Home ਗਿਆਨ This is how Tim Hortons Started | ਆਓ ਜਾਣੀਏ ਕਿਵੇਂ ਬਣਿਆ Tim Hortons ?

This is how Tim Hortons Started | ਆਓ ਜਾਣੀਏ ਕਿਵੇਂ ਬਣਿਆ Tim Hortons ?

0
This is how Tim Hortons Started | ਆਓ ਜਾਣੀਏ ਕਿਵੇਂ  ਬਣਿਆ Tim Hortons ?

ਅੱਜ, ਜੇ ਕੋਈ ਵੀ ਕੋਫੀ ਪੀਣ ਬਾਰੇ ਗੱਲ ਕਰਦਾ ਹੈ ਤਾ ਸੱਭ ਤੋਂ ਪਹਿਲਾਂ Tim Hortons ਦੀ ਤਸਵੀਰ ਬਣਦੀ ਹੈ | ਕੈਨੇਡਾ ਵਿੱਚ, ਕੋਈ ਅਜਿਹਾ ਕਾਰੋਬਾਰ ਨਹੀਂ ਜਿਸ ਨੂੰ ਟਿਮ ਹੌਰਟਨ ਦੇ ਮੁਕਾਬਲੇ ਜ਼ਿਆਦਾ ਜਾਣਿਆ ਜਾਂਦਾ ਹੋਵੇ। ਤੇ ਚਲੋ ਚਲੀਏ Tim Hortons ਤੇ ਜਾਂਣੀਏ ਕੇ ਕਿਵੇਂ ਇਹ ਐਡਾ ਵੱਡਾ ਨਾਂ ਬਣ ਗਿਆ?

ਆਪਾਂ ਨੂੰ ਇਸ ਲਈ 1960 ਤੋਂ 1970 ਵਿਚ ਜਾਣਾ ਪਵੇਗਾ ਜਦੋਂ ਇਕ ਦੁਕਾਨ ਹੌਲੀ ਹੌਲੀ ਮਸ਼ਹੂਰ ਹੋ ਰਹੀ ਸੀ, ਜਿਸ ਦੀ ਵਜ੍ਹਾ ਸੀ ਇੱਕ ਆਈਸ ਹਾਕੀ ਪਲੇਅਰ(Ice Hockey Player) | ਪਹਿਲਾਂ ਇਸ ਦਾ ਨਾਂ Tim Hortons donuts ਸੀ ਜਿੱਸ ਨੂੰ ਸ਼ੁਰੂ ਕੀਤਾ ਸੀ ਇੱਕ ਮਹਾਨ ਗੋਲਚੀ Tim Hortons ਨੇ | ਜਿਹੜਾ ਕਿ ਉਸ ਸਮੇਂ Toronto Maple Leafs ਟੀਮ ਲਈ ਖੇਡ ਰਿਹਾ ਸੀ | ਇਹ ਨਹੀਂ ਕਿ ਉਸਨੇ ਪਹਿਲਾਂ ਬਜ਼ਨੈੱਸ ਖੋਲਿਆ ਤੇ ਇਹੋ ਚੱਲ ਪਿਆ | ਉਸਨੇ ਪਹਿਲਾਂ ਬਰਗਰ ਦੇ ਰੈਸਟੌਰੰਤ ਵਿਚ ਆਪਣੀ ਕਿਸਮਤ ਅਜ਼ਮਾ ਕੇ ਵੇਖ ਲਈ ਸੀ ਜਿੱਸ ਨੇ ਕੋਈ ਜ਼ਿਆਦਾ ਮੁਨਾਫ਼ਾ ਨਹੀਂ ਕਮਾ ਕੇ ਦਿੱਤਾ |

