅਤੇ Qasim Beg / ਕਾਸਿਮ ਬੇਗ ਵੀ ਮਾਰੇ ਗਏ। ਮੁਗ਼ਲ ਫ਼ੌਜਾਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਪਿੱਛੇ ਛੱਡ ਕੇ ਲਾਹੌਰ ਵੱਲ ਭੱਜ ਗਈਆਂ। ਸਿੱਖਾਂ ਨੇ ਭੱਜਣ ਵਾਲੇ ਦੁਸ਼ਮਣ ਨੂੰ ਰੋਕਿਆ ਨਹੀਂ। ਗੁਰੂ ਸਾਹਿਬ ਨੇ ਜਿੱਤ ਦੀ ਯਾਦ ਵਿਚ GuruSar ਗੁਰੂਸਰ ਨਾਂ ਦਾ ਸਰੋਵਰ ਬਣਵਾਇਆ ।

ਜੰਗ ਕਰਤਾਰਪੁਰ ਸਾਹਿਬ ਜੀ ਦੀ Battle of Kartarpur

Kartarpur Sahib / ਕਰਤਾਰਪੁਰ ਸਾਹਿਬ ਜੀ ਦੀ ਲੜਾਈ ਪਠਾਨ ਪੈਂਦੇ ਖਾਨ ਨੇ ਲੜੀ ਸੀ | ਇਹ ਉਹ ਪੈਂਦੇ ਖਾਨ ਹੈ ਜਿਸਨੂੰ ਗੁਰੂ ਸਾਹਿਬ ਜੀ ਨੀ ਆਪ ਵਾਰ ਕਰਨੇ ਸਿਖਾਏ ਸਨ | ਗੁਰੂ ਸਾਹਿਬ ਜੀ ਨਾਲ ਇਹ ਜੰਗ ਦੇ ਮੈਦਾਨ ਵਿੱਚ ਸਿੰਘਾਂ ਪਾਸਿਓਂ ਲੜਦਾ ਰਿਹਾ ਸੀ |

ਗੁਰੂ ਦੇ ਵਿਰੁੱਧ ਹੋ ਕੇ ਉਹ ਸਭ ਤੋਂ ਪਹਿਲਾਂ ਜੁਲੰਧਰ ਦੇ ਸੂਬੇਦਾਰ, ਕੁਤਬ ਖ਼ਾਨ ਕੋਲ ਗਿਆ, ਜੋ ਉਸ ਦੇ ਨਾਲ ਬਾਦਸ਼ਾਹ ਦੇ ਦਰਬਾਰ ਵਿੱਚ ਗਿਆ ਜਿਸਨੇ ਗੁਰੂ ਦੇ ਵਿਰੁੱਧ ਲੜਾਈ ਲੜਨ ਲਈ ਕਿਹਾ । ਮੁਖਲਿਸ ਖਾਂ ਦੇ ਭਰਾ ਕਾਲੇ ਖਾਨ ਨੂੰ 5000 ਬੰਦਿਆਂ ਦੀ ਕਮਾਂਡ ਸੌਂਪੀ ਗਈ। ਕੁਤਬ ਖ਼ਾਨ, ਪਾਂਡੇ ਖ਼ਾਨ, ਅਨਵਰ ਖ਼ਾਨ ਅਤੇ ਅਸਮਾਨ ਖ਼ਾਨ ਨੂੰ ਕਾਲੇ ਖ਼ਾਨ ਅਧੀਨ ਲੜਨ ਲਈ ਭੇਜਿਆ ਗਿਆ ਸੀ।

