Home ਗਿਆਨ What happen when China killed all Sparrows | ਜਦੋਂ ਸਾਰੀਆਂ ਚਿੱੜੀਆਂ ਮਾਰ ਦਿੱਤੀਆਂ ਓਦੋਂ ਚਾਈਨਾ ਦਾ ਕੀ ਹਾਲ ਹੋਇਆ ?

What happen when China killed all Sparrows | ਜਦੋਂ ਸਾਰੀਆਂ ਚਿੱੜੀਆਂ ਮਾਰ ਦਿੱਤੀਆਂ ਓਦੋਂ ਚਾਈਨਾ ਦਾ ਕੀ ਹਾਲ ਹੋਇਆ ?

0
What happen when China killed all Sparrows | ਜਦੋਂ ਸਾਰੀਆਂ ਚਿੱੜੀਆਂ ਮਾਰ ਦਿੱਤੀਆਂ ਓਦੋਂ ਚਾਈਨਾ ਦਾ ਕੀ ਹਾਲ ਹੋਇਆ ?
sparrows

ਜਦੋਂ ਚਾਈਨਾ ਦੇ ਚੇਅਰਮੈਨ ਮਾਓ ਜੇਦੋਂਗ ਨੇ 1958 ਵਿੱਚ ਸਾਰੇ ਚਾਈਨਾ ਵਾਸੀਆਂ ਨੂੰ ਸਾਰੀਆਂ ਚਿੱੜੀਆਂ ਮਾਰਨ ਦਾ ਹੁੱਕਮ ਦਿਤਾ ਤਾ ਕੁੱਝ ਸਮੇਂ ਬਾਅਦ ਜਦੋਂ ਹਜ਼ਾਰਾਂ ਲੋਕ ਮੌਤ ਨੂੰ ਪ੍ਰਵਾਨ ਕਰ ਗਏ ਤਾਂ ਉਸਨੂੰ ਸੁੱਰਤ ਆਈ ਕੇ ਇਹ ਚਿੱੜੀਆਂ ਇਨਸਾਨਾਂ ਲਈ ਕਿੰਨੀਆਂ ਜਰੂਰੀ ਨੇ | ਅੱਜ ਸਾਨੂੰ ਵੀ ਇਹ ਸੋਚਣਾ ਪਵੇਗਾ ਕੇ ਅਸੀਂ ਪਹਿਲਾਂ ਏਨੇ ਚਿੱੜੀਆਂ ਜਾਨਵਰ ਵੇਖਦੇ ਹੁੰਦੇ ਸੀ ਤੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਅਸੀਂ ਕਿਵੇਂ ਦਸਾਂਗੇ ਕੇ ਸਾਡੇ ਵੇਹੜੇ ਵਿਚ ਲੱਗੀ ਨਿੱਮ ਤੇ ਕਿਸ ਦਾ ਆਲ੍ਹਣਾ ਸੀ ?

ਗੱਲ ਸ਼ੁਰੂ ਹੋਈ 1958 ਵਿੱਚ ਜਦੋਂ ਮਾਓ ਜੇਦੋਂਗ ਨੇ ਇਹ ਸੋਚ ਕੇ ਐਲਾਨ ਕਰ ਦਿਤਾ ਕੇ ਜੇ ਸਾਡੇ ਦੇਸ਼ ਨੇ ਅੱਗੇ ਵੱਧਣਾ ਹੈ ਤਾਂ ਸਾਨੂੰ ਆਪਣੀ ਖੇਤੀ ਦੀ ਪੈਦਾਵਾਰ ਵਧੋਣੀ ਪਵੇਗੀ | ਉਸਦਾ ਸੋਚਣਾ ਸੀ ਕੇ ਓਹਨਾ ਚੀਜ਼ਾਂ ਨੂੰ ਖੱਤਮ ਕੀਤਾ ਜਾਵੇ ਜੋ ਇਸ ਵਿੱਚ ਰੁਕਾਵਟ ਬਣਦੇ ਹਨ | ਤੇ ਉਸਨੇ 4 ਚੀਜ਼ਾਂ ਨੂੰ ਖਤਮ ਕਾਰਨ ਦਾ ਐਲਾਨ ਕਰ ਦਿਤਾ :
ਚੂਹੇ, ਬੱਗ( ਫ਼ਸਲ ਖਰਾਬ ਕਰਨ ਵਾਲੇ ਕੀੜੇ ), ਮੱਛਰ ਤੇ ਚਿੱੜੀਆਂ |