ਫਿਰ ਉਸਨੇ ਸੋਚਿਆ ਕੇ ਮੈ ਗੇਮ ਤੋਂ ਬਾਅਦ ਆਪਣੇ ਸਾਰੇ ਮਿੱਤਰਾਂ ਨੂੰ ਮਿਲਣਾਂ ਜੁਲਣਾ ਇੱਕੋ ਥਾਂ ਕਿਉਂ ਨਾਂ ਰੱਖ ਲਵਾ | ਇਕੋ ਥਾਂ ਤੇ ਕੋਫੀ ਤੇ ਓਸੇ ਥਾ ਤੇ ਖਾਣ ਦਾ ਸਮਾਂ ਵੀ ਹੋਵੇ | ਜਿਸ ਆਈਡਿਆ ਤੋਂ ਉਸਨੇ TIM HORTONS ਦਾ ਨਾਂ ਦਿੱਤਾ | ਆਪਣਾ ਨਵਾਂ ਕਾਰੋਬਾਰ ਖੋਲ੍ਹਣ ਤੋਂ ਤੁਰੰਤ ਬਾਅਦ, Hortons ਨੇ Ron Joyce ਨਾਲ ਮੁਲਾਕਾਤ ਕੀਤੀ, ਜੋ ਕਿ ਹੈਮਿਲਟਨ ਪੁਲਿਸ ਦਾ ਸਾਬਕਾ ਕਾਂਸਟੇਬਲ ਸੀ। ਉਸ ਸਾਲ, Joyce ਨੇ Hamilton ਵਿੱਚ ਟਿਮ ਹੌਰਟਨ ਡੋਨਟ ਦੀ ਦੁਕਾਨ ਨੂੰ ਸੰਭਾਲ ਲਿਆ ਅਤੇ ਦੋ ਸਾਲਾਂ ਦੇ ਅੰਦਰ-ਅੰਦਰ, ਦੋ ਹੋਰ ਕੈਫੇ ਖੋਲ੍ਹੇ ਗਏ ਅਤੇ Hortons ਅਤੇ Joyce ਪੂਰੇ ਹਿੱਸੇਦਾਰ ਬਣ ਗਏ |

ਇਹ ਦੋਨੋ 1974 ਤੱਕ ਮਿੱਲਕੇ ਕੰਮ ਕਰਦੇ ਰਹੇ ਤੇ ਕੈਫੇ ਨੂੰ ਸੰਭਾਲਦੇ ਰਹੇ, ਪਰ ਹਾਰਟਨ ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ। ਉਸ ਸਮੇਂ, ਜੋਇਸ ਨੇ ਹੌਰਟਨ ਪਰਿਵਾਰ ਦੇ ਸ਼ੇਅਰ $1 ਮਿਲੀਅਨ ਵਿੱਚ ਖਰੀਦੇ ਅਤੇ ਉਸ ਸਮੇਂ ਦੇ ਸਾਰੇ 40 ਸਟੋਰਾਂ ਦਾ ਇਕਲੌਤਾ ਮਾਲਕ ਬਣ ਗਿਆ। ਜਿਸ ਨਾਲ ਇਹ ਕਾਰੋਬਾਰ ਹੋਰ ਵੱਧ ਗਿਆ ਤੇ 1991 ਤੱਕ, 500 ਸਟੋਰ ਖੁੱਲ੍ਹ ਗਏ। ਟਿਮ ਹਾਰਟਨਸ ਦੇ ਵਿਸਤਾਰ ਦੇ ਕਾਰਨ, ਬਹੁਤ ਸਾਰੀਆਂ ਡੋਨਟ ਦੀਆਂ ਦੁਕਾਨਾਂ ਅਤੇ ਛੋਟੀਆਂ ਚੇਨਾਂ ਨੂੰ ਕਾਰੋਬਾਰ ਚ ਘਾਟਾ ਪਿਆ, ਜਦੋਂ ਕਿ ਕੈਨੇਡਾ ਨੂੰ ਦੁਨੀਆ ਵਿੱਚ ਡੋਨਟ ਦੀਆਂ ਦੁਕਾਨਾਂ ਦਾ ਸਭ ਤੋਂ ਵੱਡਾ ਦੇਸ਼ ਮੰਨਿਆ ਜਾਂਦਾ ਰਿਹਾ ਹੈ | ਅੱਜ ਟਿਮ ਹੌਰਟਨਜ਼ ਇੱਕ ਕੈਨੇਡੀਅਨ ਕੰਪਨੀ ਜਿਹੜੀ ਕਿ $1 ਮਿਲੀਅਨ ਵਿੱਚ ਖਰੀਦੀ ਗਈ ਸੀ ਇਸਨੂੰ 2014 ਵਿੱਚ ਬਰਗਰ ਕਿੰਗ(Burger King) ਨੂੰ $11.4 ਬਿਲੀਅਨ ਵਿੱਚ ਵੇਚਿਆ ਗਿਆ ਸੀ।