ਅਸਲ ਵਿੱਚ ਇਹ ਲੜਾਈ ਹੋਈ ਸੀ ਜਦੋਂ ਗੁਰੂ ਸਾਹਿਬ ਜੀ ਨੇ ਇਸਨੂੰ ਬਾਜ ਵਾਪਸ ਕਰਨ ਲਈ ਕਿਹਾ ਸੀ | ਹੋਇਆ ਇਓ ਕਿ ਪੈਂਦੇ ਖਾਣ ਦਾ ਜਵਾਈ ਸੀ Asmaan Khan / ਅਸਮਾਨ ਖਾਨ | ਜਦੋਂ ਅਸਮਾਨ ਖਾਣ ਨੇ ਪੈਂਦੇ ਖਾਣ ਕੋਲ ਗੁਰੂ ਕੀਆ ਬਖਸ਼ਿਸ਼ਾਂ ਵੇਖੀਆਂ ਕਿ ਗੁਰੂ ਸਾਹਿਬ ਜੀ ਨੇ ਪੈਂਦੇ ਖਾਨ ਨੂੰ ਕਿੰਨਾ ਸੋਹਣਾ ਘੋੜਾ, ਬਸਤਰ, ਬਾਕੀ ਸਭ ਕੁੱਝ ਦਿੱਤਾ ਹੈ ਤੇ ਗੁਰੂ ਸਾਹਿਬ ਕੋਲ ਆਪ ਕਿੰਨੇ ਸੋਹਣੇ ਪੋਸ਼ਾਕੇ, ਘੋੜੇ ਹਨ ਤਾਂ ਇਸਨੇ ਪੈਂਦੇ ਖਾਨ ਨੂੰ ਕਿਹਾ ਕੇ ਉਹ ਉਸਨੂੰ ਦੇ ਦਵੇ | ਪਰ ਪੈਂਦੇ ਖਾਨ ਨੇ ਸਮਝਾਇਆ ਕਿ ਇਹ ਗੁਰੂ ਕੀ ਬਕਸ਼ਿਸ਼ ਹੈ ਜਿਸ ਨੂੰ ਮਿਲੇ ਉਸ ਕੋਲ ਹੀ ਸੋਹਬ ਦੀ ਹੈ ਪਰ ਉਸਦੇ ਸਮਝਾਉਣ ਤੇ ਨਾ ਮੰਨਿਆ |

ਬਾਬਾ ਗੁਰਦਿੱਤਾ ਜੀ ਜੋ ਕੇ ਗੁਰੂ ਸਾਹਿਬ ਜੀ ਦੇ ਪੁੱਤਰ ਸਨ, ਇੱਕ ਦਿਨ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਤੇ ਓਹਨਾ ਕੋਲ ਬਾਜ ਸੀ | ਬਾਜ ਅਸਮਾਨ ਵਿੱਚ ਉਡ ਰਿਹਾ ਸੀ ਤੇ ਅਸਮਾਨ ਖਾਨ ਨੇ ਬਾਜ ਨੂੰ ਵੇਖਿਆ ਤੇ ਕਿਸੇ ਤਰੀਕੇ ਫ਼ੜ ਲਿਆ | ਜਦੋਂ ਗੁਰੂ ਕੀਆ ਸੰਗਤਾਂ ਨੂੰ ਪਤਾ ਲੱਗਿਆ ਤੇ ਓਹਨਾ ਨੇ ਗੁਰੂ ਸਾਹਿਬ ਜੀ ਨੂੰ ਜਾ ਦੱਸਿਆ ਕਿ ਇਹ ਬਾਜ ਪੈਂਦੇ ਖਾਣ ਦੇ ਜਵਾਈ ਕੋਲ ਹੈ | ਗੁਰੂ ਸਾਹਿਬ ਜੀ ਨੇ ਪੈਂਦੇ ਖਾਣ ਨੂੰ ਬਾਜ ਵਾਪਸ ਕਰਨ ਲਈ ਕਿਹਾ ਤਾਂ ਅਗੋ ਉਹ ਮੁੱਕਰ ਗਿਆ | ਗੁਰੂ ਸਾਹਿਬ ਜੀ ਨੇ ਕਿਹਾ ਕੇ ਸਿੰਘ ਕਹਿੰਦੇ ਹਨ ਕੇ ਬਾਜ ਤੇਰੇ ਘਰ ਹੈ | ਪੈਂਦੇ ਖਾਣ ਨੇ ਅਗੋਂ ਜਵਾਬ ਦਿੱਤਾ ਕੇ ਸਿੰਘ ਝੂਠ ਬੋਲਦੇ ਹਨ | ਤਾਂ ਗੁਰੂ ਸਾਹਿਬ ਜੀ ਨੇ ਸਮਝਾਇਆ | ਪਰ ਅਗੋਂ ਜਵਾਬ ਦਿੱਤਾ ਕੇ ਸਿੰਘ ਵੀ ਝੂਠੇ ਤੇ ਗੁਰੂ ਕਾ ਦਰਬਾਰ ਵੀ ਝੂਠਾ | ਇਹ ਸੁਣ ਕੇ ਗੁਰੂ ਕੀ ਹਜ਼ੂਰੀ ਵਿੱਚ ਖੜੇ ਬਾਬਾ ਬਿਧੀ ਚੰਦ ਜੀ ਨੇ ਮਾਰ ਮਾਰ ਮੁੱਕੀਆਂ ਇਸਨੂੰ ਓਥੋਂ ਭੱਜਾ ਦਿੱਤਾ |