ਉਸਦਾ ਮੰਨਣਾ ਸੀ ਕੇ ਇੱਕ ਚਿੱੜੀ ਸਾਲ ਵਿੱਚ 5 ਕ ਕਿੱਲੋ ਕੱਣਕ ਖਾ ਜਾਂਦੀ ਹੈ ਤੇ ਜੇ ਸਾਰੀਆਂ ਚਿੱੜੀਆਂ ਮਰ ਜਾਂ ਤੇ ਚਾਈਨਾ ਦਾ ਕੋਈ ਵੀ ਬੰਦਾ ਭੁੱਖਾ ਨੀ ਮਰੇਗਾ | ਇਸ ਕਰਕੇ ਉਸਨੇ ਚਾਈਨਾ ਦੇ ਹਰ ਇੱਕ ਬੰਦੇ ਨੂੰ ਐਲਾਨ ਕੀਤਾ ਕੇ ਸਾਰੀਆਂ ਚਿੱੜੀਆਂ ਨੂੰ ਮਾਰ ਦਿੱਤਾ ਜਾਵੇ | ਆਪਣੇ ਬਜ਼ੁਰਗ ਕੈਂਦੇ ਹੁੰਦੇ ਆ ਕੇ ਕਿਸੇ ਨਾਲ ਅੱਖਾਂ ਬੰਦ ਕਰਕੇ ਤੁਰਨ ਨਾਲ ਠੇਡਾ ਲੱਗਦਾ ਈ ਹੁੰਦਾ ਓਹੀ ਕੁੱਝ ਹੋਇਆ | ਆਪਣੇ ਆਲੇ ਦਵਾਲੇ ਜੇ ਕੋਈ ਵੀ ਚਿੜੀ ਵਿਖਦੀ ਸੀ ਤਾਂ ਝਾਤ ਉਸਨੂੰ ਮਾਰ ਦਿੰਦੇ | ਬਚੇ ਆਪਣੀਆਂ ਗੁਲੇਲਾਂ ਵਰਤਦੇ, ਜਿਨ੍ਹਾਂ ਕੋਲ ਅਸਲਾ ਸੀ ਉਹ ਗੋਲੀ ਤੇ ਜਿਨ੍ਹਾਂ ਕੋਲ ਉੱਚੀ ਢਾਣੀ ਹੁੰਦੀ ਉਹ ਟਾਹਣੀ ਵੱਢ ਕੇ ਸਾਰੇ ਦਾ ਸਾਰਾ ਆਲ੍ਹਣਾ ਈ ਧਰਤੇ ਤੇ ਸੁੱਟ ਦਿੰਦੇ | ਵੱਧ ਚਿੱੜੀਆਂ ਮਾਰਨ ਦਾ ਇਨਾਮ ਵੀ ਰੱਖਿਆ ਜਾਣ ਲੱਗਿਆ |

ਹਨ ਯੁਮੰ ਨਾ ਦੇ ਇੱਕ ਬੰਦੇ ਨੇ ਅਕਤੂਬਰ 1959 ਵਿੱਚ ਆਪਣਾ ਲੇਖ ਦਾ ਨਿਊ ਯਾਰ੍ਕਰ( The New Yorker ) ਚ ਲਿਖਿਆ ਸੀ | ਤੁਸੀਂ ਹੇਠਾਂ ਪੜ੍ਹ ਸਕਦੇ ਹੋ |