ਇਹ ਸੱਭ ਤਾ ਠੀਕ ਹੈ ਪਰ ਇਹ ਮਹਾਨ ਪਲੇਅਰ ਆਇਆ ਕਿਥੋਂ ?

ਹੌਰਟਨ ਦਾ ਜਨਮ 12 ਜਨਵਰੀ, 1930 ਨੂੰ ਕੋਚਰੇਨ (Cochrane), ਓਨਟਾਰੀਓ (Ontario) ਵਿੱਚ ਹੋਇਆ ਸੀ | 1936 ਵਿੱਚ ਪਰਿਵਾਰ ਕਿਊਬਿਕ( Quebec ) ਚਲਾ ਗਿਆ ਤੇ ਉੱਥੇ ਚਲੇ ਜਾਣ ਤੋਂ ਬਾਅਦ ਉਸਨੇ ਸਭ ਤੋਂ ਪਹਿਲਾਂ ਕਿਊਬਿਕ ਵਿੱਚ ਹਾਕੀ ਖੇਡਣੀ ਸਿੱਖੀ। ਪਰਿਵਾਰ ਕੁਝ ਸਾਲਾਂ ਬਾਅਦ ਕੋਚਰੇਨ ਵਾਪਸ ਚਲਾ ਗਿਆ ਅਤੇ ਹੌਰਟਨ ਓਥੇ ਵੀ ਆਪਣੇ ਹੁਨਰ ਨੂੰ ਨਿਖਾਰਦਾ ਰਿਹਾ । ਕੋਚਰੇਨ ਵਿੱਚ ਉਸਦੀ ਆਖਰੀ ਗੇਮ ਵਿੱਚ, ਉਸਦਾ ਹੁਨਰ ਸ਼ਿਖਰ ਤੇ ਸੀ ਕਿਉਂਕਿ ਉਸਨੇ ਅੱਠ ਗੋਲ ਕੀਤੇ ਸਨ। 15 ਸਾਲ ਦੀ ਉਮਰ ਵਿੱਚ, ਪਰਿਵਾਰ ਸਡਬਰੀ (Sudbury) ਚਲਾ ਗਿਆ ਅਤੇ ਹੌਰਟਨ ਨੇ ਉੱਤਰੀ ਓਨਟਾਰੀਓ ਜੂਨੀਅਰ ਹਾਕੀ ਲੀਗ ਵਿੱਚ ਖੇਡਣਾ ਸ਼ੁਰੂ ਕਰਦਿੱਤਾ, ਜਿੱਥੇ ਉਸਨੇ ਸਕੋਰਿੰਗ ਟਚ ਦੇ ਨਾਲ ਇੱਕ ਮਜ਼ਬੂਤ ​​ਡਿਫੈਂਸਮੈਨ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ |

1949 ਵਿੱਚ, ਉਸਨੂੰ ਟੋਰਾਂਟੋ ਮੈਪਲ ਲੀਫਜ਼ ਕੈਂਪ ਵਿੱਚ ਬੁਲਾਇਆ ਗਿਆ ਅਤੇ ਇਸ ਨਾਲ ਪਿਟਸਬਰਗ ਵਿੱਚ ਟੀਮ ਦੀ ਫਾਰਮ ਟੀਮ ਨਾਲ ਇਕਰਾਰਨਾਮਾ ਹੋਗਿਆ।ਆਖਰਕਾਰ, ਹਾਰਟਨ ਨੂੰ 1952-53 ਦੇ ਸੀਜ਼ਨ ਤੋਂ ਸ਼ੁਰੂ ਹੋਣ ਵਾਲੇ ਮੈਪਲ ਲੀਫਜ਼ ਨਾਲ ਤਿੰਨ ਸਾਲ ਦਾ ਇਕਰਾਰਨਾਮਾ ਮਿਲਗਿਆ । 1961 ਅਤੇ 1968 ਦੇ ਵਿਚਕਾਰ, ਹੌਰਟਨ ਟੀਮ ਨਾਲ ਲਗਾਤਾਰ 486 ਗੇਮਾਂ ਵਿੱਚ ਖੇਡਿਆ| 1962 ਤੋਂ 1964 ਤੱਕ ਲਗਾਤਾਰ ਤਿੰਨ ਸਮੇਤ ਚਾਰ ਸਟੈਨਲੇ ਕੱਪ ਜਿੱਤੇ। ਇਹ ਰਿਕਾਰਡ ਟੋਰਾਂਟੋ ਵਿੱਚ ਅੱਜ ਤੱਕ ਕਾਇਮ ਹੈ ਫਿਰ ਉਸ ਨੂੰ 1970 ਵਿੱਚ ਮੈਪਲ ਲੀਫਸ ਵਰਦੀ ਵਿੱਚ 1,185 ਤੋਂ ਬਾਅਦ ਨਿਊਯਾਰਕ ਰੇਂਜਰਾਂ ਨਾਲ ਸੌਦਾ ਕੀਤਾ | ਉਹ 1972 ਤੱਕ ਪਿਟਸਬਰਗ ਪੇਂਗੁਇਨ ਲਈ ਖੇਡ ਦਾ ਰਿਹਾ , ਉਸ ਤੋਂ ਬਾਅਦ ਬਫੇਲੋ ਸਾਬਰੇਜ਼।

21 ਫਰਵਰੀ, 1974 ਨੂੰ, ਸੇਂਟ ਕੈਥਰੀਨਜ਼, ਓਨਟਾਰੀਓ ਦੇ ਨੇੜੇ ਡਰਾਈਵਿੰਗ ਕਰਦੇ ਸਮੇਂ ਉਹ ਆਪਣੀ ਸਪੋਰਟਸ ਕਾਰ ਦਾ ਕੰਟਰੋਲ ਗੁਆ ਬੈਠਾ ਤੇ ਮਾਰਿਆ ਗਿਆ। ਕਈ ਦਹਾਕਿਆਂ ਬਾਅਦ ਇਹ ਖੁਲਾਸਾ ਹੋਇਆ ਕਿ ਉਸਦੇ ਖੂਨ ਵਿੱਚ ਅਲਕੋਹਲ ਦਾ ਪੱਧਰ ਕਾਨੂੰਨੀ ਸੀਮਾ ਤੋਂ ਦੁੱਗਣਾ ਸੀ। ਉਸ ਸਮੇਂ, ਘੱਟੋ ਘੱਟ ਇੱਕ ਸਮੇਂ ਲਈ, ਟਿਮ ਹੌਰਟਨ ਦੀਆਂ ਸਾਰੀਆਂ ਤਸਵੀਰਾਂ ਰੈਸਟੋਰੈਂਟਾਂ ਤੋਂ ਹਟਾ ਦਿੱਤੀਆਂ ਗਈਆਂ ਸਨ|