ਹੁਣ ਪੈਂਦੇ ਖਾਣ ਸ਼ਾਹ ਜਹਾਨ ਕੋਲ ਬੋਲਿਆ ਕੇ ਗੁਰੂ ਹਰਗੋਬਿੰਦ ਜੀ ਮੇਰੇ ਕਰਕੇ ਤਿੰਨ ਜੰਗਾਂ ਜਿਤੇ ਹਨ ਹੁਣ ਮੈ ਤੇਰੇ ਨਾਲ ਹਾਂ ਚੌਥੀ ਜੰਗ ਤੂੰ ਜਿਤੇਂਗਾ ਤੇ ਫੌਜ ਲੈ ਜੰਗ ਲਈ ਆ ਗਿਆ | ਹਮਲੇ ਬਾਰੇ ਸੁਣ ਕੇ ਭਾਈ ਬਿਧੀ ਚੰਦ, ਭਾਈ ਜਤੀ ਮੱਲ, ਭਾਈ ਲੱਖੂ ਅਤੇ ਭਾਈ ਰਾਏ ਜੋਧ ਨੇ ਸ਼ਾਹੀ ਸੈਨਾ ਮੁਖੀਆਂ ਨੇ ਸ਼ਹਿਰ ਦੇ ਚਾਰੇ ਪਾਸੇ ਆਪਣੀਆਂ ਫੌਜਾਂ ਦਾ ਪ੍ਰਬੰਧ ਕਰ ਲਿਆ ਸੀ। ਬਿਧੀ ਚੰਦ ਨੇ ਕਾਲੇ ਖਾਂ ਨਾਲ ਅਤੇ ਗੁਰੂ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਅਸਮਾਨ ਖਾਂ ਟਾਕਰਾ ਲਿਆ ਤੇ ਓਹਨਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੱਥੋਂ ਤੱਕ ਕਿ ਤੇਗ ਮੱਲ (ਬਾਅਦ ਵਿੱਚ ਨੌਵੇਂ ਗੁਰੂ) ਜੋ ਸਿਰਫ 14 ਸਾਲ ਦੀ ਉਮਰ ਦੇ ਸੀ, ਓਹਨਾ ਨੇ ਮੈਦਾਨ ਵਿੱਚ ਬਹਾਦਰੀ ਦੇ ਕਾਰਨਾਮੇ ਦਿਖਾਏ ਜਿਸਤੋ ਓਹਨਾ ਨੂੰ ਤੇਗ ਬਹਾਦਰ ਕਿਹਾ ਜਾਂ ਲੱਗਿਆ ।

ਗੁਰੂ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿੱਚ ਪੈਂਦੇ ਖਾਣ ਨੂੰ ਵਾਰ ਕਰਨ ਲਈ ਕਿਹਾ | ਪਰ ਉਸਦੇ ਸਾਰੇ ਵਾਰ ਖਾਲੀ ਗਏ | ਫਿਰ ਗੁਰੂ ਸਾਹਿਬ ਜੀ ਨੇ ਇਹ ਕਹਿ ਕੇ ਵਾਰ ਕੀਤਾ ਕੇ “ਵਾਰ ਐਦਾਂ ਨੀ ਇਓਂ ਕਰੀਦਾ ਹੈ “ ਤੇ ਉਸਨੂੰ ਇਕੋ ਵਾਰ ਵਿੱਚ ਜਖਮੀ ਕਰ ਦਿੱਤਾ ਤੇ ਉਹ ਧਰਤੀ ਉਤੇ ਡਿਗ ਪਿਆ |