ਉਸਨੇ ਲਿਖਿਆ ਕੇ

“ਲੋਕਾਂ ਨੇ 80,000 ਤੋਂ ਵੱਧ ਡਾਰੂਨੇ ਤਿਆਰ ਕੀਤੇ ਤੇ 1 ਲੱਖ ਤੋਂ ਵੱਧ ਰੰਗੀਨ ਝੰਡੇ ਰਾਤੋ ਰਾਤ ਤਿਆਰ ਕਰ ਲਏ | ਜਵਾਨਾਂ ਨੂੰ ਚਿੜੀਆਂ ਮਾਰਨ ਲਈ ਤਿਆਰ ਕੀਤਾ ਗਿਆ , ਬਜ਼ੁਰਗਾਂ ਤੇ ਬੱਚਿਆਂ ਨੂੰ ਅਸਮਾਨ ਵਿੱਚ ਨਿਗਾਹ ਰੱਖਣ ਤੇ ਓਹਨਾ ਨੂੰ ਲੱਭਣ ਲਈ ਬੁਲਾਇਆ ਗਿਆ | ਲੇਬਰ ਵਰਕੇਰਾੰ ਨੇ ਇਸ ਵਿੱਚ ਬੜੇ ਚਾਅ ਨਾਲ ਹਿਸਾ ਲਿਆ ਤੇ ਇਹ ਵਿਸ਼ਵਾਸ਼ ਵੀ ਦਵਾਇਆ ਕੇ ਉਹ ਆਪਣੇ ਕੰਮ ਤੇ ਕੋਈ ਫਰਕ ਨੀ ਪੈਣ ਦੇਣਗੇ | 150 ਫਾਯਰ ਫ੍ਰੀ ਜ਼ੋਨ ਬਣਾਏ ਗਏ | ਕੁੜੀਆਂ ਦੇ ਸਕੂਲ ਵਿੱਚ ਰਾਈਫਲ ਟੀਮ ਨੂੰ ਪੰਛੀਆਂ ਨੂੰ ਮਾਰਨ ਦੀ ਤਕਨੀਕ ਦੀ ਸਿਖਲਾਈ ਵੀ ਦਿਤੀ ਗਈ | ਅੱਜ ਰਾਤ 8 ਵਜੇ, ਅੰਦਾਜ਼ਾ ਲਗਾਇਆ ਗਿਆ ਹੈ ਕਿ ਕੁੱਲ 194,432 ਚਿੜੀਆਂ ਮਾਰੀਆਂ ਗਈਆਂ ਹਨ।”

ਨਾ ਕੇਵਲ ਓਹਨਾ ਨੂੰ ਮਾਰਨ ਵਾਸਤੇ ਲੋਕਾਂ ਨੂੰ ਕਿਹਾ ਗਿਆ ਸਗੋਂ ਲੋਕਾਂ ਨੂੰ ਭਾਂਡੇ ਖੱੜਕੌਣ ਲਈ ਤੇ ਉੱਚੀ ਉੱਚੀ ਤਾੜੀਆਂ ਤੇ ਹੋਕਾ ਦੇਣ ਲਈ ਵੀ ਕਿਹਾ ਗਿਆ ਤਾਂ ਜੋ ਚਿੱੜੀਆਂ ਡੱਰ ਜਾਣ ਤੇ ਦੂਰ ਭੱਜ ਜਾਣ | ਇਹ ਅਸੀਂ ਕੋਰੋਨਾ ਟੀਮ ਵਿੱਚ ਆਪਣੇ ਭਾਰਤ ਵਿੱਚ ਵੀ ਵੇਖਣ ਨੂੰ ਮਿਲਿਆ | ਜਿਵੇ ਕੋਰੋਨਾ ਵੇਲੇ ਪੜੇ ਲਿਖੇ ਤੇ ਅਮੀਰ ਤੋਂ ਅਮੀਰ ਬੰਦਿਆਂ ਨੇ ਵੀ ਤਾੜੀਆਂ ਮਾਰੀਆਂ ਤੇ ਭਾਂਡੇ ਖੱੜਕਾਏ ਕੇ ਕੋਰੋਨਾ ਭੱਜ ਜਾਵੇ ਓਵੇ ਹੀ ਇਹਨਾਂ ਲੋਕਾਂ ਨੇ ਵੀ ਚਿੜੀਆਂ ਨੂੰ ਭੱਝਾਇਆ|