1967 ਤੱਕ, 3 ਸਟੋਰ ਸਨ ਅਤੇ 1974 ਵਿੱਚ ਟਿਮ ਹੌਰਟਨ ਦੀ ਮੌਤ ਤੋਂ ਇੱਕ ਸਾਲ ਬਾਅਦ, 40 ਸਟੋਰ ਸਨ। ਉਸ ਪਹਿਲੇ ਸਟੋਰ ਤੇ, ਅੱਜ ਹੈਮਿਲਟਨ ਵਿੱਚ 65 ਔਟਵਾ ਸਟ੍ਰੀਟ ‘ਤੇ ਸਟੋਰ ਵਿੱਚ ਇੱਕ ਛੋਟਾ ਜਿਹਾ ਅਜਾਇਬ ਘਰ ਹੈ, ਜਿੱਥੇ 1964 ਦੇ ਅਸਲ ਚਿੰਨ੍ਹ ਦੇ ਨਾਲ-ਨਾਲ ਇੱਕ ਕਾਂਸੀ ਦੀ ਤਖ਼ਤੀ ਵੀ ਹੈ ਜੋ ਉਦਘਾਟਨ ਦੀ ਯਾਦ ਵਿੱਚ ਰੱਖੀ ਹੋਈ ਹੈ। ਜਿਸ ਉੱਪਰ ਲਿਖਿਆ ਹੈ ਕਿ

“ਇਹ ਸਾਈਟ ਟਿਮ ਹੌਰਟਨ ਅਤੇ ਰੌਨ ਜੋਇਸ ਦੇ ਦਿਲਾਂ ਵਿੱਚ ਰਹਿਣ ਵਾਲੇ ਸੁਪਨੇ ਨੂੰ ਸਮਰਪਿਤ ਹੈ ਜੋ ਉਹਨਾਂ ਓਪਰੇਟਰਾਂ ਦੀ ਵਚਨਬੱਧਤਾ ਅਤੇ ਸਮਰਪਣ ਲਈ ਜਿਨ੍ਹਾਂ ਨੇ ਟਿਮ ਹੌਰਟਨ ਚੇਨ ਨੂੰ ਬਣਾਇਆ ਹੈ; ਅਤੇ ਹੈਮਿਲਟਨ ਦੇ ਲੋਕਾਂ ਨੂੰ, ਜਿਨ੍ਹਾਂ ਦੀ ਬੇਅੰਤ ਵਫ਼ਾਦਾਰੀ ਸਾਡੀ ਲੜੀ ਦੀ ਸਫਲਤਾ ਦੀ ਰੀੜ੍ਹ ਦੀ ਹੱਡੀ ਰਹੀ ਹੈ। ਇਹ ਸਥਾਨ ਟਿਮ ਹਾਰਟਨਸ ਦੇ ਇਤਿਹਾਸ ਅਤੇ ਵਿਰਾਸਤ ਨੂੰ ਦਰਸਾਉਂਦਾ ਹੈ ਅਤੇ ਆਉਣ ਵਾਲੇ ਹੋਰ ਵੱਡੇ ਸੁਪਨਿਆਂ ਲਈ ਇੱਕ ਯਾਦਗਾਰ ਵਜੋਂ ਕੰਮ ਕਰੇਗਾ।”

ਆਸ ਕਰਦੇ ਹਾਂ ਕੇ ਆਪਣੀ ਮਾਂ ਬੋਲੀ ਵਿੱਚ ਦੱਸੀਆਂ ਗਈਆਂ ਗੱਲਾਂ ਤੁਹਾਨੂੰ ਜਰੂਰ ਮੱਦਦ ਦੇਣਗੀਆਂ ਤੇ ਤੁਸੀਂ ਜਰੂਰ ਫੈਦਾ ਲਵੋਗੇ | ਤੁਸੀਂ ਹੋਰ ਪੜਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਸਕਦੇ ਹੋ |

https://en.wikipedia.org/wiki/Tim_Hortons

ਇਹੋ ਜਹੀ ਹੋਰ ਜਾਣਕਾਰੀ ਲੈਕੇ ਫਿਰਤੋਂ ਲਿਖਾਂਗੇ |
ਧੰਨਵਾਦ, ਸਤਿ ਸ੍ਰੀ ਅਕਾਲ |

LEAVE A REPLY

Please enter your comment!
Please enter your name here