guru hargobind sahib ji

ਉਸ ਨੂੰ ਮਰਦਾ ਦੇਖ ਕੇ ਗੁਰੂ ਜੀ ਰਹਿਮਤ ਵਿੱਚ ਆਏ ਅਤੇ ਆਪਣੀ ਢਾਲ ਨਾਲ ਉਸਦੇ ਮੂੰਹ ਤੇ ਸ਼ਾਨ ਕੀਤੀ ਤੇ ਕਿਹਾ, “ਪੈਂਦੇ ਖਾਨ, ਮੈਂ ਤੇਰਾ ਪਾਲਣ ਪੋਸ਼ਣ ਕੀਤਾ, ਮੈਂ ਤੈਨੂੰ ਯੋਧਾ ਬਣਾਇਆ । ਭਾਵੇਂ ਲੋਕ ਤੇਰੇ ਬਾਰੇ ਬੁਰਾ ਬੋਲਦੇ ਸਨ, ਮੈਂ ਤੇਰੀਆਂ ਸਾਰੀਆਂ ਮਾੜੀਆਂ ਗੱਲਾਂ ਨੂੰ ਭੁੱਲ ਗਿਆ , ਅਤੇ ਤੇਰੇ ਵਿਰੁੱਧ ਮੇਰੇ ਦਿਮਾਗ ਵਿੱਚ ਕੁਝ ਨਹੀਂ ਆਇਆ| ਪਰ ਕਿਸਮਤ ਨੇ ਤੈਨੂੰ ਇੰਨਾ ਗੁੰਮਰਾਹ ਕਰ ਦਿੱਤਾ ਕਿ ਤੂੰ ਮੇਰੇ ਵਿਰੁੱਧ ਫੌਜ ਲੈ ਆਇਆ। ਇਹ ਸੁਣ ਕੇ ਪੈਂਦੇ ਖਾਣ ਗੁਰੂ ਜੀ ਦੀ ਮੇਹਰ ਭਰੀ ਨਿਗ੍ਹਾ ਤੱਕ ਕੇ ਬੇਨਤੀ ਕੀਤੀ ਕੇ ਮੇਰੀ ਮੁਕਤੀ ਕਰੋ | ਗੁਰੂ ਜੀ ਨੇ ਕਿਹਾ “ਤੂੰ ਇੱਕ ਮੁਸਲਮਾਨ ਹੈਂ।

ਆਪਣੀਆਂ ਕਲਮਾ ਦੁਹਰਾਉਣ ਦਾ ਸਮਾਂ ਆ ਗਿਆ ਹੈ।” ਪੈਂਦੇ ਖਾਨ ਨੇ ਜਵਾਬ ਦਿੱਤਾ, “ਗੁਰੂ ਜੀ, ਤੁਹਾਡੀ ਤਲਵਾਰ ਮੇਰਾ ਕਲਮ ਅਤੇ ਮੇਰੀ ਮੁਕਤੀ ਦਾ ਸਾਧਾਂ ਹੈ।” ਗੁਰੂ ਜੀ ਬਖਸ਼ਿਸ਼ ਦੇ ਘਰ ਵਿੱਚ ਆਏ ਤੇ ਓਹਨਾ ਦੇ ਪੈਂਦੇ ਖਾਣ ਨੂੰ ਮੁਕਤੀ ਦੇ ਦਿੱਤੀ |

ਜੰਗ ਕੀਰਤਪੁਰ ਸਾਹਿਬ ਜੀ ਦੀ Battle of Kiratpur

Kiratpur / ਕੀਰਤਪੁਰ ਦੀ ਲੜਾਈ ਰੋਪੜ ਦੇ ਦੇ ਛੋਟੇ ਰਾਜਿਆਂ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਕਾਰ ਹੋਈ ਲੜਾਈ ਸੀ।
1634 ਵਿੱਚ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੁਰੂਕਸ਼ੇਤਰ ਤੋਂ ਵਾਪਸ ਕੀਰਤਪੁਰ ਸਾਹਿਬ ਦੀ ਯਾਤਰਾ ਕਰ ਰਹੇ ਸਨ। ਰੋਪੜ ਦੇ ਮੁਗ਼ਲ ਪਠਾਣਾਂ, ਜੋ ਗੁਰੂ ਹਰਗੋਬਿੰਦ ਜੀ ਦੀ ਪ੍ਰਸਿੱਧੀ ਤੋਂ ਈਰਖਾ ਕਰਦੇ ਸਨ, ਨੇ ਖਰੜ ਸ਼ਹਿਰ ਦੇ ਪਿੰਡਾਂ ਦੇ ਨੇੜੇ ਗੁਰੂ ਜੀ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ।

ਹਾਲਾਂਕਿ, Guru Hargobind JI ਦੇ ਕੁਝ ਸਿੱਖ, ਜੋ ਕਿ 1632 ਤੋਂ ਪਿੰਡ ਨਗਲ ਸਿੰਘਾਂ ਵਿਖੇ ਰਹਿ ਰਹੇ ਸਨ, ਨੂੰ ਪਠਾਣਾਂ ਦੇ ਭੈੜੇ ਇਰਾਦਿਆਂ ਦੀ ਖ਼ਬਰ ਮਿਲੀ। ਸਿੱਖ ਗੁਰੂ ਹਰਗੋਬਿੰਦ ਜੀ ਦੀ ਤਰਫੋਂ, ਪਠਾਣਾਂ ‘ਤੇ ਪਹਿਲਾਂ ਤੋਂ ਹਮਲਾ ਕਰਕੇ ਯੋਜਨਾਬੱਧ ਹਮਲੇ ਨੂੰ ਅਸਫਲ ਕਰਨ ਦੇ ਯੋਗ ਹੋ ਗਏ ਸਨ। ਪਡਿਆਲੇ ਦੀ ਲੜਾਈ ਵਜੋਂ ਜਾਣੇ ਜਾਂਦੇ ਇਸ ਗੁਰਦੁਆਰੇ ਦੇ ਸਥਾਨ ‘ਤੇ ਭਿਆਨਕ ਲੜਾਈ ਹੋਈ।