ਇਸ ਦਾ ਨੁਕਸਾਨ ਇਹ ਹੋਇਆ ਕੀ ਫ਼ਸਲ ਨੂੰ ਖਾਣ ਵਾਲੇ ਕੀੜੇ ਬੋਹਤ ਵੱਧ ਗਏ ਤੇ ਬੋਹਤ ਸਾਰੀ ਫ਼ਸਲ ਤਬਾਹ ਹੋ ਗਈ | ਕਾਰਨ ਵਜੋਂ ਲੋਕਾਂ ਵਿੱਚ ਭੁੱਖ-ਮਰੀ ਫੈਲ ਗਈ | ਇਥੋਂ ਤੱਕ ਕੇ ਲੋਕਾਂ ਨੂੰ ਖਾਣ ਵਾਸਤੇ ਕੁਜ ਨੀ ਮਿਲਦਾ ਸੀ ਤੇ ਉਨ੍ਹਾਂ ਨੇ ਮਿੱਟੀ ਕਹਾਣੀ ਸ਼ੁਰੂ ਕਰ ਦਿੱਤੀ | ਜਿਸ ਦੀ ਵਜਾਹ ਕਰਕੇ ਓਨਾ ਦਾ ਢਿੱਡ ਖਰਾਬ ਰਹਿਣ ਲੱਗ ਪਿਆ ਤੇ ਹੋਰ ਬਮਾਰੀਆਂ ਲੱਗ ਗਈਆਂ | ਰਿਪੋਰਟਾਂ ਮੁਤਾਬਕ 1959 ਤੋਂ 1961 ਤੱਕ ਤਕਰੀਬਨ 55 ਮਿਲੀਅਨ ਲੋਕ ਮਾਰੇ ਗਏ ਜਿਨ੍ਹਾਂ ਵਿੱਚ ਬਜ਼ੁਰਗ, ਔਰਤਾਂ, ਜਵਾਨ ਤੇ ਬੱਚੇ ਸਨ | ਮਾਓ ਨੇ ਚਿੜੀ ਮੁਹਿੰਮ ਨੂੰ ਪੂਰੀ ਤਰ੍ਹਾਂ ਰੋਕਣ ਦਾ ਐਲਾਨ ਕੀਤਾ। ਦੇਸ਼ ਵਿੱਚ ਚਿੱੜੀਆਂ ਤਾਂ ਖੱਤਮ ਕਰ ਦਿੱਤੀਆਂ ਪਰ ਫਿਰ ਓਹਨਾ ਨੂੰ ਚਿੜੀਆਂ ਨੂੰ ਰੂਸ ਤੇ ਮੰਗਵਾਇਆ ਗਿਆ ਜਿਸ ਕਰਕੇ ਕੁਜ ਸਾਲਾਂ ਮਗਰੋਂ ਹਾਲਾਤ ਠੀਕ ਹੋਏ |

ਹਿਸ੍ਟ੍ਰੀ ਕਈ ਵਾਰੀ ਆਪਾਂ ਨੂੰ ਸਮਝੋਂਦੀ ਹੈ ਪਰ ਅਸੀਂ ਆਪਣੇ ਆਪ ਵਿੱਚ ਏਨੇ ਮੱਸਤ ਹੁਨੇ ਹਾਂ ਕੇ ਸੱਭ ਕੁੱਝ ਭੁੱਲ ਜਾਂਦੇ ਹਾਂ | ਆਉਣ ਵਾਲੇ ਕੁੱਝ ਸਮੇ ਤੱਕ ਲੱਗਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਚਿੱੜੀਆ ਘੱਰ ਵਿੱਚ ਲਿਜਾ ਕੇ ਦੱਸਣਾ ਪਿਆ ਕਰੂਗਾ ਕੇ ਇਹਨਾਂ ਨੂੰ ਚਿੜੀਆਂ ਕਹਿੰਦੇ ਹਨ, ਇਸਨੂੰ ਘੁੱਗੀ, ਇਸਨੂੰ ਪੁੱਤ ਜੁਗਨੂੰ ਕੈਂਦੇ ਨੇ |

ਤੁਸੀਂ ਹੋਰ ਪੜਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਸਕਦੇ ਹੋ |

Exterminating Sparrows: A Lesson From History

Four pest campaign

ਇਸੇ ਤਰਾਂ ਦੀਆਂ ਹੋਰ ਗੱਲਾਂ ਤੋਹਾਡੇ ਸਾਮਣੇ ਲੈਕੇ ਆਓਂਦੇ ਰਵਾਂਗੇ |
ਧੰਨਵਾਦ, ਸਤਿ ਸ੍ਰੀ ਅਕਾਲ |

LEAVE A REPLY

Please enter your comment!
Please enter your name here