ਸਿੱਖ ਆਪਣੇ ਖੂਨ ਦੀ ਆਖ਼ਰੀ ਬੂੰਦ ਤੱਕ ਪਠਾਣਾਂ ਨਾਲ ਲੜਦੇ ਰਹੇ ਅਤੇ ਗੁਰੂ ਜੀ ਦੇ ਕੀਰਤਪੁਰ ਸਾਹਿਬ ਦੇ ਸੁਰੱਖਿਅਤ ਰਾਸਤੇ ਲਈ ਰਾਹ ਪੱਧਰਾ ਕਰਦੇ ਰਹੇ | ਜਦੋਂ ਗੁਰੂ ਹਰਗੋਬਿੰਦ ਸਾਹਿਬ ਇਸ ਅਸਥਾਨ (ਪਡਿਆਲਾ ਵਜੋਂ ਜਾਣੇ ਜਾਂਦੇ) ਪਹੁੰਚੇ ਤਾਂ ਉਨ੍ਹਾਂ ਨੇ ਸ਼ਹੀਦ ਹੋਏ ਸਿੱਖਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਜਨਮ ਮਰਨ ਦੇ ਗੇੜ ਤੋਂ ਮੁੱਕਤ ਕੀਤਾ।

ਸਿੱਖਾਂ ਦੇ ਸਸਕਾਰ ਨੂੰ ਦੇਖਣ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਬ੍ਰਾਹਮਣ ਮਾਜਰਾ ਵੱਲ ਚਲੇ ਗਏ ਜਿੱਥੇ ਉਹਨਾਂ ਦੇ ਕੋਲ ਇੱਕ ਬ੍ਰਾਹਮਣ ਆਇਆ ਜਿਸਦੀ ਨਵੀਂ ਪਤਨੀ ਨੂੰ ਰੋਪੜ ਦੇ ਮੁਗਲ ਪਠਾਣਾਂ ਵਿਆਹ ਦੀ ਪਾਲਕੀ ਵਿੱਚੋਂ ਕੱਢ ਆਪਣੇ ਨਾਲ ਲੈ ਗਏ | ਗੁਰੂ ਦੇ ਸਿੰਘਾਂ ਨੇ ਓਹਨਾ ਰੋਪੜ ਦੇ ਮੁਗਲਾਂ ਤੇ ਪਠਾਣਾ ਨੂੰ ਹਰਾ ਕੇ ਉਸਦੀ ਨਵੀ ਵਿਆਹੀ ਵੋਹਟੀ ਨੂੰ ਛੁਡਵਾ ਲਿਆਂਦਾ। ਇਸ ਹਾਰ ਤੋਂ ਬਾਅਦ ਰੋਪੜ ਦੇ ਮੁਗਲਾਂ ਨੇ ਕਦੇ ਵੀ ਸਿੰਘਾਂ ‘ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕੀਤੀ।

ਅਗਲੇ Blog ਵਿਚ ਪੜਾਂਗੇ ਕਿ ਗੁਰੂ ਹਰਿਰਾਇ ਸਾਹਿਬ ਜੀ ਨੇ ਕਿਉਂ ਖੋਲਿਆ ਸੀ ਦਵਾਖਾਨਾ ਤੇ ਸ਼ਾਹ ਜਹਾਨ ਨੇ ਕਿਉਂ ਮੰਗੀ ਸੀ ਆਪਣੇ ਪੁੱਤਰ ਲਈ ਮਦਦ ?

ਹੋਰ ਪੜਨ ਲਈ ਹੇਠਾਂ ਦਿੱਤੇ Link ਤੇ Click ਕਰ ਸਕਦੇ ਹੋ :

https://pbmaple.com/shah-jahan-mughal-family-tree-sikh-mughal-fight/

https://www.sikhiwiki.org/index.php/Guru_Har_Gobind

ਇਸ Blog ਨੂੰ Share ਕਰੋ ਤਾਂਜੋ ਅਸੀਂ ਆਪ ਵੀ ਪੜੀਏ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਈਏ|

ਧੰਨਵਾਦ ਜੀ |

LEAVE A REPLY

Please enter your comment!
Please enter your name here